Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਐਸਯੂਵੀ ਤੇ ਸੈਮੀਟਰੱਕ ਦਰਮਿਆਨ ਹੋਈ ਟੱਕਰ ਵਿੱਚ 13 ਹਲਾਕ, ਕਈ ਹੋਰ ਜ਼ਖ਼ਮੀ

March 03, 2021 06:46 AM

ਕੈਲੇਫੋਰਨੀਆ, 2 ਮਾਰਚ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਲੋਕਾਂ ਨਾਲ ਭਰੀ ਹੋਈ ਇੱਕ ਐਸਯੂਵੀ ਤੇ ਦੋ ਟਰੇਲਰ ਲੈ ਕੇ ਜਾ ਰਹੇ ਸੈਮੀਟਰੱਕ ਦਰਮਿਆਨ ਟੱਕਰ ਹੋ ਜਾਣ ਕਾਰਨ 13 ਵਿਅਕਤੀ ਮਾਰੇ ਗਏ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਮੈਕਸਿਕੋ ਦੀ ਸਰਹੱਦ ਲਾਗੇ ਰੂਰਲ ਕੈਲੇਫੋਰਨੀਆ ਕਾਊਂਟੀ ਵਿੱਚ ਹੋਇਆ।
ਹਸਪਤਾਲ ਤੇ ਪੁਲਿਸ ਅਧਿਕਾਰੀਆਂ ਵੱਲੋਂ ਮਰਨ ਵਾਲਿਆਂ ਤੇ ਜ਼ਖ਼ਮੀਆਂ ਦੀ ਗਿਣਤੀ ਵੱਖ ਵੱਖ ਦੱਸੀ ਗਈ। ਕੈਲੇਫੋਰਨੀਆਂ ਹਾਈਵੇਅ ਪੈਟਰੋਲ ਬਾਰਡਰ ਡਵੀਜ਼ਨ ਚੀਫ ਓਮਰ ਵਾਟਸਨ ਨੇ ਦੱਸਿਆ ਕਿ ਹਾਦਸੇ ਸਮੇਂ ਫੋਰਡ ਐਕਸਪੇਡਿਸ਼ਨ (ਐਸਯੂਵੀ)ਵਿੱਚ 25 ਵਿਅਕਤੀ ਸਵਾਰ ਸਨ ਤੇ ਇਸ ਹਾਦਸੇ ਵਿੱਚ 22 ਸਾਲਾ ਡਰਾਈਵਰ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਆਮ ਤੌਰ ਉੱਤੇ ਫੋਰਡ ਐਕਸਪੇਡਿਸ਼ਨ ਵਿੱਚ ਅੱਠ ਵਿਅਕਤੀ ਆਰਾਮ ਨਾਲ ਬੈਠ ਸਕਦੇ ਹਨ।
ਵਾਟਸਨ ਨੇ ਦੱਸਿਆ ਕਿ ਕੁੱਝ ਲੋਕ ਤਾਂ ਐਸਯੂਵੀ ਵਿੱਚੋਂ ਬਾਹਰ ਡਿੱਗਣ ਕਾਰਨ ਮਾਰੇ ਗਏ ਤੇ ਕੁੱਝ ਗੱਡੀ ਦੇ ਅੰਦਰ ਹੀ ਮ੍ਰਿਤਕ ਪਾਏ ਗਏ। ਉਨ੍ਹਾਂ ਦੱਸਿਆ ਕਿ 12 ਵਿਅਕਤੀਆਂ ਦੀ ਤਾਂ ਹਾਦਸੇ ਵਾਲੀ ਥਾਂ ਉੱਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਨੇ ਹਸਪਤਾਲ ਜਾ ਕੇ ਦਮ ਤੋੜਿਆ। ਪੁਲਿਸ ਨੂੰ ਇਸ ਹਾਦਸੇ ਦੀ ਰਿਪੋਰਟ ਸਵੇਰੇ 6:15 ਵਜੇ ਮਿਲੀ। ਹਾਦਸੇ ਸਮੇਂ ਸੈਮੀਟਰੱਕ ਸਟੇਟ ਰੋਡ 115 ਉੱਤੇ ਉੱਤਰ ਵੱਲ ਜਾ ਰਿਹਾ ਸੀ ਤੇ ਐਕਸਪੇਡਿਸ਼ਨ ਨੌਰਿਸ ਰੋਡ ਉੱਤੇ ਪੱਛਮ ਵੱਲ ਜਾ ਰਹੀ ਸੀ। ਉਨ੍ਹਾਂ ਆਖਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਐਕਸਪੇਡਿਸ਼ਨ ਸਟੌਪ ਵਾਲੇ ਸਾਈਨ ਉੱਤੇ ਰੁਕੀ ਸੀ ਜਾਂ ਨਹੀਂ ਪਰ ਐਸਯੂਵੀ ਲਾਂਘੇ ਅੰਦਰ ਦਾਖਲ ਕਰਕੇ ਸੈਮੀਟਰੱਕ ਦੇ ਸਾਹਮਣੇ ਆ ਗਈ ਜਿਸ ਕਾਰਨ ਹਾਦਸਾ ਵਾਪਰਿਆ।
ਐਸਯੂਵੀ ਵਿੱਚ ਸਵਾਰ ਲੋਕਾਂ ਦੀ ਉਮਰ 16 ਤੋਂ 55 ਸਾਲ ਤੱਕ ਸੀ। ਇਸ ਹਾਦਸੇ ਵਿੱਚ ਜ਼ਖ਼ਮੀ ਹੋਇਆ ਸੱਭ ਤੋਂ ਛੋਟਾ ਵਿਅਕਤੀ 20 ਸਾਲਾਂ ਦਾ ਹੈ। ਉਨ੍ਹਾਂ ਆਖਿਆ ਕਿ ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿ ਇਹ ਸਾਰੇ ਵਿਅਕਤੀ ਕਿੱਥੋਂ ਆ ਰਹੇ ਸਨ ਕਿਉਂਕਿ ਕਈਆਂ ਦੇ ਕੋਲ ਤਾਂ ਸ਼ਨਾਖ਼ਤ ਲਈ ਵੀ ਕੋਈ ਦਸਤਾਵੇਜ਼ ਨਹੀਂ ਸੀ। ਪਰ ਡਰਾਈਵਰ ਮੈਕਸਿਕੋ ਦੇ ਸ਼ਹਿਰ ਮੈਕਸੀਕਾਲੀ ਦਾ ਸੀ।    

   

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ