Welcome to Canadian Punjabi Post
Follow us on

18

April 2021
ਕੈਨੇਡਾ

ਐਸਟ੍ਰਾਜ਼ੈਨੇਕਾ ਦੀ ਸੇਫਟੀ ਨੂੰ ਲੈ ਕੇ ਟਰੂਡੋ ਨੇ ਪ੍ਰਗਟਾਇਆ ਪੂਰਾ ਭਰੋਸਾ

March 16, 2021 07:59 AM

ਮਾਂਟਰੀਅਲ, 15 ਮਾਰਚ (ਪੋਸਟ ਬਿਊਰੋ) : ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਕਸਫੋਰਡ-ਐਸਟ੍ਰਾਜੈ਼ਨੇਕਾ ਕੋਵਿਡ-19 ਵੈਕਸੀਨ ਦੀ ਸੇਫਟੀ ਦਾ ਪੂਰਾ ਭਰੋਸਾ ਦਿਵਾਇਆ ਗਿਆ। ਟਰੂਡੋ ਨੂੰ ਇਹ ਭਰੋਸਾ ਇਸ ਲਈ ਵੀ ਦਿਵਾਉਣਾ ਪਿਆ ਕਿਉਂਕਿ ਕਈ ਯੂਰਪੀਅਨ ਮੁਲਕਾਂ ਵੱਲੋਂ ਸੇਫਟੀ ਦੀ ਚਿੰਤਾ ਕਰਦਿਆਂ ਹੋਇਆਂ ਇਸ ਵੈਕਸੀਨ ਦੀ ਵਰਤੋਂ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ।
ਜਰਮਨੀ, ਫਰਾਂਸ, ਇਟਲੀ ਤੇ ਸਪੇਨ ਵੱਲੋਂ ਵੀ ਸੋਮਵਾਰ ਨੂੰ ਹੋਰਨਾਂ ਯੂਰਪੀਅਨ ਮੁਲਕਾਂ ਵਾਂਗ ਇਸ ਦੀ ਵਰਤੋਂ ਰੋਕ ਦਿੱਤੀ ਗਈ। ਜਿ਼ਕਰਯੋਗ ਹੈ ਕਿ ਇਸ ਵੈਕਸੀਨ ਬਾਰੇ ਇਹ ਚਰਚਾ ਆਮ ਹੈ ਕਿ ਖੂਨ ਦੇ ਥੱਕੇ ਜੰਮਣ ਕਾਰਨ ਇਸ ਦੀ ਵਰਤੋਂ ਸਹੀ ਨਹੀਂ । ਹਾਲਾਂਕਿ ਇਸ ਦੇ ਯੂਰਪੀਅਨ ਰੈਗੂਲੇਟਰਜ਼ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਇਸ ਵੈਕਸੀਨ ਕਾਰਨ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਈ ਹੋਵੇ।  
ਹੈਲਥ ਕੈਨੇਡਾ ਦੇ ਰੈਗੂਲੇਟਰਜ਼ ਵੱਲੋਂ ਲਗਾਤਾਰ ਵੈਕਸੀਨਜ਼ ਸਬੰਧੀ ਉਪਲਬਧ ਜਾਣਕਾਰੀ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤੇ ਇਹ ਗਰੰਟੀ ਵੀ ਦਿੱਤੀ ਗਈ ਹੈ ਕਿ ਕੈਨੇਡਾ ਲਈ ਮਨਜ਼ੂਰ ਇਹ ਵੈਕਸੀਨ ਪੂਰੀ ਤਰ੍ਹਾਂ ਸੇਫ ਹੈ। ਇਸ ਦਾ ਖੁਲਾਸਾ ਮਾਂਟਰੀਅਲ ਵਿੱਚ ਟਰੂਡੋ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਹੈਲਥ ਕੈਨੇਡਾ, ਸਾਡੇ ਮਾਹਿਰਾਂ ਤੇ ਵਿਗਿਆਨੀਆਂ ਵੱਲੋਂ ਇਸ ਗੱਲ ਨੂੰ ਯਕੀਨੀ ਬਣਾਉਣ ਉੱਤੇ ਲੰਮਾਂ ਸਮਾਂ ਗੁਜ਼ਾਰਿਆ ਗਿਆ ਹੈ ਕਿ ਵੈਕਸੀਨ ਪੂਰੀ ਤਰ੍ਹਾਂ ਸੇਫ ਅਤੇ ਪ੍ਰਭਾਵਸ਼ਾਲੀ ਹੋਵੇ।ਟਰੂਡੋ ਨੇ ਇਹ ਵੀ ਆਖਿਆ ਕਿ ਯੂਰਪ ਵਿੱਚ ਜਿਸ ਤਰ੍ਹਾਂ ਦੇ ਸਾਈਡ ਇਫੈਕਟਸ ਵੇਖਣ ਨੂੰ ਮਿਲ ਰਹੇ ਹਨ ਉਸ ਬੈਚ ਦੀ ਕੋਈ ਵੀ ਵੈਕਸੀਨ ਕੈਨੇਡਾ ਨੂੰ ਨਹੀਂ ਮਿਲੀ।    

   

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਸੀ ਆਰ ਟੀ ਸੀ ਵੱਲੋਂ ਨਿੱਕੀਆਂ ਵਾਇਰਲੈੱਸ ਕੰਪਨੀਆਂ ਨੂੰ ਮੈਦਾਨ ਵਿੱਚ ਉਤਾਰਨ ਦੀ ਤਿਆਰੀ
ਕੁੱਝ ਕੈਨੇਡੀਅਨ ਆਗੂ ਟਰੈਵਲ ਸਬੰਧੀ ਪਾਬੰਦੀਆਂ ਲਾਉਣ ਉੱਤੇ ਕਰ ਰਹੇ ਹਨ ਵਿਚਾਰ
ਕੈਨੇਡਾ ਵਿੱਚ 90,000 ਅਸੈਂਸ਼ੀਅਲ ਟੈਂਪਰੇਰੀ ਵਰਕਰਜ਼ ਤੇ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਪੱਕੇ ਹੋਣ ਲਈ ਰਾਹ ਹੋਇਆ ਪੱਧਰਾ
ਅਮਰੀਕਾ ਵਿੱਚ ਰੋਕ ਲਾਏ ਜਾਣ ਦੇ ਬਾਵਜੂਦ ਜੌਹਨਸਨ ਐਂਡ ਜੌਹਨਸਨ ਵੈਕਸੀਨ ਹਾਸਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਫੈਡਰਲ ਸਰਕਾਰ
ਬਲੱਡ ਕਲੌਟਸ ਮਾਮਲੇ ਦੀ ਜਾਂਚ ਕਰ ਰਹੀ ਹੈ ਹੈਲਥ ਕੈਨੇਡਾ
ਬਜਟ ਤੋਂ ਪਹਿਲਾਂ ਟਰੂਡੋ ਨੇ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਕੀਤੀ ਗੱਲਬਾਤ
ਏਅਰ ਕੈਨੇਡਾ ਤੇ ਫੈਡਰਲ ਸਰਕਾਰ ਦਰਮਿਆਨ ਹੋਇਆ 5·9 ਬਿਲੀਅਨ ਡਾਲਰ ਦਾ ਸਮਝੌਤਾ
ਮਾਂਟਰੀਅਲ ਕਰਫਿਊ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਕਈ ਥਾਂਈਂ ਲਾਈ ਅੱਗ, ਤੋੜੇ ਖਿੜਕੀਆਂ ਦੇ ਸ਼ੀਸ਼ੇ
ਕੈਨੇਡਾ ਨੂੰ ਇਸ ਹਫਤੇ ਫਾਈਜ਼ਰ ਤੋਂ 1·8 ਮਿਲੀਅਨ ਤੇ ਮੌਡਰਨਾ ਤੋਂ 855,000 ਡੋਜ਼ਾਂ ਮਿਲਣ ਦੀ ਉਮੀਦ
ਸਪਲਾਈ ਵਧਣ ਨਾਲ ਪਹਿਲੀ ਤੇ ਦੂਜੀ ਡੋਜ਼ ਦਰਮਿਆਨ ਘੱਟ ਸਕਦਾ ਹੈ ਫਾਸਲਾ : ਵੈਕਸੀਨ ਪੈਨਲ