Welcome to Canadian Punjabi Post
Follow us on

22

April 2021
ਪੰਜਾਬ

ਪੁਲਸ ਅਫ਼ਸਰਾਂ ਦੇ ਰੀਅਲ ਅਸਟੇਟ ਮਾਫੀਆ ਨਾਲ ਜੁੜੇ ਹੋਣ ਬਾਰੇ ਸੀ ਬੀ ਆਈ ਜਾਂਚ ਦੀ ਮੰਗ

February 28, 2021 02:06 AM

ਚੰਡੀਗੜ੍ਹ, 27 ਫਰਵਰੀ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਵੱਡੇ ਅਫ਼ਸਰਾਂ ਦੀ ਰੀਅਲ ਅਸਟੇਟ ਮਾਫੀਆ ਨਾਲ ਸਾਂ ਅਤੇ ਉਨ੍ਹਾਂ ਵੱਲੋਂ ਆਪਣੀ ਕਾਲੀ ਕਮਾਈ ਨੂੰ ਵਾਈਟ ਕਰਨ ਦੇ ਦੋਸ਼ ਵਾਲੀ ਪਟੀਸ਼ਨ ’ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ, ਡੀ ਜੀ ਪੀ ਪੰਜਾਬ ਅਤੇ ਸੀ ਬੀ ਆਈ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੈ।
ਕਪੂਰਥਲਾ ਜ਼ਿਲ੍ਹੇ ਦੇ ਚਰਨ ਸਿੰਘ ਤੇ ਵਾਸੂ ਪਾਠਕ ਵੱਲੋਂ ਦਾਇਰ ਕੀਤੀ ਪਟੀਸ਼ਨ ਮੁਤਾਬਕ ਰਣਜੀਤ ਸਿੰਘ ਉਰਫ਼ ਜੀਤਾ ਅਤੇ ਉਸਦੀ ਪਤਨੀ ਦੇ ਖ਼ਿਲਾਫ਼ ਜਾਂਚ ਸੀ ਬੀ ਆਈ ਨੂੰ ਸੌਂਪੀ ਜਾਵੇ, ਜਿਹੜੇ ਵੱਡੇ ਪੁਲਸ ਅਫ਼ਸਰਾਂ ਅਤੇ ਡਰੱਗ ਮਾਫੀਆ ਨਾਲ ਮਿਲ ਕੇ ਰੀਅਲ ਅਸਟੇਟ ਮਾਫੀਆ ਦਾ ਕੰਮ ਕਰਦੇ ਹਨ। ਇਸ ਪਤੀ-ਪਤਨੀ ਨੇ ਕਈ ਕੰਪਨੀਆਂ ਬਣਾ ਕੇ ਡਰੱਗ ਦਾ ਪੈਸਾ ਤੇ ਵੱਡੇ ਪੁਲਸ ਅਫ਼ਸਰਾਂ ਦੀ ਕਾਲੀ ਕਮਾਈ ਨੂੰ ਰੀਅਲ ਅਸਟੇਟ ਵਿੱਚ ਇਨਵੈਸਟ ਕਰਕੇ ਵਾਈਟ ਕੀਤਾ ਹੈਅਤੇ ਇਨਕਮ ਟੈਕਸ ਵਿਭਾਗ ਨਾਲ ਧੋਖਾ ਕੀਤਾ ਹੈ। ਪਟੀਸ਼ਨ ਦੇ ਮੁਤਾਬਕ ਇਸ ਕੇਸ ਵਿੱਚ ਸਪੈਸ਼ਲ ਟਾਸਕ ਫੋਰਸ ਦੇ ਏ ਡੀ ਜੀ ਪੀ ਇਸ ਕੇਸ ਵਿੱਚ ਨਿਰਪੱਖ ਜਾਂਚ ਕਰਨ ਤੋਂ ਫੇਲ੍ਹ ਸਾਬਿਤ ਹੋਏ ਹਨ। ਪਟੀਸ਼ਨਰ ਨੇ ਅਰਜ਼ੀ ਵਿੱਚ ਇਸ ਰੈਕੇਟ ਵਿੱਚ ਸ਼ਾਮਲ ਪੁਲਸ ਅਫ਼ਸਰਾਂ ਦੇ ਨਾਮ ਅਤੇ ਉਨ੍ਹਾਂ ਦੀ ਰਕਮ ਦੀ ਜਾਣਕਾਰੀ ਵੀ ਦਿੱਤੀ ਹੈ। ਹਾਈਕੋਰਟ ਦੇ ਜੱਜ ਅਨੂਪਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਕੇਸ ਦੀ ਸੁਣਵਾਈ ਪਿੱਛੋਂ ਨੋਟਿਸ ਜਾਰੀ ਕਰ ਦਿੱਤਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਨੇਡਾ ਜਾਣ ਵਾਸਤੇ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਯਾਤਰੀਆਂ ਵੱਲੋਂ ਹੰਗਾਮਾ
ਕੈਪਟਨ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ 2.14 ਲੱਖ ਹੋਰ ਸਮਾਰਟ ਫੋਨ ਵੰਡਣ ਦਾ ਐਲਾਨ
ਕੋਟਕਪੂਰਾ ਗੋਲ਼ੀਕਾਂਡ ਦਾ ਮੁੱਖ ਗਵਾਹ ਅਜੀਤ ਸਿੰਘ ਪੰਜਾਬ ਸਰਕਾਰ ਉੱਤੇ ਭੜਕਿਆ
ਫੂਲਕਾ ਨੇ ਕੁੰਵਰ ਦੇ ਦੋਸ਼ ਨਕਾਰ ਕੇ ਕਿਹਾ: ਕੇਸ ਲੜਨ ਦੀ ਗੱਲ ਉੱਤੇ ਅੱਜ ਵੀ ਕਾਇਮ ਹਾਂ
ਕੁੰਵਰ ਵਿਜੇ ਪ੍ਰਤਾਪ ਦਾ ਸਿੱਧਾ ਦੋਸ਼ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਐਡਵੋਕੇਟ ਜਨਰਲ ਇਕ ਵਾਰੀ ਵੀ ਅਦਾਲਤ ਪੇਸ਼ ਨਹੀਂ ਹੋਇਆ
75 ਸਾਲਾਂ ਤੋਂ ਪੈਨਸ਼ਨ ਲੈ ਰਹੀ 122 ਸਾਲਾ ਬਜ਼ੁਰਗ ਔਰਤ ਦੀ ਮੌਤ
ਅਧਿਆਪਕਾ ਦੇ ਪਤੀ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਰਾਏਪੁਰ ਦਾ ਨਿਗਮ ਕਮਿਸ਼ਨਰ ਨੂੰ ਲੀਗਲ ਨੋਟਿਸ
ਲਾਕਡਾਊਨ ਦੇ ਡਰ ਕਾਰਨ ਪਰਵਾਸੀ ਮਜ਼ਦੂਰ ਫਿਰ ਘਰਾਂ ਨੂੰ ਪਰਤਣ ਲੱਗੇ
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲਈ