Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਹਾਊਸ ਆਫ ਕਾਮਨਜ਼ ਵਿੱਚ ਜਾਰੀ ਖੜੋਤ ਨੂੰ ਤੋੜਨ ਦੀ ਐਨਡੀਪੀ ਦੀ ਕੋਸਿ਼ਸ਼ ਟੋਰੀਜ਼ ਨੇ ਕੀਤੀ ਨਾਕਾਮ

March 09, 2021 06:10 PM

ਓਟਵਾ, 9 ਮਾਰਚ (ਪੋਸਟ ਬਿਊਰੋ) : ਐਨਡੀਪੀ ਦੇ ਹਾਊਸ ਲੀਡਰ ਪੀਟਰ ਜੂਲੀਅਨ ਨੇ ਫੈਡਰਲ ਕੰਜ਼ਰਵੇਟਿਵਾਂ ਉੱਤੇ ਨਜ਼ਲਾ ਝਾੜਦਿਆਂ ਆਖਿਆ ਕਿ ਗਲਤ ਨੀਤੀਆਂ ਕਾਰਨ ਲਿਬਰਲਾਂ ਨੂੰ ਕੋਵਿਡ-19 ਮਹਾਂਮਾਰੀ ਦਰਮਿਆਨ ਚੋਣਾਂ ਕਰਵਾਉਣ ਦਾ ਰਾਹ ਮਿਲ ਜਾਵੇਗਾ।
ਹਾਊਸ ਆਫ ਕਾਮਨਜ਼ ਵਿੱਚ ਆਈ ਖੜੋਤ ਨੂੰ ਤੋੜਨ ਦੀ ਜੂਲੀਅਨ ਦੀ ਕੋਸਿ਼ਸ਼ ਨੂੰ ਕੰਜ਼ਰਵੇਟਿਵਾਂ ਨੇ ਅਧਵਾਟੇ ਹੀ ਰੋਕ ਦਿੱਤਾ ਸੀ ਤੇ ਉਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਇਹ ਨੁਕਤਾਚੀਨੀ ਕੀਤੀ ਗਈ। ਜੂਲੀਅਨ ਚਾਹੁੰਦੇ ਸਨ ਹਾਊਸ ਆਫ ਕਾਮਨਜ਼ ਵਿੱਚ ਸੋਮਵਾਰ ਰਾਤ ਨੂੰ ਸਿਟਿੰਗ ਥੋੜ੍ਹੀ ਦੇਰ ਹੋਰ ਚੱਲੇ ਤਾਂ ਕਿ ਬਿੱਲ ਸੀ-5 ਉੱਤੇ ਫਾਈਨਲ ਬਹਿਸ ਹੋ ਸਕੇ। ਇਹ ਬਿੱਲ ਸੱਚ ਤੇ ਸੁਲ੍ਹਾ ਸਬੰਧੀ ਨੈਸ਼ਨਲ ਡੇਅ ਕਾਇਮ ਕਰਨ ਲਈ ਲਿਆਂਦਾ ਗਿਆ ਹੈ।
ਕੰਜ਼ਰਵੇਟਿਵਾਂ ਨੇ ਇਸ ਬਿੱਲ ਉੱਤੇ ਸਾਂਝੀ ਰਜ਼ਾਮੰਦੀ ਤੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਹੀ ਕੰਜ਼ਰਵੇਟਿਵਾਂ ਵੱਲੋਂ ਪਿਛਲੇ ਮਹੀਨੇ ਵੀ ਤਿੰਨ ਵਾਰੀ ਕੀਤਾ ਗਿਆ ਜਦੋਂ ਘੱਟ ਗਿਣਤੀ ਲਿਬਰਲ ਸਰਕਾਰ ਨੇ ਬਿੱਲ ਸੀ-7, ਜੋ ਕਿ ਮੌਤ ਵਿੱਚ ਮੈਡੀਕਲ ਸਹਿਯੋਗ ਸਬੰਧੀ ਲਿਆਂਦਾ ਗਿਆ, ਲਈ ਵੀ ਲੰਮਾਂ ਸਮਾਂ ਚੱਲਣ ਵਾਲੀ ਬਹਿਸ ਕਰਵਾਉਣ ਵਿੱਚ ਵਿਘਨ ਪਾਇਆ।ਇਸ ਤੋਂ ਇਲਾਵਾ ਐਮਰਜੰਸੀ ਪੈਨਡੈਮਿਕ ਏਡ ਬਾਰੇ ਬਿੱਲਜ਼ ਤੇ ਮਹਾਂਮਾਰੀ ਦੌਰਾਨ ਸੁਰੱਖਿਅਤ ਚੋਣਾਂ ਕਰਵਾਉਣ ਸਬੰਧੀ ਮਾਪਦੰਡਾਂ ਵਾਲੇ ਬਿੱਲਾਂ ਵਿੱਚ ਤਿਕੜਮ ਲੜਾ ਕੇ ਦੇਰ ਕਰਵਾਈ।
ਜੂਲੀਅਨ ਨੇ ਆਖਿਆ ਕਿ ਕੰਜ਼ਰਵੇਟਿਵਾਂ ਨੇ ਸਰਕਾਰ ਦੇ ਲੈਜਿਸਲੇਟਿਵ ਏਜੰਡਾ ਨੂੰ ਰੋਕਣ ਲਈ ਪੂਰੀ ਰਣਨੀਤੀ ਬਣਾਈ ਹੋਈ ਹੈ ਤੇ ਫਿਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੋਈ ਵੀ ਬਿੱਲ ਲਿਆਉਣ ਟੋਰੀਜ਼ ਵੱਲੋਂ ਉਸ ਦਾ ਰਾਹ ਰੋਕਿਆ ਹੀ ਜਾਂਦਾ ਹੈ। ਇਸ ਰਣਨੀਤੀ ਨਾਲ ਲਿਬਰਲ ਇਹ ਆਖਦੇ ਹੋਏ ਚੋਣਾਂ ਕਰਵਾਉਣ ਲਈ ਬਾਜਿੱਦ ਹੋਣਗੇ ਕਿ ਲੋਕਾਂ ਦੀ ਭਲਾਈ ਦੇ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਬਹੁਗਿਣਤੀ ਹਾਸਲ ਕਰਨ ਲਈ ਚੋਣਾਂ ਕਰਵਾਉਣੀਆਂ ਹੀ ਪੈਣਗੀਆਂ।
ਜੂਲੀਅਨ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਇਹ ਕੋਈ ਸਮਾਰਟ ਪਹੁੰਚ ਨਹੀਂ ਹੈ। ਉਨ੍ਹਾਂ ਆਖਿਆ ਕਿ ਕੰਜ਼ਰਵੇਟਿਵ ਹਾਊਸ ਲੀਡਰ ਗੇਰਾਰਡ ਡੈਲਟੈਲ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਸਰਕਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਵਿਰੋਧੀ ਪਾਰਟੀਆਂ ਨਾਲ ਉਸਾਰੂ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਦੀ ਪਾਰਟੀ ਮਹਾਂਮਾਰੀ ਦੌਰਾਨ ਚੋਣਾਂ ਨਹੀਂ ਕਰਵਾਉਣਾ ਚਾਹੁੰਦੀ।
ਜੂਲੀਅਨ ਨੇ ਨਾ ਸਿਰਫ ਹਾਊਸ ਆਫ ਕਾਮਨਜ਼ ਦੇ ਕੰਮਕਾਜ ਵਿੱਚ ਅੜਿੱਕੇ ਡਾਹੁਣ ਲਈ ਕੰਜ਼ਰਵੇਟਿਵਾਂ ਨੂੰ ਜਿ਼ੰਮੇਵਾਰ ਦੱਸਿਆ ਸਗੋਂ ਉਨ੍ਹਾਂ ਪਿੱਛੇ ਜਿਹੇ ਇਹ ਦੋਸ਼ ਵੀ ਲਾਇਆ ਸੀ ਕਿ ਲਿਬਰਲ ਜਾਣਬੁੱਝ ਕੇ ਕੁੱਝ ਅਹਿਮ ਕਾਨੂੰਨਾਂ ਨੂੰ ਰੋਕ ਕੇ ਰੱਖ ਰਹੇ ਹਨ।ਉਨ੍ਹਾਂ ਵਿਰੋਧੀ ਪਾਰਟੀਆਂ ਉੱਤੇ ਇਹ ਦੋਸ਼ ਵੀ ਲਾਇਆ ਕਿ ਅਹਿਮ ਬਿੱਲਾਂ ਦੀ ਇੱਧਰ ਉੱਧਰ ਸੁੱਟ ਥੱਲ ਕੀਤੀ ਜਾ ਰਹੀ ਹੈ।
 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼