Welcome to Canadian Punjabi Post
Follow us on

02

July 2025
 
ਭਾਰਤ

ਐਨ ਸੀ ਬੀ ਵੱਲੋਂ ਸੁਸ਼ਾਂਤ ਖ਼ੁਦਕੁਸ਼ੀ ਨਾਲ ਸਬੰਧਤ ਡਰੱਗ ਕੇਸ ਵਿੱਚ ਦੋਸ਼ ਪੱਤਰ ਦਾਖ਼ਲ

March 07, 2021 01:21 AM

* ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸਣੇ 32 ਦੋਸ਼ੀਆਂ ਦੇ ਨਾਂਅ ਸ਼ਾਮਲ

ਮੁੰਬਈ, 6 ਮਾਰਚ (ਪੋਸਟ ਬਿਊਰੋ)- ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਨੇ ਫਿਲਮ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨਾਲ ਸਬੰਧਿਤ ਡਰੱਗ ਕੇਸ ਵਿੱਚ ਕੱਲ੍ਹ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ।
ਕਰੀਬ 12 ਹਜ਼ਾਰ ਸਫਿਆਂ ਦੇ ਇਸ ਦੋਸ਼ ਪੱਤਰ ਵਿੱਚ ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਅਤੇ ਉਸਦੇ ਭਰਾ ਸ਼ੋਵਿਕ ਸਮੇਤ 33 ਲੋਕਾਂ ਦੇ ਨਾਂਅ ਦੋਸ਼ੀਆਂਵਜੋਂ ਸ਼ਾਮਲ ਹਨ। ਦੋਸ਼ੀਆਂ ਵਿੱਚ ਕਿਸੇ ਵੱਡੀ ਫਿਲਮੀ ਹਸਤੀ ਦਾ ਨਾਂਅ ਨਹੀਂ ਹੈ। ਇਨ੍ਹਾਂ ਵਿੱਚੋਂ ਪੰਜ ਦੋਸ਼ੀ ਫ਼ਰਾਰ ਦੱਸੇ ਗਏ ਹਨ। ਦੋਸ਼ ਪੱਤਰ ਵਿੱਚ 200 ਗਵਾਹਾਂ ਦਾ ਜ਼ਿਕਰ ਹੈ। ਐਨ ਸੀ ਬੀ ਨੇ ਇਸ ਦੀ ਜਾਂਚ ਕਰਦੇ ਸਮੇਂ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ, ਸਾਰਾ ਅਲੀ ਖ਼ਾਨ ਅਤੇ ਸ਼ਰਧਾ ਕਪੂਰ ਤੋਂ ਵੀ ਪੁੱਛ-ਗਿੱਛ ਕੀਤੀ ਸੀ, ਪਰ ਦੋਸ਼ ਪੱਤਰ ਵਿੱਚ ਇਨ੍ਹਾਂ ਦੇ ਬਿਆਨਾਂ ਦਾ ਜ਼ਿਕਰ ਕੀਤਾ ਹੈ, ਦੋਸ਼ੀ ਨਹੀਂ ਬਣਾਇਆ। ਵਰਨਣ ਯੋਗ ਹੈ ਕਿ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸਜ਼ (ਐਨ ਡੀ ਪੀ ਐਸ) ਐਕਟ ਹੇਠ ਬਣਾਈ ਵਿਸ਼ੇਸ਼ ਅਦਾਲਤ ਅੱਗੇ ਦਾਇਰ ਕੀਤੇ 11700 ਸਫਿਆਂ ਵਾਲੇ ਦੋਸ਼ ਪੱਤਰ ਵਿੱਚ ਡਰੱਗ ਦੀ ਬਰਾਮਦਗੀ, ਸਬੂਤ ਅਤੇ ਅੱਜ ਤੱਕ ਕੀਤੀ ਗਈ ਜਾਂਚ ਸ਼ਾਮਲ ਹੈ। ਇਸ ਸਬੰਧੀ ਐਨ ਸੀ ਬੀ ਨੇ ਦੱਸਿਆ ਕਿ ਇਸ ਕੇਸ ਵਿੱਚ ਸਾਰੇ 33 ਦੋਸ਼ੀਆਂ ਵਿੱਚੋਂ ਅੱਠ ਅਜੇ ਵੀ ਜੇਲ੍ਹ ਵਿੱਚ ਹਨ, ਜਦਕਿ ਰੀਆ ਤੇ ਸ਼ੋਵਿਕ ਸਮੇਤ ਬਾਕੀ ਸਾਰੇ ਜ਼ਮਾਨਤ ਉੱਤੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ