Welcome to Canadian Punjabi Post
Follow us on

02

July 2025
 
ਪੰਜਾਬ

ਇੰਤਕਾਲ ਦੇ ਬਦਲੇ 25 ਹਜ਼ਾਰ ਰਿਸ਼ਵਤ ਲੈਂਦੇ ਪਟਵਾਰੀ ਤੇ ਕਾਨੂਨਗੋ ਗ਼ਿ੍ਰਫ਼ਤਾਰ

February 28, 2021 02:12 AM

ਹੁਸ਼ਿਆਰਪੁਰ, 27 ਫਰਵਰੀ (ਪੋਸਟ ਬਿਊਰੋ)- ਵਿਜਿਲੈਂਸ ਬਿਊਰੋ ਨੇ ਕੱਲ੍ਹ ਇੱਕ ਪਟਵਾਰੀ ਅਤੇ ਰੈਵੇਨਿਊ ਵਿਭਾਗ ਤੋਂ ਡਿਫਾਲਟਰ ਐਲਾਨੇ ਗਏਸਾਬਕਾਕਾਨੂਨਗੋ ਨੂੰ ਇੱਕ ਕਿਸਾਨ ਦਾ ਇੰਤਕਾਲ ਕਰਨ ਦੇ ਬਦਲੇ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਟ੍ਰੈਪ ਲਾ ਕੇ ਕਾਬੂ ਕਰ ਲਿਆ।
ਇਸ ਸੰਬੰਧ ਵਿੱਚ ਡੀ ਐਸ ਪੀ ਵਿਜੀਲੈਂਸ ਨਿਰੰਜਨ ਸਿੰਘ ਦੇ ਮੁਤਾਬਕ ਸ਼ਿਕਾਇਤ ਕਰਤਾ ਪਿ੍ਰਤਪਾਲ ਜੀਤ ਸਿੰਘ ਸੰਘਾ ਵਾਸੀ ਕੋਰਟ ਰੋਡ ਹੁਸ਼ਿਆਰਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਕੰਢੀ ਨਹਿਰ ਵਿਭਾਗ ਨੇ ਐਕਵਾਇਰ ਕੀਤੀ ਸੀ, ਜਿਸਦਾ ਇੰਤਕਾਲ ਹੋਣਾ ਸੀ। ਇੰਤਕਾਲ ਦੇ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੀ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਹਿਰੀ ਵਿਭਾਗ ਤੋਂ ਮਿਲਣਾ ਸੀ। ਉਨ੍ਹਾਂ ਨੇ ਤਹਿਸੀਲ ਵਿਭਾਗ ਵਿੱਚ ਇਸ ਦੀ ਅਰਜ਼ੀ ਦਿੱਤੀ ਤਾਂ ਪਟਵਾਰੀ ਸੁਰਿੰਦਰ ਪਾਲ ਜ਼ਮੀਨ ਦਾ ਇੰਤਕਾਲ ਕਰਨ ਵਿੱਚ ਆਨਾਕਾਨੀ ਕਰਦਾ ਰਿਹਾ। ਫਿਰ ਉਸ ਨੇ ਕੰਮ ਕਰਨ ਬਦਲੇ 25 ਹਜ਼ਾਰ ਰੁਪਏ ਦੀ ਮੰਗ ਕੀਤੀ। ਡੀ ਐਸ ਪੀ ਨੇ ਦੱਸਿਆ ਕਿ ਸ਼ਿਕਾਇਤ ਦੇ ਬਾਅਦ ਦੋਸ਼ੀਆਂ ਨੂੰ ਰੰਗੇ ਹੱਥ ਫੜਨ ਲਈ ਟ੍ਰੈਪ ਲਾਇਆ, ਤਾਂ ਇਹ ਲੋਕ ਉਸ ਵਿੱਚ ਫਸ ਗਏ ਅਤੇ ਉਨ੍ਹਾਂ ਤੋਂ 25 ਹਜ਼ਾਰ ਰੁਪਏ ਰਿਸ਼ਵਤ ਦੇ ਬਰਾਮਦ ਹੋ ਗਏ ਹਨ। ਇਸ ਮੌਕੇ ਫੜੇ ਗਏ ਕਾਨੂਨਗੋ ਯੋਗਰਾਜ ਪਾਲ ਦੇ ਖ਼ਿਲਾਫ਼ ਸਾਲ 1992 ਵਿੱਚ 300 ਰੁਪਏ ਰਿਸ਼ਵਤ ਲੈਣ ਦਾ ਕੇਸ ਵਿਜਿਲੈਂਸ ਵਿਭਾਗ ਨੇ ਦਰਜ ਕੀਤਾ ਸੀ, ਜਿਸ ਦੇ ਬਾਅਦ ਉਸ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਕੈਬਨਿਟ ਦਾ ਇਤਿਹਾਸਕ ਫੈਸਲਾ: ਪੰਜਾਬ ਦੀ ਸਨਅਤ ਨੂੰ ਵੱਡੀ ਰਾਹਤ, ਕੈਬਨਿਟ ਵੱਲੋਂ ਸਨਅਤੀ ਪਲਾਟ ਤਬਾਦਲਾ ਨੀਤੀ ਮਨਜ਼ੂਰ ਛੋਟੀਆਂ ਮੱਛੀਆਂ ਤੋਂ ਬਾਅਦ ਹੁਣ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ‘ਜਰਨੈਲਾਂ’ ਦੀ ਵਾਰੀ : ਮੁੱਖ ਮੰਤਰੀ ਰੋਸ ਪ੍ਰਦਰਸ਼ਨਾਂ 'ਤੇ ਪਾਬੰਦੀ ਦੇ ਲੋਕਤੰਤਰ ਵਿਰੋਧੀ ਫੈਸਲੇ ਨੂੰ ਵਾਪਸ ਲਿਆ ਜਾਵੇ : ਮੀਤ ਹੇਅਰ ਪੰਜਾਬ ਪੁਲਿਸ ਅਤੇ ਯੂਆਈਡੀਏਆਈ ਨੇ ਪੁਲਿਸਿੰਗ ਵਿੱਚ ਆਧਾਰ ਦੀ ਸੁਰੱਖਿਅਤ ਵਰਤੋਂ ਬਾਰੇ ਵਰਕਸ਼ਾਪ ਲਾਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ ਅਗਰਵਾਲ ਸਮਾਜ ਸਭਾ ਮੋਗਾ ਨੇ ਸਿਵਲ ਹਸਪਤਾਲ ਮੋਗਾ ਨੂੰ ਭੇਂਟ ਕੀਤੀਆਂ ਬੈੱਡ ਸ਼ੀਟਾਂ ਐੱਨਸੀਸੀ ਗਰਲ ਕੈਡੇਟਸ ਲਈ ਸਾਈਬਰ ਫਸਟ ਰਿਸਪਾਂਡਰ ਪ੍ਰੋਗਰਾਮ 'ਤੇ ਆਨਲਾਈਨ ਵਰਕਸ਼ਾਪ ਲਗਾਈ ਵੀਹ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬਲਾਕ ਸੰਮਤੀ ਪਟਵਾਰੀ ਗ੍ਰਿਫ਼ਤਾਰ ਤਰਨਤਾਰਨ ਵਿੱਚ ਡਾ. ਬੀ.ਆਰ. ਅੰਬੇਡਕਰ ਭਵਨ ਦੇ ਨਿਰਮਾਣ ਲਈ 5.33 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ : ਡਾ. ਬਲਜੀਤ ਕੌਰ ਪ੍ਰਗਤੀਸ਼ੀਲ ਨੀਤੀਆਂ ਸਦਕਾ ਇਤਿਹਾਸਕ ਉਦਯੋਗਿਕ ਇਨਕਲਾਬ ਦੀ ਗਵਾਹੀ ਭਰ ਰਿਹਾ ਪੰਜਾਬ : ਹਰਪਾਲ ਸਿੰਘ ਚੀਮਾ