ਟੋਰਾਂਟੋ, 23 ਫਰਵਰੀ (ਪੋਸਟ ਬਿਊਰੋ) : ਦੇਸ਼ ਤੋਂ ਬਾਹਰ ਗੈਰ ਜ਼ਰੂਰੀ ਟਰੈਵਲ ਨਾ ਕਰਨ ਦੀਆਂ ਗਈਆਂ ਸਲਾਹਾਂ ਦੇ ਬਾਵਜੂਦ ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ 2020 ਵਿੱਚ ਕੈਨੇਡੀਅਨਾਂ ਦੇ ਵਿਦੇਸ਼ ਟਰੈਵਲ ਕਰਨ ਦੀ ਥਾਂ ਬਹੁਤੇ ਕੈਨੇਡੀਅਨ ਦੇਸ਼ ਪਰਤੇ ਹਨ।
ਮੰਗਲਵਾਰ ਨੂੰ ਜਾਰੀ ਕੀਤੇ ਗਏ ਨਵੇਂ ਡਾਟਾ ਅਨੁਸਾਰ 170,7000 ਕੈਨੇਡੀਅਨ ਦਸੰਬਰ ਵਿੱਚ ਵਿਦੇਸ਼ਾਂ ਤੋਂ ਘਰ ਪਰਤੇ। ਏਜੰਸੀ ਨੇ ਆਖਿਆ ਕਿ ਨਵੰਬਰ 2020 ਨਾਲੋਂ ਇਹ 33·7 ਫੀ ਸਦੀ ਦਾ ਵਾਧਾ ਹੈ।ਸਟੈਟੇਸਟਿਕਸ ਦਾ ਕਹਿਣਾ ਹੈ ਕਿ ਇਨ੍ਹਾਂ ਮਹੀਨਿਆਂ ਵਿੱਚ ਕੈਨੇਡੀਅਨ ਨਾਗਰਿਕਾਂ ਵਿਦੇਸ਼ਾਂ ਤੇ ਅਮਰੀਕਾ ਵਿੱਚ ਟਰੈਵਲ ਕਰਨ ਉਪਰੰਦ ਦੇਸ਼ ਪਰਤੇ। ਸਟੈਟਸਕੈਨ ਦਾ ਕਹਿਣਾ ਹੈ ਕਿ ਅਮਰੀਕਾ ਤੇ ਹੋਰਨਾਂ ਥਾਂਵਾਂ ਤੋਂ ਕੈਨੇਡਾ ਪਰਤਣ ਵਾਲਿਆਂ ਦੀ ਗਿਣਤੀ ਦਸੰਬਰ 2019 ਦੇ ਮੁਕਾਬਲੇ ਐਤਕੀਂ 93 ਫੀ ਸਦੀ ਘੱਟ ਰਹੀ। ਏਜੰਸੀ ਨੇ ਆਖਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਕੈਨੇਡੀਅਨ ਰੈਜ਼ੀਡੈਂਟਸ ਦੀ ਗਿਣਤੀ ਵੀ 91·3 ਫੀ ਸਦੀ ਘੱਟ ਰਹੀ।
ਏਜੰਸੀ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਬਹੁਤ ਘੱਟ ਅਮੈਰੀਕਨਜ਼ ਹੀ ਕੈਨੇਡਾ ਦਾਖਲ ਹੋਏ ਤੇ ਇਸੇ ਤਰ੍ਹਾਂ ਅਮਰੀਕਾ ਜਾਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਵੀ ਘੱਟ ਰਹੀ। ਦਸੰਬਰ ਵਿੱਚ ਕੈਨਡੀਅਨ ਰੈਜ਼ੀਡੈਂਟਸ ਨੇ ਅਮਰੀਕਾ ਤੋਂ 271,100 ਰਿਟਰਨ ਟਰਿੱਪ ਕੀਤੇ ਕਿ ਇਸੇ ਅਰਸੇ ਦੌਰਾਨ ਪਿਛਲੇ ਸਾਲ 92 ਫੀ ਸਦੀ ਤੋਂ ਵੀ ਹੇਠਾਂ ਸਨ। ਕੋਵਿਡ-19 ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪ੍ਰੋਵਿੰਸ ਵੱਲੋਂ ਸਖਤ ਕਦਮ ਚੁੱਕੇ ਗਏ ਹਨ। ਇਸੇ ਤਹਿਤ ਏਅਰਪੋਰਟਸ ਉੱਤੇ ਹੈਲਥ ਸਕਰੀਨਿੰਗ ਤੇ ਲਾਜ਼ਮੀ ਤੌਰ ਉੱਤੇ ਕੁਆਰਨਟੀਨ ਕੀਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਸਟੈਟਕੈਨ ਅਨੁਸਾਰ ਦਸੰਬਰ ਵਿੱਚ ਹਵਾਈ ਰਸਤੇ ਰਾਹੀਂ 62,500 ਕੈਨੇਡੀਅਨ ਅਮਰੀਕਾ ਤੋਂ ਪਹੁੰਚੇ ਨਵੰਬਰ 2020 ਦੇ ਮੁਕਾਬਲੇ ਇਹ 14·7 ਫੀ ਸਦੀ ਵਾਧਾ ਸੀ।