Welcome to Canadian Punjabi Post
Follow us on

03

July 2025
 
ਲਾਈਫ ਸਟਾਈਲ

ਰਸੋਈ : ਪਨੀਰ ਕੁੰਦਨ

March 03, 2021 01:58 AM

ਸਮੱਗਰੀ-250 ਗਰਾਮ ਪਨੀਰ, ਚਾਰ ਕਸ਼ਮੀਰੀ ਲਾਲ ਮਿਰਚਾਂ, ਇੱਕ ਚਮਚ ਲਾਲ ਮਿਰਚ ਪਾਊਡਰ, ਇੱਕ ਚਮਚ ਸਾਬਤ ਧਨੀਆ, ਇੱਕ ਚਮਚ ਹਲਦੀ ਪਾਊਡਰ, ਇੱਕ ਕੱਪ ਪਿਆਜ਼ (ਬਰੀਕ ਕੱਟਿਆ ਹੋਇਆ), ਇੱਕ ਕੱਪ ਟਮਾਟਰ (ਬਰੀਕ ਕੱਟਿਆ ਹੋਇਆ), 2 ਹਰੀ ਇਲਾਇਚੀ, ਚਾ ਲੌਂਗ, ਸੱਤ-ਅੱਠ ਗੁਲਾਬ ਦੀਆਂ ਪੱਤੀਆਂ, ਇੱਕ ਚਮਚ ਗਰਮ ਮਸਾਲਾ, ਇੱਕ ਚਮਚ ਦਹੀਂ, ਇੱਕ ਚਮਚ ਕਰੀਮ, ਲੂਣ ਸਵਾਦ ਅਨੁਸਾਰ, ਤੇਲ ਜ਼ਰੂਰਤ ਅਨੁਸਾਰ।
ਵਿਧੀ-ਸਭ ਤੋਂ ਪਹਿਲਾਂ ਪਨੀਰ ਨੂੰ ਟੁਕੜਿਆਂ ਵਿੱਚ ਕੱਟ ਲਓ। ਫਿਰ ਇੱਕ ਬਰਤਨ ਵਿੱਚ ਹਲਦੀ ਤੇ ਲਾਲ ਮਿਰਚ ਪਾਊਡਰ ਪਾ ਕੇ ਪਨੀਰ ਨੂੰ ਮੈਰੀਨੇਟ ਕਰ ਕੇ 15 ਮਿੰਟਾਂ ਲਈ ਰੱਖ ਦਿਓ। ਇਸ ਵਿੱਚ ਕਸ਼ਮੀਰੀ ਲਾਲ ਮਿਰਚ, ਧਨੀਆ, ਇਲਾਇਚੀ ਤੇ ਲੌੌਂਗ ਪਾ ਕੇ ਹਲਕਾ ਭੁੰਨ ਲਓ। ਫਿਰ ਪਿਆਜ਼ ਪਾ ਕੇ ਹਲਕੇ ਗੁਲਾਬੀ ਹੋਣ ਤੱਕ ਭੁੰਨੋ। ਇਸ ਵਿੱਚ ਗੁਲਾਬ ਦੀਆਂ ਪੱਤੀਆਂ ਪਾ ਕੇ ਕੁਝ ਦੇਰ ਪਕਾਓ। ਫਿਰ ਦਹੀਂ ਅਤੇ ਗਰਮ ਮਸਾਲਾ ਪਾ ਕੇ ਹਿਲਾਓ। ਜਦੋਂ ਗਰੇਵੀ ਤੇਲ ਛੱਡਣ ਲੱਗੇ ਤਾਂ ਪਨੀਰ ਤੇ ਲੂਣ ਪਾ ਕੇ ਮਿਕਸ ਕਰ ਕੇ ਪੰਜ ਮਿੰਟ ਤੱਕ ਪਕਾਓ। ਤੈਅ ਸਮੇਂ ਤੋਂ ਬਾਅਦ ਗੈਸ ਪੰਜ ਕਰ ਕੇ ਕਰੀਮ ਪਾ ਕੇ ਮਿਕਸ ਕਰੋ। ਪਨੀਰ ਕੁੰਦਨ ਤਿਆਰ ਹੈ। ਨਾਨ ਜਦਾਂ ਰੋਟੀ ਨਾਲ ਸਰਵ ਕਰੋ।

 
Have something to say? Post your comment