Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਸੰਪਾਦਕੀ

ਕੰਧ ਉੱਤੇ ਲਿਖਿਆ ਪੜ੍ਹਨ ਪ੍ਰਧਾਨ ਮੰਤਰੀ

March 12, 2021 06:19 PM

ਪੰਜਾਬੀ ਪੋਸਟ ਸੰਪਾਦਕੀ

‘ਤਬਦੀਲੀ ਲਿਆਉਣ ਦੀ ਲੋੜ ਹੈ, ਤਬਦੀਲੀ ਦਾ ਵਾਪਰਨਾ ਲਾਜ਼ਮੀ ਹੈ, must ਹੈ ਭਾਵ ਹੋਰ ਕੋਈ ਚਾਰਾ ਨਹੀਂ ਹੈ ਅਤੇ ਤਬਦੀਲੀ ਨੂੰ ਲਿਆਂਦਾ ਜਾਵੇਗਾ’ ਇਹ ਸ਼ਬਦ ਐਕਟਿੰਗ ਚੀਫ਼ ਆਫ ਡੀਫੈਂਸ ਸਟਾਫ ਲੈਫਟੀਨੈਂਟ ਜਨਰਲ ਵੇਅਨ ਆਈਰ ਦੇ ਹਨ। ਜਨਰਲ ਆਈਰ ਨੂੰ ਉਸ ਵੇਲੇ ਅਪਾਤਕਾਲੀਨ ਸਥਿਤੀ ਵਿੱਚ ਅਸਥਾਈ ਰੂਪ ਵਿੱਚ ਨਿਯੁਕਤ ਕੀਤਾ ਗਿਆ ਹੈ ਜਦੋਂ ਸਰਕਾਰ ਨੂੰ ਦੋ ਸਾਬਕਾ ਮਿਲਟਰੀ ਮੁਖੀਆਂ ਵਿਰੁੱਧ ਸੈਕਸੁਅਲ ਦੁਰਵਿਵਹਾਰ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਮਜ਼ਬੂਰੀ ਬਣੀ ਹੋਈ ਹੈ। ਇੱਕ ਅਸਥਾਈ ਜਰਨੈਲ ਜੱਥੇਬੰਦਕ ਪੱਧਰ ਉੱਤੇ ਫੈਲੀ ਅਰਾਜਕਤਾ ਲਈ ਤਬਦੀਲੀ ਨੂੰ ਕਿਸ ਹੱਦ ਤੱਕ ਸਰਅੰਜ਼ਾਮ ਦੇ ਸਕੇਗਾ, ਇਹ ਨਿਰਭਰ ਕਰਦਾ ਹੈ ਕਿ ਸਮੇਂ ਦੀ ਸਿਆਸੀ ਸੱਤਾ ਦੇ ਮਾਲਕ ਉਸਨੂੰ ਕਿੰਨੀ ਕੁ ਅਥਾਰਟੀ ਬਖਸ਼ਣਗੇ? ਇਸ ਅਥਾਰਟੀ ਦਾ ਬਖਸਿ਼ਆ ਜਾਣਾ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਸਿਆਸੀ ਲੀਡਰਸਿ਼ੱਪ ਆਪਣੇ ਖੁਦ ਦੇ ਗੁਣਾਂ ਅਵਗੁਣਾਂ ਵੱਲ ਕਿਸ ਹੱਦ ਤੱਕ ਅੰਤਰ ਝਾਤ ਮਾਰਨ ਦਾ ਹੀਆ ਰੱਖਦੀ ਹੈ।

ਜੇ ਸਾਨੂੰ ਇਹ ਭਰਮ ਭੁਲੇਖਾ ਹੋਵੇ ਕਿ ਬਣਦੀ ਤਬਦੀਲੀ ਲੈਫਟੀਨੈਟ ਜਰਨਲ ਫਰਾਂਸੈਸ ਐਲਨ ਨੂੰ ਕੈਨੇਡਾ ਦੀ ਪਹਿਲੀ ਮਹਿਲਾ ਮਿਲਟਰੀ ਡਿਪਟੀ ਕਮਾਂਡਰ ਬਣਾ ਕੇ ਖੁਦ ਬ ਖੁਦ ਆ ਜਾਵੇਗੀ ਤਾਂ ਇਹ ਭਰਮ ਭੁਲੇਖਾ ਬਣੇ ਰਹਿਣ ਦੀ ਹੀ ਸੰਭਾਵਨਾ ਹੈ। ਬੇਸ਼ੱਕ ਕਿਸੇ ਮਹਿਲਾ ਦਾ ਇਸ ਅਹਿਮ ਅਹੁਦੇ ਉੱਤੇ ਨਿਯਕੁਤ ਕੀਤਾ ਜਾਣਾ ਬਹੁਤ ਮਹੱਤਵਪੂਰਣ ਅਤੇ ਸੁਆਗਤਯੋਗ ਕਦਮ ਹੈ ਪਰ ਗੱਲ ਨਤੀਜਿਆਂ ਦੀ ਹੈ। ਖਾਸ ਕਰਕੇ ਕੈਨੇਡੀਅਨ ਆਰਮਡ ਫੋਰਸਜ਼ ਵਿੱਚ ਫੈਲੀ ਸੈਕਸੁਅਲ ਦੁਰਵਿਵਹਾਰ ਅਰਾਜਕਤਾ ਦੇ ਪਰੀਪੇਖ ਵਿੱਚ ਮਿਲਣ ਵਾਲੇ ਨਤੀਜਿਆਂ ਦੀ।

ਕੈਨੇਡੀਅਨ ਮਿਲਟਰੀ ਦੇ ਦੋ ਸਾਬਕਾ ਮੁਖੀ ਐਡਮਿਰਲ ਆਰਟ ਮੈਕਡੋਨਲਡ ਅਤੇ ਜਨਰਲ ਜੋਨਾਥਨ ਵੈਂਸ ਵਿਰੁੱਧ ਸੈਕਸੁਅਲ ਦੁਰਵਿਵਹਾਰ ਦੀ ਜਾਂਚ ਇਸ਼ਾਰਾ ਹੈ ਕਿ ਸਥਿਤੀ ਕਿੰਨੀ ਖਰਾਬ ਹੈ। ਵੱਖ ਵੱਖ ਸ੍ਰੋਤਾਂ ਦੁਆਰਾ ਰਾਹੀਂ Access to Information Act ਦੁਆਰਾ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਪਿਛਲੇ 11 ਸਾਲਾਂ ਵਿੱਚ ਮਿਲਟਰੀ ਪੁਲੀਸ ਨੂੰ ਹਰ ਸਾਲ ਔਸਤਨ 178 ਸੈਕਸੁਅਲ ਦੁਰਵਿਵਹਾਰ ਦੀਆਂ ਲਿਖਤੀ ਸਿ਼ਕਾਇਤਾਂ ਮਿਲਦੀਆਂ ਆਈਆਂ ਹਨ। 2012 ਵਿੱਚ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਕੈਨੇਡੀਅਨ ਫੌਜਾਂ ਵਿੱਚ ਸੱਭ ਤੋਂ ਵੱਧ ਸੈਕਸੁਆਲ ਦੁਰਵਿਵਹਾਰ ਦਾ ਸਿ਼ਕਾਰ ਔਰਤਾਂ, ਘੱਟ ਗਿਣਤੀ ਲੋਕ ਅਤੇ ਮੂਲਵਾਸੀ ਹੁੰਦੇ ਹਨ। ਰਿਪੋਰਟਾਂ ਹਨ ਕਿ ਕੈਨੇਡੀਅਨ ਮਿਲਟਰੀ ਵਿੱਚ ਹਰ 13ਵੀਂ ਮਹਿਲਾ ਕਰਮਚਾਰੀ ਜਾਂ ਅਫ਼ਸਰ ਨੂੰ ਸੈਕਸੁਅਲ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। 2019 ਵਿੱਚ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਰੀਲੀਜ਼ ਕੀਤੀ ਗਈ ਜਾਣਕਾਰੀ ਮੁਤਾਬਕ ਰੋਆਇਲ ਮਿਲਟਰੀ ਕਾਲਜ ਆਫ਼ ਕੈਨੇਡਾ (ਕਿੰਗਸਟਨ) ਅਤੇ ਰੋਆਇਲ ਮਿਲਟਰੀ ਕਾਲਜ ਸੇਂਟ ਜੌਨ (ਕਿਉਬਿੱਕ) ਵਿੱਚ 68% ਕੈਡਟਾਂ ਨੇ ਕਿਸੇ ਹੋਰ ਨਾਲ ਸੈਕਸੁਅਲ ਦੁਰਵਿਵਹਾਰ ਹੁੰਦਾ ਵੇਖਿਆ ਹੈ ਜਾਂ ਖੁਦ ਹੰਢਾਇਆ ਹੈ। ਇਹਨਾਂ ਮਿਲਟਰੀ ਕਾਲਜਾਂ ਵਿੱਚ ਮਹਿਲਾਵਾਂ ਨੂੰ ਮਰਦਾਂ ਦੇ ਮੁਕਾਬਲੇ ਛੇ ਗੁਣਾ ਜਿ਼ਆਦਾ ਦੁਰਵਿਵਹਾਰ ਸਹਿਣਾ ਪੈਂਦਾ ਹੈ। ਇਹ ਸਰਕਾਰੀ ਅੰਕੜੇ ਹਨ ਜਿਹਨਾਂ ਬਾਰੇ ਕਿਸੇ ਨੂੰ ਸੰ਼ਕੇ ਨਹੀਂ ਹੋ ਸਕਦੇ। ਜੇ ਸੰ਼ਕੇ ਹਨ ਤਾਂ ਉਸ ਸਿਆਸੀ ਸੱਤਾ ਉੱਤੇ ਜੋ ਇਸ ਬਿਮਾਰੀ ਨੂੰ ਦੂਰ ਕਰਨ ਨਾਲੋਂ ਰੱਦੀ ਦੀ ਟੋਕਰੀ ਵਿੱਚ ਸੁੱਟ ਨੂੰ ਤਰਜੀਹ ਦੇ ਰਹੀ ਹੈ।

ਸਿਆਸੀ ਸੱਤਾ ਵਿੱਚ ਦੋ ਵੱਡੀਆਂ ਤਾਕਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਅਤੇ ਉਹਨਾਂ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਹਨ। ਇਹ ਕਹਿਣਾ ਗਲਤ ਹੋਵੇਗਾ ਕਿ ਮਿਲਟਰੀ ਵਿੱਚ ਫੈਲੀ ਇਸ ਅਲਾਮਤ ਲਈ ਇਹ ਦੋਵੇਂ ਸਖਸਿ਼ਅਤਾਂ ਖੁਦ ਜੁੰਮੇਵਾਰ ਹਨ ਕਿਉਂਕਿ ਇਹ ਬਿਮਾਰੀ ਦੀ ਜੜ੍ਹ ਡੂੰਘੀ ਅਤੇ ਇਤਿਹਾਸ ਲੰਬਾ ਹੈ। ਪਰ ਇਹ ਦੋਵੇਂ ਹਸਤੀਆਂ ਅੱਜ ਇਸ ਸਥਿਤੀ ਵਿੱਚ ਜਰੂਰ ਹਨ ਕਿ ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’ ਦੀ ਖੇਡ ਨੂੰ ਛੱਡ ਕੇ ਕੁੱਝ ਸਾਰਥਕ ਕਦਮ ਚੁੱਕਣ।

ਇਹ ਗੱਲ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਹੈ ਕਿ ਸਾਬਕਾ ਮੁਖੀ ਵੈਂਸ ਦੇ ਦੁਰਵਿਵਹਾਰ ਬਾਰੇ ਹਰਜੀਤ ਸਿੰਘ ਸੱਜਣ ਹੋਰਾਂ ਨੂੰ 2018 ਤੋਂ ਹੀ ਪਤਾ ਸੀ ਜਿਸਦੀ ਪੁਸ਼ਟੀ ਮਿਲਟਰੀ ਦੇ ਸਾਬਕਾ ਓਮਬਡਸਮੈਨ ਗੈਰੀ ਵਾਲਬੌਰਨ ਨੇ ਹਾਊਸ ਆਫ਼ ਕਾਮਨਜ਼ ਦੀ ਕਮੇਟੀ ਸਾਹਮਣੇ ਬਿਆਨ ਵਿੱਚ ਕੀਤੀ। ਉਸਨੇ ਕਿਹਾ ਕਿ ਮੈਂ ਨਿੱਜੀ ਰੂਪ ਵਿੱਚ ਸਾਰਾ ਕੁੱਝ ਸੱਜਣ ਹੋਰਾਂ ਨੂੰ ਦੱਸਿਆ ਪਰ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸਤੋਂ ਵੀ ਵੱਧ ਪਰੇਸ਼ਾਨ ਕਰਨ ਵਾਲੀ ਗੱਲ ਪ੍ਰਧਾਨ ਮੰਤਰੀ ਟਰੂਡੋ ਖੁਦ ਹਨ ਜਿਹਨਾਂ ਨੇ ਬੇਬਾਕ ਹੋ ਕੇ ਬਿਆਨ ਦਿੱਤਾ ਹੈ ਕਿ ਰੱਖਿਆ ਮੰਤਰੀ ਦੀ ਕਾਰਜਸ਼ੈਲੀ ਵਿੱਚ ਉਹਨਾਂ ਦਾ ਭਰੋਸਾ ਉਵੇਂ ਹੀ ਕਾਇਮ ਹੈ ਜਿਵੇਂ ਪਹਿਲਾਂ ਸੀ। ਇਸ ਉਸ ਪ੍ਰਧਾਨ ਮੰਤਰੀ ਦਾ ਭਰੋਸਾ ਹੈ ਜੋ ਇੱਕ ਪੱਤਰਕਾਰ ਕੁੜੀ ਨਾਲ ਹੋਏ ਦੁਰਵਿਹਾਰ ਦੀ ਦੋਸ਼ ਨੂੰ ਇੰਝ ਭੁੱਲੇ ਹੋਏ ਹਨ ਜਿਵੇਂ ਗਰੀਬ ਆਦਮੀ ਕਰਜ਼ਾ ਲੈਣ ਲਈ ਲਾਏ ਗਏ ਅੰਗੂਠੇ ਨੂੰ ਭੁੱਲਣਾ ਚਾਹੁੰਦਾ ਹੈ। ਪਰ ਟਰੂਡੋ ਹੋਰਾਂ ਦੀ ਯਾਦਸ਼ਕਤੀ ਉਸ ਵੇਲੇ ਬਹੁਤ ਤੇਜ਼ ਹੁੰਦੀ ਹੈ ਜਦੋਂ ਉਹਨਾਂ ਨੇ ਆਪਣੇ ਸਿਆਸੀ ਕੈਰੀਅਰ ਨੂੰ ਬਚਾ ਕੇ ਰੱਖਣ ਲਈ ਦੋ ਲਿਬਰਲ ਐਮ ਪੀਆਂ ਨੂੰ ਗੁੱਠੇ ਲਾਉਣ ਦੀ ਲੋੜ ਸਮਝੀ ਸੀ। ਦਰਸ਼ਨ ਸਿੰਘ ਕੰਗ ਹੋਰਾਂ ਦਾ ਕੀ ਬਣਿਆ? ਕੀ ਉਹ ਦੋਸ਼ੀ ਸਨ ਜਾਂ ਮਹਿਜ਼ ਟਰੂਡੋ ਹੋਰਾਂ ਦੇ ‘ਔਰਤਾਂ ਦੇ ਹੱਕਾਂ ਦੀ ਰਖਵਾਲੀ’ ਲਈ ਜੰਗਜੂ ਬਿਆਨਬਾਜ਼ੀ ਦਾ ਸਿ਼ਕਾਰ? ਜੋਡੀ ਵਿਲਸਨ ਰੇਅਬੂਲਡ ਅਤੇ ਜੇਨ ਫਿਲਪੌਟ ਦਾ ਕਿੱਸਾ ਟਰੂਡੋ ਹੋਰਾਂ ਤੋਂ ਇਲਾਵਾ ਹੋਰ ਕਿੰਨੇ ਕੁ ਕੈਨੇਡੀਅਨਾਂ ਨੂੰ ਭੁੱਲਿਆ ਹੈ?

2015 ਵਿੱਚ ‘ਔਰਤਾਂ ਦੇ ਹੱਕਾਂ ਲਈ ਨਾਅਰਾ’ ਮਾਰ ਕੇ ਸੱਤਾ ਵਿੱਚ ਆਉਣ ਵਾਲੇ ਪ੍ਰਧਾਨ ਮੰਤਰੀ ਅਤੇ ਉਸਦੇ ਸਾਥੀਆਂ ਲਈ ਸਮਾਂ ਹੈ ਕਿ ਉਹ ਕੰਧ ਉੱਤੇ ਲਿਖਿਆ ਪੜ੍ਹਨ ਕਿ ਔਰਤਾਂ ਲਈ ਬਰਾਬਰਤਾ ਦੇ ਹੱਕ ਗੱਲਾਂ ਨਾਲ ਨਹੀਂ ਸਗੋਂ ਅਮਲਾਂ ਨਾਲ ਹੋਂਦ ਵਿੱਚ ਲਿਆਂਦੇ ਜਾ ਸਕਦੇ ਹਨ। ਅਮਲੀ ਮਨੋਧਾਰਨਾ ਧਾਰਨ ਨਾਲ ਹੀ ਟਰੂਡੋ ਹੋਰੀਂ ਲੈਫਟੀਨੈਂਟ ਜਨਰਲ ਵੇਅਨ ਆਈਰ ਅਤੇ ਲੈਫਟੀਨੈਟ ਜਰਨਲ ਫਰਾਂਸੈਸ ਐਲਨ ਨੂੰ ਸੁਧਾਰ ਲਿਆਉਣ ਵਿੱਚ ਸਹਾਈ ਹੋ ਸੱਕਣਗੇ। ਨਹੀਂ ਤਾਂ ਹਿੰਦੀ ਫਿਲਮਾਂ ਦਾ ਉਹ ਗੀਤ ਕਿਸ ਤੋਂ ਭੁੱਲਿਆ ਹੈ, ‘ਕਸਮੇ ਵਾਅਦੇ ਪਿਆਰ ਵਫਾ ਸਭ ਬਾਤੇਂ ਹੈਂ ਬਾਤੋਂ ਕਾ ਕਯਾ’।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?