Welcome to Canadian Punjabi Post
Follow us on

02

July 2025
 
ਭਾਰਤ

ਮੁਰਗੇ ਵੱਲੋਂ ਮਾਲਕ ਦੀ ਹੱਤਿਆ ਦਾ ਕੇਸ ਕੋਰਟ ਵਿੱਚ ਜਾਏਗਾ

March 01, 2021 01:38 AM

ਨਵੀਂ ਦਿੱਲੀ, 28 ਫਰਵਰੀ (ਪੋਸਟ ਬਿਊਰੋ)- ਇੱਕ ਅਜਿਹਾ ਕੇਸ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਇੱਕ ਵਿਅਕਤੀ ਨੂੰਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ, ਪਰ ਪੁਲਸ ਨੇ ਆਪਣੀ ਜਾਂਚ ਵਿੱਚ ਮ੍ਰਿਤਕ ਦੀ ਮੌਤ ਲਈ ਇਸ ਗ੍ਰਿਫਤਾਰ ਕੀਤੇ ਵਿਅਕਤੀ ਦੇ ਮੁਰਗੇ ਨੂੰ ਜ਼ਿੰਮੇਵਾਰ ਮੰਨਿਆ ਹੈ।
ਮਾਮਲਾ ਤੇਲੰਗਾਨਾ ਦੇ ਜਗਤਿਆਲ ਜ਼ਿਲੇ੍ਹ ਵਿੱਚ ਲੋਥੁਨੁਰ ਪਿੰਡ ਦਾ ਹੈ। ਜ਼ਿਲ੍ਹੇ ਵਿੱਚ ਇੱਕ ਮੁਰਗੇ ਨੇ ਗਲਤੀ ਨਾਲ ਆਪਣੇ ਮਾਲਕ ਨੂੰ ਮਾਰ ਦਿੱਤਾ। ਇਸ ਬਾਰੇ ਕੇਸ ਪੁਲਸ ਅਦਾਲਤ ਵਿੱਚ ਪੇਸ਼ ਕਰੇਗੀ। ਪੁਲਸ ਨੇ ਕਤਲ ਦੇ ਦੋਸ਼ ਤਹਿਤ ਮੁਰਗੇ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਅਸਲ ਵਿੱਚ ਗੈਰ ਕਾਨੂੰਨੀ ਕਾਕ ਫਾਈਟ (ਮੁਰਗਿਆਂ ਦੀ ਲੜਾਈ) ਦੀ ਤਿਆਰੀ ਦੌਰਾਨ ਮੁਰਗੇ ਦੇ ਪੈਰ ਨਾਲ ਬੱਝਾ ਚਾਕੂ ਗਲਤੀ ਨਾਲ 45 ਸਾਲਾ ਥਾਨੁਗੁੱਲਾ ਦੇ ਸਤੀਸ਼ ਦੀ ਕਮਰ ਨੂੰ ਹੇਠੋਂ ਕੱਟ ਗਿਆ। ਇਹ ਘਟਨਾ 22 ਫਰਵਰੀ ਨੂੰ ਲਥੁਨੁਰ ਪਿੰਡ ਵਿੱਚ ਹੋਈ, ਜਦੋਂ ਸਤੀਸ਼ ਗੈਰ ਕਾਨੂੰਨੀ ਕਾਕ ਫਾਈਟ ਲਈ ਮੁਰਗਾ ਲੈ ਕੇ ਆਇਆ ਸੀ, ਪਰ ਇਸ ਘਟਨਾ ਨੇ ਉਸ ਦੀ ਜਾਨ ਲੈ ਲਈ। ਮੀਡੀਆ ਰਿਪੋਰਟ ਦੇ ਮੁਤਾਬਕ ਮੁਰਗੇ ਦੀ ਲੜਾਈ ਦੌਰਾਨ ਮੁਰਗੇ ਦੇ ਪੈਰ ਵਿੱਚ ਬੱਝੇ ਚਾਕੂ ਨਾਲ ਸਤੀਸ਼ ਜ਼ਖਮੀ ਹੋ ਗਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਿਉਂਕਿ ਇਸ ਸੂਬੇ ਵਿੱਚ ਕਾਕ ਫਾਈਟ ਬੈਨ ਹੈ, ਇਸ ਲਈ ਲੋਕਾਂ ਦੇ ਇੱਕ ਗਰੁੱਪ ਨੇ ਚੋਰੀ-ਛਿਪੇ ਪਿੰਡ ਵਿੱਚ ਯੇਲੱਮਾ ਮੰਦਰ ਨੇੜੇ ਮੁਰਗਿਆਂ ਦੀ ਲੜਾਈ ਕਰਾਈ ਸੀ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲਸ ਨੇ ਮੁਰਗੇ ਨੂੰ ਆਪਣੇ ਮਾਲਕ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ, ਪਰ ਪੁਲਸ ਨੇ ਮੁਰਗੇ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਖੰਡਨ ਕੀਤਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ