Welcome to Canadian Punjabi Post
Follow us on

22

April 2021
ਭਾਰਤ

ਕਿਸਾਨ ਧਰਨੇ ਵਾਲੀਆਂ ਬੀਬੀਆਂ ਨੇ ਕਿਹਾ: ਨਾ ਸਾਨੂੰ ਡਰਾਇਆ ਤੇ ਨਾ ਖ਼ਰੀਦਿਆ ਜਾ ਸਕਦੈ

March 07, 2021 01:19 AM

* ਟਾਈਮ ਮੈਗਜ਼ੀਨ ਦਾ ਕਵਰ ਪੇਜ ਕਿਸਾਨ ਬੀਬੀਆਂ ਨੂੰ ਸਮਰਪਤ

ਨਵੀਂ ਦਿੱਲੀ, 6 ਮਾਰਚ (ਪੋਸਟ ਬਿਊਰੋ)- ਟਾਈਮ ਮੈਗਜ਼ੀਨ ਨੇ ਮਾਰਚ ਦਾ ਆਪਣਾ ਅੰਤਰਰਾਸ਼ਟਰੀ ਕਵਰ ਪੇਜ ਉਨ੍ਹਾਂ ਪ੍ਰਮੁੱਖ ਔਰਤਾਂ ਨੂੰ ਸਮਰਪਤ ਕੀਤਾ ਹੈ, ਜੋ ਭਾਰਤ ਵਿੱਚ ਦਿੱਲੀ ਦੇ ਬਾਰਡਰਾਂ ਉੱਤੇ 100 ਦਿਨਾਂ ਤੋਂ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਰਹੀਆਂ ਹਨ।
ਟਾਈਮ ਮੈਗਜ਼ੀਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ ਲਿਖਿਆ, ‘‘ਟਾਈਮ ਦਾ ਨਵਾਂ ਅੰਤਰਰਾਸ਼ਟਰੀ ਕਵਰ।'' ਮੈਗਜ਼ੀਨ ਨੇ ‘ਆਨ ਦ ਫ਼ਰੰਟਲਾਈਨ ਆਫ਼ ਇੰਡੀਆਜ਼ ਫ਼ਾਰਮਰਜ਼ ਪ੍ਰੋਟੈਸਟ' ਸਿਰਲਖੇ ਹੇਠ ਕਵਰ ਸਟੋਰੀ ਛਾਪੀ ਹੈ। ਇਸ ਵਿੱਚ 20 ਔਰਤਾਂ ਦੇ ਗਰੁੱਪ ਨੂੰ ਪੇਸ਼ ਕੀਤਾ ਹੈ, ਜੋ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਪ੍ਰਦਰਸਨ ਕਰ ਰਿਹਾ ਸੀ। ਟਾਈਮ ਮੈਗਜ਼ੀਨ ਦੇ ਨਵੇਂ ਅੰਤਰਾਰਾਸ਼ਟਰੀ ਕਵਰ ਉੱਤੇ ਇੱਕ ਟੈਗਲਾਈਨ ਵਿੱਚ ਲਿਖਿਆ ਹੈ ‘‘ਮੈਨੂੰ ਨਾ ਡਰਾਇਆ ਜਾ ਸਕਦਾ ਹੈ ਤੇ ਨਾ ਖ਼ਰੀਦਿਆ ਜਾ ਸਕਦੈ, ਭਾਰਤ ਦੇ ਕਿਸਾਨ ਅੰਦੋਲਨਾਂ ਦੀ ਅਗਵਾਈ ਕਰਨ ਵਾਲੀਆਂ ਔਰਤਾਂ।'' ਰਸਾਲੇ ਦੇ ਕਵਰ ਪੇਜ਼ ਉੱਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਕੁਝ ਕਿਸਾਨ ਬੀਬੀਆਂ ਦੀ ਤਸਵੀਰ ਵੀ ਹੈ, ਜਿਨ੍ਹਾਂ ਨਾਲ ਕੁਝ ਛੋਟੇ ਬੱਚੇ ਵੀ ਦਿਖਾਈ ਦੇਂਦੇ ਹਨ। ਕਵਰ ਪੇਜ਼ ਵਿੱਚ ਕੁੱਝ ਔਰਤਾਂ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੌਰਾਨ ਇੱਕ ਔਰਤ ਦੀ ਗੋਦੀ ਵਿੱਚ ਬੱਚਾ ਦਿਖਾਈ ਦੇਂਦਾ ਹੈ ਅਤੇ ਦੋ ਹੋਰ ਛੋਟੇ ਬੱਚੇ ਵੀ ਹਨ। ਤਸਵੀਰ ਵਿੱਚ ਬਜ਼ੁਰਗ ਔਰਤਾਂ ਵੀ ਹਨ। ਟਾਈਮ ਮੈਗਜ਼ੀਨ ਨੇ ਆਪਣੇ ਲੇਖ ਵਿੱਚ ਲਿਖਿਆ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਬੀਬੀਆਂ ਨੇ ਅੰਦੋਲਨ ਨੂੰ ਜਾਰੀ ਰੱਖਣ ਦੀ ਪਹਿਲ ਕੀਤੀ ਹੈ, ਜਦਕਿ ਸਰਕਾਰ ਨੇ ਉਨ੍ਹਾਂ ਨੂੰ ਘਰੀਂ ਜਾਣ ਨੂੰ ਕਿਹਾ ਹੈ। ਇਹ ਬੀਬੀਆਂ ਸਰਕਾਰ ਦੇ ਕਹਿਣ ਪਿੱਛੋਂ ਵੀ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰਨ ਲਈ ਮੋਰਚਾ ਸੰਭਾਲ ਰਹੀਆਂ ਹਨ। ਵਰਨਣ ਯੋਗ ਹੈ ਕਿ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਵਿੱਚ ਉਸ ਸਮੇਂ ਸੁਰਖੀਆ ਮਿਲੀਆਂ ਸਨ, ਜਦੋਂ ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਅਤੇ ਗ੍ਰੇਟਾ ਥੰਬਰਗ ਵਰਗੀਆਂ ਮਸਹੂਰ ਹਸਤੀਆਂ ਨੇ ਟਵੀਟ ਕੀਤਾ ਸੀ।
ਮੈਗਜ਼ੀਨ ਦੇ ਕਵਰ ਪੇਜ਼ ਉੱਤੇਫੋਟੋ ਵਾਲੀਆਂ ਬੀਬੀਆਂ ਵਿੱਚ 41 ਸਾਲਾ ਅਮਨਦੀਪ ਕੌਰ, ਕਿਰਨਜੀਤ ਕੌਰ, ਗੁਰਮੇਰ ਕੌਰ, ਜਸਵੰਤ ਕੌਰ, ਸੁਰਜੀਤ ਕੌਰ, ਦਿਲਬੀਰ ਕੌਰ, ਸਰਜੀਤ ਕੌਰ, ਬਿੰਦੂ ਅਮਾਨ, ਉਰਮਿਲਾ ਦੇਵੀ, ਸਾਹੂਮਤੀ ਪੜਾ, ਹੀਰਥ ਝਾਡੇ, ਸੁਦੇਸ ਗੋਯਤ ਸ਼ਾਮਲ ਹਨ। ਕਿਰਨਜੀਤ ਕੌਰ, ਜੋ ਤਸਵੀਰ ਦੇ ਸਭ ਤੋਂ ਖੱਬੇ ਪਾਸੇ ਖੜੀ ਹੈ, ਪੰਜਾਬ ਦੇ ਤਲਵੰਡੀ ਤੋਂ ਦਿੱਲੀ ਦੀ ਟੀਕਰੀ ਸਰਹੱਦ ਉੱਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਾਲੀ ਥਾਂਆਈ ਸੀ। ਉਸ ਨਾਲ ਉਸ ਦੇ ਬੱਚੇ ਤੇ ਉਸਦੀ ਸੱਸ ਵੀ 20 ਔਰਤਾਂ ਦੀ ਟੀਮ ਵਿੱਚ ਸ਼ਾਮਲ ਸੀ। ਟਾਈਮ ਨਾਲ ਗੱਲ ਕਰਦਿਆਂ ਕਿਰਨਜੀਤ ਕੌਰ ਨੇ ਕਿਹਾ, ‘‘ਸਾਰੀਆਂ ਔਰਤਾਂ ਦਾ ਇੱਥੇ ਆਉਣਾ ਅਤੇ ਇਸ ਅੰਦੋਲਨ ਵਿੱਚ ਆਪਣੀ ਹਾਜ਼ਰੀ ਲਵਾਉਣੀ ਮਹੱਤਵਪੂਰਨ ਹੈ। ਮੇਰੀਆਂ ਦੋ ਬੇਟੀਆਂ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਉਹ ਵੀ ਇੱਥੇ ਮਜ਼ਬੂਤ ਔਰਤਾਂ ਵਿੱਚ ਰਹਿਣ।”

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦੇਸ਼ ਬਚਾਉਣਾ ਹੈ ਤਾਂ ਰਾਜ ਸਰਕਾਰਾਂ ਲਾਕਡਾਊਨ ਨੂੰ ਆਖ਼ਰੀ ਬਦਲ ਵਜੋਂ ਵਰਤਣ
ਰੈਮਡੇਸਿਵਿਰ ਦਾ ਬੱਦੀ ਤੋਂ ਕਨੈਕਸ਼ਨ: ਪੁਲਸ ਨੇ ਰਿਕਾਰਡ ਦੇਖਿਆ
ਸਮੁੰਦਰੀ ਫੌਜ ਨੇ ਮੱਛੀਆਂ ਫੜਨ ਵਾਲੇ ਜਹਾਜ਼ ਵਿੱਚੋਂ 3000 ਕਰੋੜ ਦੀ ਡਰੱਗ ਫੜੀ
ਮਮਤਾ ਨੇ ਕਿਹਾ: ਚੋਣ ਕਮਿਸ਼ਨ ਨੂੰ ਹੱਥ ਜੋੜ ਕੇ ਅਪੀਲ ਹੈ, ਬਾਕੀ ਚੋਣਾਂ ਇੱਕ ਜਾਂ ਦੋ ਪੜਾਵਾਂ ਵਿੱਚ ਕਰਵਾ ਲਓ
ਦਿੱਲੀ ਹਾਈਕੋਰਟ ਦਾ ਹੁਕਮ: ਹੇਠਲੀਆਂ ਅਦਾਲਤਾਂ ਜ਼ਰੂਰੀ ਕੇਸਾਂ ਦੀ ਸੁਣਵਾਈ ਹੀ ਕਰਨ ਤੇ ਉਹ ਵੀ ਵੀਡੀਓ ਕਾਨਫਰੰਸਿੰਗ ਰਾਹੀਂ
ਸੜਕ ਜਾਮ ਕਰ ਕੇ ਬੈਠੇ ਅੰਦੋਲਨਕਾਰੀਆਂ ਦੇ ਖਿਲਾਫ ਸੁਪਰੀਮ ਕੋਰਟ ਨੇ ਸਖਤ ਰੁਖ਼ ਲਿਆ
ਕੋਰੋਨਾ ਦੇ ਵਧਦੇ ਖ਼ਤਰੇ ਕਾਰਨ ਦਿੱਲੀ ਵਿੱਚ 6 ਦਿਨ ਦਾ ਲਾਕਡਾਊਨ ਲਾਗੂ
ਇਕੱਲੇ ਰਹਿ ਰਹੇ ਸਾਬਕਾ ਪ੍ਰਿੰਸੀਪਲ ਦੀ ਮੌਤ, ਛੇ ਦਿਨ ਬਾਅਦ ਬਦਬੂ ਆਈ ਤੋਂ ਪਤਾ ਲੱਗਾ
ਡਿਪਟੀ ਡਾਇਰੈਕਟਰ ਦੇ ਨਾਂਅ ਉਤੇ ਲਈ 35 ਲੱਖ ਦੀ ਰਿਸ਼ਵਤ ਲੈਣ ਵਾਲੇ ਚਾਰ ਕਾਬੂ
ਕੋਰੋਨਾ ਇਲਾਜ ਦੀ ਕੌੜੀ ਸਚਾਈ : ਵੈਂਟੀਲੇਟਰ ਹੈ ਤਾਂ ਟਰੇਂਡ ਸਟਾਫ ਨਹੀਂ, ਜਿੱਥੇ ਟਰੇਂਡ ਸਟਾਫ ਹੈ, ਓਥੇ ਵੈਂਟੀਲੇਟਰ ਨਹੀਂ