Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਖੇਡਾਂ

ਵਿਨੇਸ਼ ਫੋਗਟ ਨੇ ਕੁਸ਼ਤੀ ਵਿੱਚ ਸੋਨ ਤਗਮਾ ਜਿੱਤਿਆ

March 09, 2021 01:14 AM

ਰੋਮ, 8 ਮਾਰਚ (ਪੋਸਟ ਬਿਊਰੋ)- ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ ਮਾਟਿਓ ਪੈਲੀਕੋਨ ਰੈਂਕਿੰਗ ਕੁਸ਼ਤੀ ਸੀਰੀਜ਼ ਵਿੱਚ ਜਿੱਤ ਦਰਜ ਕਰਕੇ ਲਗਾਤਾਰ ਦੂਸਰੇ ਹਫ਼ਤੇ ਦੂਸਰਾ ਸੋਨ ਤਗਮਾ ਜਿੱਤਿਆ। ਉਸ ਨੇ ਇਸ ਜਿੱਤ ਦੇ ਨਾਲ ਹੀ ਆਪਣੇ ਵਜ਼ਨ ਵਰਗ ਵਿੱਚ ਫਿਰ ਤੋਂ ਨੰਬਰ-1 ਰੈਂਕਿੰਗ ਹਾਸਲ ਕੀਤੀ ਹੈ।
ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਗਮਾ ਜੇਤੂ ਵਿਨੇਸ਼ ਟੋਕਿਓ ਉਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀ ਇਕੋ ਇੱਕ ਭਾਰਤੀ ਮਹਿਲਾ ਪਹਿਲਵਾਨ ਹੈ। ਉਸ ਨੇ 53 ਕਿੱਲੋਗ੍ਰਾਮ ਫਾਈਨਲ ਵਿੱਚ ਕੈਨੇਡਾ ਦੀ ਡਾਇਨਾ ਮੈਰੀ ਹੈਲਨ ਵੀਕਰ ਨੂੰ 4-0 ਨਾਲ ਹਰਾਇਆ। ਵਿਨੇਸ਼ (26) ਨੇ ਆਪਣੇ ਸਾਰੇ ਅੰਕ ਪਹਿਲੇ ਪੀਰੀਅਡ ਵਿੱਚ ਹਾਸਲ ਕਰ ਲਏ ਅਤੇ ਦੂਸਰੇ ਪੀਰੀਅਡ ਵਿੱਚ ਆਪਣੀ ਲੀਡ ਕਾਇਮ ਰੱਖ ਕੇ ਸੋਨ ਤਗਮਾ ਜਿੱਤਿਆ। ਵਿਨੇਸ਼ ਨੇ ਪਿਛਲੇ ਹਫ਼ਤੇ ਕੀਵ ਵਿੱਚ ਸੋਨ ਤਗਮਾ ਜਿੱਤਿਆ ਸੀ ਤੇ ਇਸ ਨਾਲ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਉਲੰਪਿਕ ਲਈ ਉਸ ਦੀਆਂ ਤਿਆਰੀਆਂ ਸਹੀ ਚੱਲ ਰਹੀਆਂ ਹਨ। ਇਸ ਭਾਰਤੀ ਪਹਿਲਵਾਨ ਨੇ ਮੁਕਾਬਲੇ ਵਿੱਚ ਵਿਸ਼ਵ ਦੀ ਨੰਬਰ ਤਿੰਨ ਪਹਿਲਵਾਨ ਵਜੋਂ ਪ੍ਰਵੇਸ਼ ਕੀਤਾ ਸੀ, ਪਰ 14 ਪੁਆਇੰਟ ਜਿੱਤ ਕੇ ਦੁਬਾਰਾ ਵਿਸ਼ਵ ਨੰਬਰ-1 ਬਣ ਗਈ। ਕੈਨੇਡਾ ਦੀ ਪਹਿਲਵਾਨ ਪਹਿਲਾਂ 40ਵੇਂ ਨੰਬਰ ਉੱਤੇ ਸੀ, ਪਰ ਹੁਣ ਉਹ ਵਿਨੇਸ਼ ਦੇ ਬਾਅਦ ਨੰਬਰ-2 ਬਣ ਗਈ ਹੈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਦਾ ਕੀਤਾ ਸਨਮਾਨ ਆਈ.ਪੀ.ਐੱਲ. 2024: ਸ਼ਸ਼ਾਂਕ ਦੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ, 5 ਮੈਚਾਂ ਦੀ ਲੜੀ 'ਤੇ ਭਾਰਤ 3-1 ਨਾਲ ਅੱਗੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਨੇ ਦਿੱਤਾ ਸਭ ਤੋਂ ਵੱਡਾ ਐਵਾਰਡ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਟੀ-20 ਵਿਸ਼ਵ ਕੱਪ 1 ਜੂਨ ਤੋਂ, ਪਹਿਲੀ ਵਾਰ 20 ਟੀਮਾਂ ਸ਼ਾਮਿਲ ਕੀਤੀਆਂ ਗਈਆਂ, ਭਾਰਤ-ਪਾਕਿਸਤਾਨ ਦਾ ਮੁਕਾਬਲਾ 9 ਜੂਨ ਨੂੰ ਨਿਊਯਾਰਕ ਵਿੱਚ ਫਿਲਾਡੈਲਫੀਆ ਫਲਾਇਰਜ਼ ਨੇ ਵੈਨਕੁਵਰ ਕੈਨੱਕਸ ਨੂੰ 4-1 ਨਾਲ ਹਰਾਇਆ ਦੱਖਣੀ ਅਫਰੀਕਾ ਨੇ ਪਹਿਲੇ ਟੈਸਟ ਮੈਚ ਵਿਚ ਭਾਰਤ ਪਾਰੀ ਅਤੇ 32 ਦੌੜਾਂ ਨਾਲ ਹਰਾਇਆ ਮੁਹੰਮਦ ਸ਼ਮੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ, ਦੋ ਨੂੰ ਮਿਲੇਗਾ ਖੇਡ ਰਤਨ