Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਪੰਜਾਬ

ਲੁਧਿਆਣਾ ਸਿਵਲ ਹਸਪਤਾਲ ਵਿਚ ਫਰਸ਼ ਉਤੇ ਡਿਲਿਵਰੀ

March 01, 2021 01:40 AM

ਲੁਧਿਆਣਾ, 28 ਫਰਵਰੀ (ਪੋਸਟ ਬਿਊਰੋ)- ਸਿਵਲ ਹਸਪਤਾਲ ਲੁਧਿਆਣਾ ਵਿੱਚ ਇੱਕ ਗਰਭਵਤੀ ਔਰਤ ਨੂੰ ਸਮੇਂ ਉੱਤੇ ਭਰਤੀ ਨਾ ਕਰਨ ਉੱਤੇ ਉਸ ਦੀ ਡਿਲਿਵਰੀ ਟਾਇਲੈਟ ਨੇੜੇ ਲੇਬਰ ਰੂਮ ਦੇ ਗੇਟ ਉੱਤੇ ਹੋ ਗਈ। ਬੱਚਾ ਫਰਸ਼ ਉੱਤੇ ਡਿੱਗਣ ਤੇ ਔਰਤ ਦੀ ਚੀਕ ਸੁਣ ਕੇ ਲੇਬਰ ਰੂਮ ਦਾ ਸਟਾਫ ਉਥੇ ਪਹੁੰਚਿਆ ਅਤੇ ਜੱਚਾ-ਬੱਚਾ ਨੂੰ ਸੰਭਾਲਿਆ।
ਛੋਟੀ ਢੰਡਾਰੀ ਦੇ ਵਸਨੀਕ ਸਾਹਿਲ ਯਾਦਵ ਨੇ ਦੱਸਿਆ ਕਿ ਸਵੇਰੇ ਨੌਂ ਵਜੇ ਉਸ ਦੀ ਪਤਨੀ ਕਿਰਨ ਨੂੰ ਲੇਬਰ ਪੇਨ ਸ਼ੁਰੂ ਹੋਈ ਤੇ ਸਵਾ ਦਸ ਵਜੇ ਉਹ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚੇ। ਉਥੋਂ ਪੈਦਲ ਮਦਰ ਐਂਡ ਚਾਈਲਡ ਹਸਪਤਾਲ ਦੇ ਗਰਾਊਂਡ ਫਲੋਰ ਉੱਤੇਲੇਬਰ ਰੂਮ ਤੱਕ ਪਹੁੰਚੇ ਤਾਂ ਓਥੇ ਗਰਭਵਤੀ ਔਰਤਾਂ ਦੀ ਗਿਣਤੀ ਜ਼ਿਆਦਾ ਸੀ, ਪਰ ਡਿਊਟੀ ਉੱਤੇ ਸਿਰਫ ਦੋ ਸਟਾਫ ਨਰਸਾਂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਾਈਡ ਵਿੱਚ ਖੜ੍ਹੇ ਹੋ ਕੇ ਉਡੀਕ ਕਰਨ ਨੂੰ ਕਿਹਾ। ਡਿਊਟੀ ਉੱਤੇ ਤੈਨਾਤ ਨਰਸ ਦਾ ਕਹਿਣਾ ਹੈ ਕਿ ਡਿਲਿਵਰੀ ਲੇਬਰ ਰੂਮ ਵਿੱਚ ਸਟਰੈਚਰ ਉੱਤੇ ਹੋਈ ਹੈ। ਗਰਭਵਤੀ ਦੇ ਹਸਪਤਾਲ ਆਉਣ ਉੱਤੇ ਉਸ ਦੀ ਜਾਂਚ ਕਰ ਕੇ ਭਰਤੀ ਦੀ ਫਾਈਲ ਬਣਾਈ ਗਈ ਤਾਂ ਉਹ ਇਕੱਲੀ ਆਈ ਸੀ। ਭਰਤੀ ਕਰਨ ਦੇ ਸਮੇਂ ਕੁਝ ਟੈਸਟ ਕਰਵਾਏ ਜਾਂਦੇ ਹਨ। ਔਰਤ ਦੇ ਪਤੀ ਨੂੰ ਆਵਾਜ਼ ਦਿੱਤੀ ਤਾਂ ਉਹ ਮੌਕੇਉੱਤੇ ਨਹੀਂ ਸੀ। ਇਸ ਦੌਰਾਨ ਗਰਭਵਤੀ ਟਾਇਲਟ ਚਲੀ ਗਈ। ਵਾਪਸ ਆਉਣ ਉੱਤੇ ਉਸ ਨੂੰ ਦਰਦ ਸ਼ੁਰੂ ਹੋ ਗਈ। ਉਸ ਨੂੰ ਸਟ੍ਰੈਚਰ ਉੱਤੇ ਲਿਟਾ ਕੇ ਲੇਬਰ ਰੂਮ ਲਿਜਾਇਆ ਗਿਆ, ਪਰ ਤਦ ਤੱਕ ਡਿਲਿਵਰੀ ਹੋ ਗਈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਵਿਸ਼ਵ ਓਰਲ ਹੈਲਥ ਦਿਵਸ ਸਬੰਧੀ ਸਿਹਤ ਵਿਭਾਗ ਵੱਲੋਂ ਬਿਰਧ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਈਡੀ ਦੀ ਸਾਧੂ ਸਿੰਘ ਧਰਮਸੋਤ `ਤੇ ਕਾਰਵਾਈ, 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ