Welcome to Canadian Punjabi Post
Follow us on

22

April 2021
ਅੰਤਰਰਾਸ਼ਟਰੀ

ਤੀਜੇ ਭੂਚਾਲ ਤੋਂ ਬਾਅਦ ਸੁਨਾਮੀ ਦੇ ਡਰ ਤੋਂ ਨਿਊਜ਼ੀਲੈਂਡ ਵਾਸੀਆਂ ਨੂੰ ਇਲਾਕਾ ਖਾਲੀ ਕਰਨ ਲਈ ਆਖਿਆ ਗਿਆ

March 05, 2021 05:46 AM

ਵੈਲਿੰਗਟਨ, ਨਿਊਜ਼ੀਲੈਂਡ, 4 ਮਾਰਚ (ਪੋਸਟ ਬਿਊਰੋ) : ਅੱਠ ਘੰਟਿਆਂ ਦੇ ਅੰਦਰ ਅੰਦਰ ਤਿੰਨ ਭੂਚਾਲ ਆ ਜਾਣ ਤੋਂ ਬਾਅਦ ਦੇਸ਼ ਦੇ ਨੌਰਥ ਆਈਲੈਂਡ ਦੇ ਪੂਰਬੀ ਤੱਟ ਉੱਤੇ ਰਹਿਣ ਵਾਲੇ ਹਜ਼ਾਰਾਂ ਦੀ ਗਿਣਤੀ ਵਿੱਚ ਨਿਊਜ਼ੀਲੈਂਡ ਵਾਸੀਆਂ ਨੂੰ ਇਹ ਥਾਂ ਖਾਲੀ ਕਰਵਾ ਕੇ ਉੱਚੀ ਥਾਂ ਭੇਜਿਆ ਗਿਆ। ਇਸ ਦੌਰਾਨ ਸੁਨਾਮੀ ਸਬੰਧੀ ਸਾਇਰਨ ਤੇ ਚੇਤਾਵਨੀਆਂ ਸ਼ੁਰੂ ਹੋ ਗਈਆਂ।
ਆਕਲੈਂਡ ਨੇੜੇ ਉੱਤਰੀ ਤੱਟ ਉੱਤੇ ਨੌਰਥਲੈਂਡ ਤੇ ਬੇਅ ਆਫ ਪਲੈਂਟੀ ਇਲਾਕਿਆਂ ਵਿੱਚ ਰਹਿਣ ਵਾਲੇ ਵਰਕਰਜ਼, ਵਿਦਿਆਰਥੀਆਂ ਤੇ ਰੈਜ਼ੀਡੈਂਟਸ ਨੂੰ ਸਿਵਲ ਡਿਫੈਂਸ ਦੇ ਅਧਿਕਾਰੀਆਂ ਵੱਲੋਂ ਉੱਚੀਆਂ ਥਾਂਵਾਂ ਉੱਤੇ ਪਹੁੰਚਾਇਆ ਗਿਆ। ਚੇਤਾਵਨੀ ਵਿੱਚ ਆਖਿਆ ਗਿਆ ਕਿ ਸੁਨਾਮੀ ਲਹਿਰਾਂ ਤਿੰਨ ਮੀਟਰ (10 ਫੁੱਟ) ਤੱਕ ਪਹੁੰਚ ਸਕਦੀਆਂ ਹਨ। ਆਕਲੈਂਡ ਦੇ ਆਲੇ ਦੁਆਲੇ ਵਾਲੇ ਤੱਟੀ ਇਲਾਕਿਆਂ ਵਿੱਚ ਵੀ ਐਮਰਜੰਸੀ ਐਲਰਟ ਜਾਰੀ ਕੀਤਾ ਗਿਆ। ਇਸ ਸਿਟੀ ਦੀ ਆਬਾਦੀ 1·7 ਮਿਲੀਅਨ ਹੈ, ਜਿੱਥੇ ਲੋਕਾਂ ਨੂੰ ਪਾਣੀ ਦੇ ਕਿਨਾਰਿਆਂ ਤੋਂ ਦੂਰ ਰਹਿਣ ਲਈ ਆਖਿਆ ਗਿਆ। ਭੂਚਾਲ ਨਾਲ ਕਿਸੇ ਕਿਸਮ ਦੇ ਨੁਕਸਾਨ ਦੀ ਰਿਪੋਰਟ ਨਹੀਂ ਹੈ।
ਜੀਓਸਾਇੰਸ ਬਾਡੀ ਜੀਐਨਐਸ ਵਿਖੇ ਸੈਸਮੌਲੌਜਿਸਟ ਬਿੱਲ ਫਰਾਇ ਨੇ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਹੋ ਸਕਦਾ ਹੈ ਪਹਿਲੀ ਲਹਿਰ ਸੱਭ ਤੋਂ ਵੱਡੀ ਨਾ ਹੋਵੇ।ਸੁਨਾਮੀ ਲਹਿਰਾਂ ਕਈ ਘੰਟਿਆਂ ਲਈ ਆ ਸਕਦੀਆਂ ਹਨ। ਇਸ ਨੂੰ ਅਸਲੀ ਖਤਰਾ ਮੰਨਣਾ ਚਾਹੀਦਾ ਹੈ ਜਦੋਂ ਤੱਕ ਵਾਰਨਿੰਗ ਕੈਂਸਲ ਨਹੀਂ ਹੋ ਜਾਂਦੀ।
ਇੱਥੇ ਆਏ ਤਾਜ਼ਾ ਭੂਚਾਲ ਦੀ ਗਤੀ ਰਿਕਟਰ ਪੈਮਾਨੇ ਉੱਤੇ 8·1 ਮਾਪੀ ਗਈ ਤੇ ਇਹ ਨਿਊਜ਼ੀਲੈਂਡ ਦੇ ਨੌਰਥ ਆਈਲੈਂਡ ਦੇ ਉੱਤਰਪੂਰਬ ਵਿੱਚ ਕਰਮਾਡੈਕ ਆਈਲੈਂਡਜ਼ ਉੱਤੇ ਆਇਆ। ਇਸ ਤੋਂ ਪਹਿਲਾਂ ਇੱਥੇ 7·4 ਮੈਗਨੀਚਿਊਡ ਦਾ ਭੂਚਾਲ ਆਇਆ। ਇਸ ਤੋਂ ਵੀ ਪਹਿਲਾਂ ਇੱਥੋਂ 900 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਨੌਰਥ ਆਈਲੈਂਡ ਉੱਤੇ 7·2 ਮੈਗਨੀਚਿਊਡ ਦਾ ਭੂਚਾਲ ਆਇਆ। ਨਿਊਜ਼ੀਲੈਂਡ ਦੀ ਨੈਸ਼ਨਲ ਐਮਰਜੰਸੀ ਮੈਨੇਜਮੈਂਟ ਏਜੰਸੀ (ਨੇਮਾ) ਨੇ ਆਖਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਦਿੱਤੀ ਗਹੀ ਹੈ ਉਨ੍ਹਾਂ ਵਿੱਚ ਬੇਅ ਆਫ ਆਈਲੈਂਡਜ਼ ਤੋਂ ਵ੍ਹਾਨਗਾਰੇਈ, ਮਟਾਟਾ ਤੋਂ ਟੋਲਾਗਾ ਬੇਅ- ਜਿਸ ਵਿੱਚ ਵ੍ਹਾਕਾਟਾਨੇ ਤੇ ਓਪੋਟਿਕੀ ਵੀ ਸ਼ਾਮਲ ਹਨ, ਤੇ ਗ੍ਰੇਟ ਬੈਰੀਅਰ ਆਈਲੈਂਡ ਸ਼ਾਮਲ ਹਨ।

   

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ
ਬੇਰੋਜ਼ਗਾਰਾਂ ਦੇ ਦੌਰ ਵਿੱਚ ਇੱਕ ਕੰਪਨੀ ਨੇ ਕੁੱਤਿਆਂ ਦੇ ਲਈ ਲੱਖਾਂ ਦੀ ਤਨਖਾਹ ਵਾਲੀ ਵੈਂਕੇਸੀ ਕੱਢੀ
ਪਾਕਿ ਤੋਂ 19 ਸਾਲੀਂ ਛੁੱਟ ਕੇ ਆਏ ਜੰਮੂ-ਕਸ਼ਮੀਰ ਦੇ ਧਰਮ ਸਿੰਘ ਨੇ ਸੱਚਾਈ ਬਿਆਨ ਕੀਤੀ
ਬ੍ਰਿਟੇਨ ਵਿੱਚ ਸੋਗ ਸਮਾਪਤ ਹੋਣ ਪਿੱਛੋਂ ਮਹਾਰਾਣੀ ਦੇ ਸਾਸ਼ਨ ਕਾਲ ਦੇ 70 ਸਾਲਾ ਜਸ਼ਨ ਸ਼ੁਰੂ
ਅਮਰੀਕਾ ਨੇ ਕਿਹਾ: ਅਸੀਂ ਭਾਰਤ ਦੀਆਂ ਜ਼ਰੂਰਤਾਂ ਸਮਝਦੇ ਹਾਂ
ਕੋਰੋਨਾ ਦੇ ਦੌਰਾਨ ਹਰਿਆਲੀ ਨਾਲ ਨਜ਼ਦੀਕੀ ਫਾਇਦੇਮੰਦ ਰਹੇਗੀ
ਫਲੌਇਡ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
ਪਾਕਿ ਸਰਕਾਰ ਫਰਾਂਸੀਸੀ ਰਾਜਦੂਤ ਨੂੰ ਕੱਢਣ ਲਈ ਪਾਰਲੀਮੈਂਟ ਵਿੱਚ ਮਤਾ ਪਾਸ ਕਰੇਗੀ
ਯੂਰਪੀਅਨ ਸਾਕਰ ਵਿੱਚ ਫੁੱਟ: 12 ਫੁੱਟਬਾਲ ਕਲੱਬਾਂ ਵੱਲੋਂ ਆਪਣੀ ਵੱਖਰੀ ਲੀਗ ਬਣਾਉਣ ਦਾ ਐਲਾਨ
ਪਾਕਿਸਤਾਨ `ਚ ਕੱਟੜਵਾਦੀ ਗਰੁੱਪ ਨੇ ਬੰਦੀ ਬਣਾਏ ਪੁਲਸ ਵਾਲੇ ਛੱਡੇ