Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਬਾਰਡਰ ਉੱਤੇ ਫਾਇਰਿੰਗ ਰੋਕਣ ਲਈ ਭਾਰਤ-ਪਾਕਿ ਦੋਵੇਂ ਦੇਸ਼ ਰਾਜ਼ੀ

February 26, 2021 07:08 AM

* ਦੋਵੇਂ ਦੇਸ਼ਾਂ ਦੇ ਡੀ ਜੀ ਐੱਮ ਓ ਵਿਚਾਲੇ ਸਹਿਮਤੀ ਬਣੀ

ਨਵੀਂ ਦਿੱਲੀ, 25 ਫਰਵਰੀ, (ਪੋਸਟ ਬਿਊਰੋ)- ਭਾਰਤ ਅਤੇ ਪਾਕਿਸਤਾਨ ਵਿਚਾਲੇ ਕੰਟੋਰਲ ਰੇਖਾ (ਐੱਲਓਸੀ) ਸਮੇਤ ਬਾਰਡਰ ਦੇ ਸਾਰੇ ਸੈਕਟਰਾਂਵਿੱਚ ਲੰਬੇ ਸਮੇਂ ਤੋਂ ਹੁੰਦੀ ਜੰਗਬੰਦੀ ਉਲੰਘਣਾ ਨੂੰ ਰੋਕਣਨੂੰ ਦੋਵੇਂ ਦੇਸ਼ ਰਾਜ਼ੀ ਹੋ ਗਏ ਹਨ। ਲੰਮੇ ਸਮੇਂ ਪਿੱਛੋਂ ਦੋਵੇਂ ਦੇਸ਼ਾਂ ਦੇ ਫ਼ੌਜੀ ਡਾਇਰੈਕਟਰ ਜਨਰਲ (ਡੀ ਜੀ ਐੱਮ ਓ) ਦੀ ਆਪਸੀ ਗੱਲਬਾਤਵਿੱਚਬਾਰਡਰ ਉੱਤੇ ਜੰਗਬੰਦੀ ਦੀ ਉਲੰਘਣਾ ਰੋਕਣਦੀ ਸਹਿਮਤੀ ਬਣੀ ਹੈ। ਇਸ ਪਿੱਛੋਂ ਭਾਰਤ-ਪਾਕਿਸਤਾਨ ਦੋਵਾਂ ਨੇ ਅੱਜ ਵੀਰਵਾਰ ਸਾਂਝਾ ਬਿਆਨ ਜਾਰੀ ਕਰ ਕੇ ਜੰਗਬੰਦੀ ਸਮਝੌਤੇ ਦੀ ਸਖਤੀ ਨਾਲ ਪਾਲਣਾ ਕਰਨ ਦੀ ਗੱਲ ਕਹੀ। ਤਾਜ਼ਾ ਸਹਿਮਤੀ 24-25 ਫਰਵਰੀ ਦੀ ਦਰਮਿਆਨੀ ਰਾਤ ਤੋਂ ਲਾਗੂਕਰ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਗੰਭੀਰ ਉਤਰਾਅ-ਚੜ੍ਹਾਅ ਵਾਲੇ ਸੰਬੰਧਾਂ ਦੇ ਪੱਖ ਤੋਂ ਜੰਗਬੰਦੀ ਦੀ ਉਲੰਘਣਾ ਨਾ ਕਰਨਦੀ ਸਹਿਮਤੀ ਬਹੁਤ ਮਹੱਤਵਪੂਰਨ ਹੈ ਅਤੇ ਖਾਸ ਤੌਰ ਉੱਤੇ ਸਰਜੀਕਲ ਅਤੇ ਬਾਲਾਕੋਟ ਏਅਰ ਸਟਰਾਈਕ ਵਰਗੇ ਦੌਰ ਕੰਢੇ ਫਿਰ ਪੁੱਜ ਚੁੱਕੇ ਭਾਰਤ-ਪਾਕਿ ਸਬੰਧਾਂ ਦੇ ਤਾਜ਼ਾ ਦੌਰਵਿੱਚ ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨ ਦੀ ਰਜ਼ਾਮੰਦੀ ਦੋਵਾਂ ਦੇ ਰਿਸ਼ਤਿਆਂ ਨੂੰ ਲੀਹ ਉੱਤੇ ਲਿਆਉਣ ਦੇ ਯਤਨਾਂ ਦਾ ਸੰਕੇਤ ਹੈ।
ਬਾਰਡਰ ਉੱਤੇ ਦੋਵੇਂ ਪਾਸਿਓਂ ਗੋਲ਼ੀਬਾਰੀ ਰੋਕਣਵਾਲੀ ਰਜ਼ਾਮੰਦੀ ਬਾਰੇ ਫ਼ੌਜ ਵੱਲੋਂਦਿੱਤੇ ਬਿਆਨਵਿੱਚ ਦੋਵੇਂ ਡੀ ਜੀ ਐੱਮ ਓ ਵਿਚਾਲੇ ਹਾਟਲਾਈਨ ਉੱਤੇ ਹੋਈ ਗੱਲਬਾਤ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਡੀ ਜੀ ਐੱਮ ਓਵਿਚਾਲੇਰੈਗੂਲਰ ਪ੍ਰਬੰਧਾਂ ਹੇਠ ਹਾਟਲਾਈਨ ਰਾਹੀਂ ਹੋਈ ਗੱਲਬਾਤਵਿੱਚ ਕੰਟਰੋਲ ਰੇਖਾ ਅਤੇ ਹੋਰ ਸਾਰੇ ਖੇਤਰਾਂਵਿੱਚ ਆਜ਼ਾਦੀ, ਬੇਬਾਕ ਤੇ ਸੁਹਿਰਦ ਵਾਤਾਵਰਨਵਿੱਚ ਮੌਜੂਦਾ ਹਾਲਾਤਾਂ ਦੀ ਸਮੀਖਿਆ ਕੀਤੀ ਗਈ ਤੇਬਾਰਡਰ ਉੱਤੇ ਸ਼ਾਂਤੀ ਲਈ ਆਪਸੀ ਤੌਰ ਉੱਤੇ ਲਾਹੇਵੰਦ ਅਤੇ ਪੱਕੀ ਸ਼ਾਂਤੀ ਲਈ ਦੋਵੇਂ ਡੀ ਜੀ ਐੱਮ ਓ ਨੇ ਚਰਚਾ ਕੀਤੀ। ਬਿਆਨਵਿੱਚ ਦੋਵੇਂ ਦੇਸ਼ਾਂ ਦੇ ਅਫਸਰਾਂ ਨੇ ਸਾਰੇ ਆਪਸੀ ਸਮਝੌਤਿਆਂ, ਸਮਝ ਤੇ ਕੰਟਰੋਲ ਰੇਖਾ ਉੱਤੇ ਜੰਗਬੰਦੀ ਦੀ ਸਖਤੀ ਨਾਲ ਪਾਲਣਾ ਲਈ 24-25 ਫਰਵਰੀ 2021 ਦੀ ਵਿਚਲੀ ਰਾਤ ਤੋਂ ਕੰਟਰੋਲ ਰੇਖਾ ਤੇ ਹੋਰ ਸਾਰੇ ਖੇਤਰਾਂਵਿੱਚ ਗੋਲ਼ੀਬਾਰੀ ਨਾ ਕਰਨਦੀ ਰਜ਼ਾਮੰਦੀ ਪ੍ਰਗਟਾਈ ਹੈ।ਜੰਗਬੰਦੀ ਉੱਤੇ ਅਮਲ ਬਾਰੇ ਇਸ ਤਾਜ਼ਾ ਰਜ਼ਾਮੰਦੀ ਦੇ ਸੰਬੰਧਵਿੱਚ ਪਾਕਿਸਤਾਨੀ ਫ਼ੌਜ ਨੇ ਵੀ ਇਸਲਾਮਾਬਾਦਵਿੱਚਏਦਾਂ ਦਾ ਬਿਆਨ ਜਾਰੀ ਕੀਤਾ ਹੈ। ਇਸ ਪਹਿਲ ਨੂੰ ਅਗੇ ਵਧਾਉਣਵਿੱਚ ਅੜਿੱਕੇ ਤੋਂ ਬਚਣ ਲਈ ਦੋਵੇਂ ਡੀ ਜੀ ਐੱਮ ਓ ਨੇ ਦੁਹਰਾਇਆ ਕਿ ਕਿਸੇ ਅਣਕਿਆਸੇ ਹਾਲਾਤ ਜਾਂ ਗ਼ਲਤ ਫਹਿਮੀ ਦਾ ਹੱਲ ਕੱਢਣ ਲਈ ਹਾਟਲਾਈਨ ਸੰਪਰਕ ਅਤੇ ਬਾਰਡਰ ਫਲੈਗ ਮੀਟਿੰਗ ਦੇ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ।
ਭਾਰਤ ਤੇ ਪਾਕਿਸਤਾਨ ਵਿਚਾਲੇ ਬਾਰਡਰ ਉੱਤੇ ਸ਼ਾਂਤੀ ਰੱਖਣ ਲਈ 2003 ਤੋਂ ਜੰਗਬੰਦੀ ਸਮਝੌਤਾ ਲਾਗੂ ਹੈ, ਪਰ ਪਾਕਿਸਤਾਨ ਵੱਲੋਂਅੱਤਵਾਦ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਕਾਰਨ ਇਸ ਦੀ ਪਾਲਣਾ ਘੱਟ ਹੋਈ ਹੈ। ਪਿਛਲੇ ਕੁਝ ਸਾਲਾਂ ਤੋਂ ਜੰਗਬੰਦੀ ਉਲੰਘਣਾ ਤੇ ਵੱਡੀ ਹਿੰਸਕ ਗੋਲ਼ੀਬਾਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼