Welcome to Canadian Punjabi Post
Follow us on

22

April 2021
ਭਾਰਤ

ਛੋਟੇ ਟਿਕੈਤ ਨੇ ਕਿਹਾ: ਕਿਸਾਨੀ ਮਸਲਾ ਰਾਜਨਾਥ ਹੱਲ ਕਰ ਸਕਦੈ

February 26, 2021 07:06 AM

* ‘ਪਿੰਜਰੇ ਦੇ ਤੋਤੇ’ ਨੂੰ ਆਜ਼ਾਦੀ ਮਿਲੇ ਤਾਂ ਗੱਲ ਬਣੇਗੀ: ਨਰੇਸ਼ ਟਿਕੈਤ

ਬਾਰਾਬੰਕੀ, 25 ਫਰਵਰੀ, (ਪੋਸਟ ਬਿਊਰੋ)- ਸੀਨੀਅਰ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਛੋਟੇ ਭਰਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਨਰੇਸ਼ ਟਿਕੈਤ ਨੇ ਕਿਹਾ ਹੈ ਕਿ ਕਿਸਾਨ ਛੇਤੀ ਹੀ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਦੇ ਗੜ੍ਹ ਪੂਰਵਾਂਚਲ (ਯੂ ਪੀ ਦਾ ਪੂਰਬੀ ਹਿੱਸਾ) ਵਿੱਚ ਅੰਦੋਲਨ ਕਰਨਗੇ।
ਵਰਨਣ ਯੋਗ ਹੈ ਕਿ ਇਹ ਭਾਜਪਾ ਅਤੇ ਖੁਦ ਮੁੱਖ ਮੰਤਰੀ ਆਦਿੱਤਿਆਨਾਥ ਲਈ ਔਖਾ ਵਕਤ ਹੈ। ਅਗਲੇ ਸਾਲ 2022 ਵਿੱਚ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਕਾਂਗਰਸ ਲਗਾਤਾਰ ਕਿਸਾਨ ਮਹਾਂਪੰਚਾਇਤਾਂ ਕਰ ਰਹੀ ਹੈ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਭਾਜਪਾ ਸਰਕਾਰ ਉੱਤੇ ਹਮਲਾ ਕਰ ਰਹੇ ਹਨ।
ਇਸ ਦੌਰਾਨ ਅੱਜ ਬਾਰਾਬੰਕੀ ਵਿੱਚ ਕਿਸਾਨਾਂ ਦੀ ਮਹਾਂਪੰਚਾਇਤ ਨੂੰ ਸੰਬੋਧਨ ਕਰਦੇ ਹੋਏਨਰੇਸ਼ ਟਿਕੈਤ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਕਿਸਾਨੀ ਮਸਲਾ ਹੱਲ ਖ਼ਤਮ ਕਰ ਸਕਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਰਾਜਨਾਥ ਸਿੰਘ ਨੂੰ ਨਰਿੰਦਰ ਮੋਦੀ ਸਰਕਾਰ ਨੇ ‘ਪਿੰਜਰੇ ਦਾ ਤੋਤਾ’ ਬਣਾ ਦਿੱਤਾ ਹੈ, ਜੇ ਸਰਕਾਰ ਰਾਜਨਾਥ ਸਿੰਘ ਨੂੰ ਗੱਲਬਾਤ ਦੀ ਖੁੱਲ੍ਹ ਦੇਵੇ ਤਾਂ ਸਾਡੀ ਗਰੰਟੀ ਹੈ ਕਿ ਮਸਲਾ ਹੱਲ ਹੋ ਜਾਵੇਗਾ ਅਤੇ ਭਾਜਪਾ ਦਾ ਅਕਸ ਵੀ ਬਚ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਰਾਜਨਾਥ ਸਿੰਘ ਦਾ ਆਦਰ ਕਰਦੇ ਹਨ, ਪਰ ਮੋਦੀ ਸਰਕਾਰ ਉਨ੍ਹਾਂ ਨੂੰ ਮੌਕਾ ਨਹੀਂ ਦੇਂਦੀ, ਇਹ ਸਰਕਾਰ ਜ਼ਿੱਦੀ ਹੈ। ਛੋਟੇ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਅਤੇ ਆਪਣਾ ਵਿਹਾਰ ਬਦਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਿੰਦੂ ਅਤੇ ਮੁਸਲਿਮ ਮਿਲਜੁਲ ਕੇ ਰਹਿੰਦੇ ਸਨ ਅਤੇ ਕੋਈ ਕਿਸੇ ਦਾ ਵਿਰੋਧ ਨਹੀਂ ਕਰਦਾ ਸੀ, ਪਰ ਸਾਲ 2013 ਵਿੱਚ ਭਾਜਪਾ ਨੇ ਮੁਸਲਮਾਨਾਂ ਬਾਰੇ ਬਹੁਤ ਸਾਰੇ ਭਰਮ ਫੈਲਾ ਦਿੱਤੇ ਅਤੇ ਮੁਸਲਮਾਨਾਂ ਬਾਰੇ ਸਭ ਦੇ ਮਨਾਂ ਵਿੱਚ ਫੁੱਟ ਦੇ ਬੀਅ ਬੀਜ ਦਿੱਤੇ ਸਨ, ਪਰ ਅੱਜਕੱਲ੍ਹ ਲੋਕਾਂ ਨੂੰ ਭਾਜਪਾ ਦੀ ਚਾਲ ਸਮਝ ਵਿੱਚ ਆ ਗਈ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦੇਸ਼ ਬਚਾਉਣਾ ਹੈ ਤਾਂ ਰਾਜ ਸਰਕਾਰਾਂ ਲਾਕਡਾਊਨ ਨੂੰ ਆਖ਼ਰੀ ਬਦਲ ਵਜੋਂ ਵਰਤਣ
ਰੈਮਡੇਸਿਵਿਰ ਦਾ ਬੱਦੀ ਤੋਂ ਕਨੈਕਸ਼ਨ: ਪੁਲਸ ਨੇ ਰਿਕਾਰਡ ਦੇਖਿਆ
ਸਮੁੰਦਰੀ ਫੌਜ ਨੇ ਮੱਛੀਆਂ ਫੜਨ ਵਾਲੇ ਜਹਾਜ਼ ਵਿੱਚੋਂ 3000 ਕਰੋੜ ਦੀ ਡਰੱਗ ਫੜੀ
ਮਮਤਾ ਨੇ ਕਿਹਾ: ਚੋਣ ਕਮਿਸ਼ਨ ਨੂੰ ਹੱਥ ਜੋੜ ਕੇ ਅਪੀਲ ਹੈ, ਬਾਕੀ ਚੋਣਾਂ ਇੱਕ ਜਾਂ ਦੋ ਪੜਾਵਾਂ ਵਿੱਚ ਕਰਵਾ ਲਓ
ਦਿੱਲੀ ਹਾਈਕੋਰਟ ਦਾ ਹੁਕਮ: ਹੇਠਲੀਆਂ ਅਦਾਲਤਾਂ ਜ਼ਰੂਰੀ ਕੇਸਾਂ ਦੀ ਸੁਣਵਾਈ ਹੀ ਕਰਨ ਤੇ ਉਹ ਵੀ ਵੀਡੀਓ ਕਾਨਫਰੰਸਿੰਗ ਰਾਹੀਂ
ਸੜਕ ਜਾਮ ਕਰ ਕੇ ਬੈਠੇ ਅੰਦੋਲਨਕਾਰੀਆਂ ਦੇ ਖਿਲਾਫ ਸੁਪਰੀਮ ਕੋਰਟ ਨੇ ਸਖਤ ਰੁਖ਼ ਲਿਆ
ਕੋਰੋਨਾ ਦੇ ਵਧਦੇ ਖ਼ਤਰੇ ਕਾਰਨ ਦਿੱਲੀ ਵਿੱਚ 6 ਦਿਨ ਦਾ ਲਾਕਡਾਊਨ ਲਾਗੂ
ਇਕੱਲੇ ਰਹਿ ਰਹੇ ਸਾਬਕਾ ਪ੍ਰਿੰਸੀਪਲ ਦੀ ਮੌਤ, ਛੇ ਦਿਨ ਬਾਅਦ ਬਦਬੂ ਆਈ ਤੋਂ ਪਤਾ ਲੱਗਾ
ਡਿਪਟੀ ਡਾਇਰੈਕਟਰ ਦੇ ਨਾਂਅ ਉਤੇ ਲਈ 35 ਲੱਖ ਦੀ ਰਿਸ਼ਵਤ ਲੈਣ ਵਾਲੇ ਚਾਰ ਕਾਬੂ
ਕੋਰੋਨਾ ਇਲਾਜ ਦੀ ਕੌੜੀ ਸਚਾਈ : ਵੈਂਟੀਲੇਟਰ ਹੈ ਤਾਂ ਟਰੇਂਡ ਸਟਾਫ ਨਹੀਂ, ਜਿੱਥੇ ਟਰੇਂਡ ਸਟਾਫ ਹੈ, ਓਥੇ ਵੈਂਟੀਲੇਟਰ ਨਹੀਂ