Welcome to Canadian Punjabi Post
Follow us on

02

July 2025
 
ਭਾਰਤ

ਓਪੀਨੀਅਨ ਪੋਲ ਦਾ ਦਾਅਵਾ : ਬੰਗਾਲ ਵਿੱਚ ਮਮਤਾ ਬੈਨਰਜੀ ਤੀਸਰੀ ਵਾਰ ਸਰਕਾਰ ਬਣਾਏਗੀ

March 01, 2021 01:33 AM

* ਆਸਾਮ ਵਿੱਚ ਭਾਜਪਾ ਫਿਰ ਜਿੱਤਣ ਦੇ ਅੰਦਾਜ਼ੇ
* ਤਾਮਿਲ ਨਾਡੂ ਵਿੱਚ ਸਟਾਲਿਨ ਦਾ ਜਾਦੂ, ਕੇਰਲ ਵਿੱਚ ਫਿਰ ਲਾਲ ਝੰਡਾ

ਨਵੀਂ ਦਿੱਲੀ, 28 ਫਰਵਰੀ (ਪੋਸਟ ਬਿਊਰੋ)- ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਇੱਕ ਟੀ ਵੀ ਚੈਨਲ ਦੇ ਓਪੀਨੀਅਨ ਪੋਲ ਵਿੱਚ ਪੰਜ ਰਾਜਾਂ ਦੇ ਸਿਆਸੀ ਰੌਂਅਦਾ ਅੰਦਾਜ਼ਾ ਪੇਸ਼ ਕੀਤਾ ਗਿਆ ਹੈ, ਜਿਸ ਦੇ ਵੇਰਵੇ ਹੈਰਾਨ ਕਰਨ ਵਾਲੇ ਹਨ।
ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਇੱਕ ਵਾਰ ਫਿਰ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਉਸ ਦੀਆਂ ਕੁਝ ਸੀਟਾਂ ਘਟਣਗੀਆਂ, ਪਰ ਮਮਤਾ ਬੈਨਰਜੀ ਤੀਸਰੀ ਵਾਰ ਸਰਕਾਰ ਬਣਾ ਲਵੇਗੀ। ਪੁਡੂਚੇਰੀ ਵਿੱਚ ਭਾਜਪਾ ਲਈ ਚੰਗੇ ਹਾਲਾਤ ਹਨ ਅਤੇ ਉਥੇ ਪਹਿਲੀ ਵਾਰ ਸਰਕਾਰ ਬਣਾ ਸਕਦੀ ਹੈ। ਤਾਮਿਲ ਨਾਡੂ ਵਿੱਚ ਸੱਤਾ ਤਬਦੀਲੀ ਹੋ ਸਕਦੀ ਹੈ। ਉਥੇ ਡੀ ਐਮ ਕੇ ਦੇ ਸਟਾਲਿਨ ਦਾ ਉਭਾਰ ਜਾਪਦਾ ਹੈ। ਕੇਰਲ ਵਿੱਚ ਇੱਕ ਵਾਰ ਫਿਰ ਖੱਬੇ ਪੱਖੀ ਸਰਕਾਰ ਬਣ ਸਕਦੀ ਹੈ।
ਇਸ ਸਰਵੇਖਣ ਮੁਤਾਬਕ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਲਗਾਤਾਰ ਤੀਸਰੀ ਵਾਰ ਮੁੱਖ ਮੰਤਰੀ ਬਣ ਸਕਦੀ ਹੈ। ਓਥੇ 294 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਤ੍ਰਿਣਮੂਲ ਕਾਂਗਰਸ ਨੂੰ 148 ਤੋਂ 164 ਤੱਕ ਸੀਟਾਂ ਮਿਲਣ ਦਾ ਅੰਦਾਜ਼ਾ ਹੈ। ਪਿਛਲੀ ਵਾਰ ਤਿੰਨ ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਜ਼ਬਰਦਸਤ ਲਾਭ ਹੋ ਰਿਹਾ ਹੈ, ਪਰ ਸੱਤਾ ਵਿੱਚ ਆਉਣ ਦਾ ਉਸ ਦਾ ਸੁਫਨਾ ਪੂਰਾ ਹੁੰਦਾ ਨਹੀਂ ਜਾਪਦਾ। ਭਾਜਪਾ ਨੂੰ 92 ਤੋਂ 108 ਸੀਟਾਂ ਮਿਲ ਸਕਦੀਆਂ ਹਨ। ਖੱਬੇ ਪੱਖੀਆਂ ਅਤੇ ਕਾਂਗਰਸ ਦੇ ਗਠਜੋੜ ਦੇ ਖਾਤੇ ਵਿੱਚਮਸਾਂ 31 ਤੋਂ 39 ਸੀਟਾਂ ਆ ਸਕਦੀਆਂ ਹਨ। ਤ੍ਰਿਣਮੂਲ ਕਾਂਗਰਸ ਨੂੰ 43 ਫੀਸਦੀ, ਭਾਜਪਾ ਨੂੰ 38 ਫੀਸਦੀ ਅਤੇ ਖੱਬੇ ਪੱਖੀ-ਕਾਂਗਰਸ ਗਠਜੋੜ ਨੂੰ 13 ਫੀਸਦੀ ਵੋਟਾਂ ਮਿਲ ਸਕਦੀਆਂ ਹਨ।
ਨੇੜਲੇ ਰਾਜ ਆਸਾਮ ਵਿੱਚ 126 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲ ਸਕਦਾ ਹੈ ਅਤੇ ਪਾਰਟੀ 68 ਤੋਂ 76 ਸੀਟਾਂ ਲੈ ਸਕਦੀ ਹੈ। ਕਾਂਗਰਸ ਦੇ ਗਠਜੋੜ ਨੂੰ 43 ਤੋਂ 51 ਸੀਟਾਂ ਮਿਲ ਸਕਦੀਆਂ ਹਨ। ਹੋਰਨਾਂ ਦੇਖਾਤੇ ਵਿੱਚ ਪੰਜ ਤੋਂ 10 ਸੀਟਾਂ ਜਾ ਸਕਦੀਆਂ ਹਨ।
ਤਾਮਿਲ ਨਾਡੂ ਵਿੱਚ ਇਸ ਵਾਰ ਸੱਤਾ ਬਦਲੀਕਾਰਨ ਅੰਨਾ ਡੀ ਐਮ ਕੇ-ਭਾਜਪਾ ਗਠਜੋੜ ਨੂੰ 58 ਤੋਂ 66 ਸੀਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਓਥੇ ਵਿਧਾਨ ਸਭਾ ਦੀਆਂ 234 ਸੀਟਾਂ ਵਿੱਚੋਂ ਡੀ ਐਮ ਕੇ-ਕਾਂਗਰਸ ਦੇ ਗਠਜੋੜ ਨੂੰ 154 ਤੋਂ 162 ਸੀਟਾਂ ਮਿਲ ਸਕਦੀਆਂ ਅਤੇ ਹੋਰਨਾਂ ਨੂੰ ਅੱਠ ਤੋਂ ਵੀਹ ਸੀਟਾਂ ਮਿਲਣ ਦੀ ਆਸ ਹੈ।
ਕੇਰਲ ਵਿੱਚ ਲੈਫਟ ਫਰੰਟ ਆਪਣਾ ਗੜ੍ਹ ਬਚਾ ਸਕਦਾ ਹੈ। 140 ਮੈਂਬਰੀ ਕੇਰਲ ਵਿਧਾਨ ਸਭਾ ਵਿੱਚ ਲੈਫਟ-ਡੈਮੋਕ੍ਰੇਟਿਕ ਫਰੰਟ 90 ਦੇ ਕਰੀਬ ਸੀਟਾਂ ਜਿੱਤ ਸਕਦਾ ਹੈ।
ਕੇਂਦਰੀ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਵਿੱਚ ਭਾਜਪਾ ਪਹਿਲੀ ਵਾਰ ਸਰਕਾਰ ਬਣਾ ਸਕਦੀ ਹੈ। ਤੀਹ ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਦੇ ਖਾਤੇ ਵਿੱਚ 17 ਤੋਂ 21 ਸੀਟਾਂ ਆ ਸਕਦੀਆਂ ਹਨ। ਕਾਂਗਰਸ ਨੂੰ ਅੱਠ ਤੋਂ 12 ਸੀਟਾਂ ਮਿਲਣ ਦੀ ਆਸ ਹੈ ਅਤੇ ਹੋਰਨਾਂ ਦੇ ਖਾਤੇ ਵਿੱਚ ਇੱਕ ਤੋਂ ਤਿੰਨ ਸੀਟਾਂ ਜਾਣਗੀਆਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ