Welcome to Canadian Punjabi Post
Follow us on

18

April 2021
ਲਾਈਫ ਸਟਾਈਲ

ਰਸੋਈ : ਰਸ-ਮਲਾਈ ਰਸਗੁੱਲੇ

March 10, 2021 01:49 AM

ਸਮੱਗਰੀ-250 ਗਰਾਮ ਪਨੀਰ, ਬੇਕਿੰਗ ਪਾਊਡਰ ਇੱਕ ਚੁਟਕੀ, ਰਬੜੀ 500 ਗਰਾਮ, ਮੈਦਾ ਦੋ ਵੱਡੇ ਚਮਚ, ਚੀਨੀ 600 ਗਰਾਮ, ਪਿਸਤਾ ਦੋ ਛੋਟੇ ਚਮਚ।
ਵਿਧੀ-ਸਭ ਤੋਂ ਪਹਿਲਾਂ ਅੱਧੀ ਚੀਨੀ ਕੱਢ ਕੇ ਪੀਸ ਲਓ। ਮੈਦੇ ਨੂੰ ਛਾਣ ਕੇ ਬੇਕਿੰਗ ਪਾਊਡਰ ਤੇ ਪਨੀਰ ਨੂੰ ਮਿਲਾ ਕੇ ਚੰਗੀ ਤਰ੍ਹਾ ਨਾਲ ਗੁੰਨ੍ਹ ਲਓ। ਫਿਰ ਉਸ ਦੇ ਛੋਟੇ-ਛੋਟੇ ਗੋਲੇ ਬਣਾ ਕੋ ਥੋੜ੍ਹਾ ਜਿਹਾ ਚਪਟਾ ਕਰੋ। ਰਬੜੀ ਵਿੱਚ ਚੀਨੀ ਦੀ ਪਾਊਡਰ ਮਿਲਾ ਕੇ ਫਰਿੱਜ ਵਿੱਚ ਠੰਢਾ ਹੋਣ ਲਈ ਰੱਖੋ। ਇੱਕ ਚਮਚ ਮੈਦੇ ਨੂੰ ਇੱਕ ਕੌਲੀ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਘੋਲੋ ਤੇ ਧਿਆਨ ਰੱਖੋ ਕਿ ਇਸ ਵਿੱਚ ਗੁਠਲੀਆਂ ਨਾ ਬਣਨ। ਇੱਕ ਚਮਚ ਮੈਦੇ ਨੂੰ ਇੱਕ ਕੌਲੀ ਪਾਣੀ ਪਾ ਕੇ ਉਬਾਲਣ ਲਈ ਗੈਸ ਉੱਤੇ ਰੱਖੋ। ਇਸ ਚਾਸ਼ਨੀ ਵਿੱਚ ਪਹਿਲਾਂ ਤੋਂ ਤਿਆਰ ਕੀਤਾ ਗਿਆ ਮੈਦੇ ਦਾ ਘੋਲ ਮਿਲਾ ਦਿਓ। ਇਸ ਵਿੱਚ ਪਨੀਰ ਦੇ ਪਹਿਲਾਂ ਤੋਂ ਬਣੇ ਹੋਏ ਗੋਲੇ ਪਾ ਕੇ ਪਕਾਓ। ਧਿਆਨ ਰੱਖੋ ਕਿ ਚਾਸ਼ਨੀ ਗਾੜ੍ਹੀ ਨਾ ਹੋਵੇ। ਲੋੜ ਪਏ ਤਾਂ ਇਸ ਵਿੱਚ ਹੋਰ ਪਾਣੀ ਮਿਲਾ ਲਓ। ਜਦੋਂ ਰਸਗੁੱਲਿਆਂ ਵਿੱਚ ਛੋਟੇ-ਛੋਟੇ ਛੇਕ ਦਿੱਸਣ ਲੱਗਣ ਤਾਂ ਸਮਝ ਜਾਣਾ ਕਿ ਇਹ ਬਣ ਕੇ ਤਿਆਰ ਹੈ। ਇੱਕ ਭਾਂਡੇ ਵਿੱਚ ਇੱਕ ਲੀਟਰ ਪਾਣੀ ਵਿੱਚ ਚਾਸ਼ਨੀ ਸਮੇਤ ਸਾਰੇ ਰਸਗੁੱਲੇ ਪਾ ਕੇ ਠੰਢੇ ਹੋਣ ਲਈ ਰੱਖ ਦਿਓ। ਰਸਗੁੱਲੇ ਠੰਢੇ ਹੋ ਜਾਣ ਤਾਂ ਇਨ੍ਹਾਂ ਨੂੰ ਹਲਕੇ ਹੱਥਾਂ ਨਾਲ ਨਿਚੋੜ ਕੇ ਰਬੜੀ ਵਿੱਚ ਪਾ ਦਿਓ। ਤੁਹਾਡੀ ਰਸਮਲਾਈ ਤਿਆਰ ਹੈ ਇਸ ਉਪਰ ਪਿਸਤਾ ਪਾ ਕੇ ਖਾਓ।

Have something to say? Post your comment