Welcome to Canadian Punjabi Post
Follow us on

26

February 2021
ਮਨੋਰੰਜਨ

ਸਿਰਫ 42 ਦਿਨਾਂ ਵਿੱਚ ਤਾਪਸੀ-ਤਾਹਿਰ ਨੇ ਪੂਰੀ ਕੀਤੀ ‘ਲੂਪ ਲਪੇਟਾ’ ਦੀ ਸ਼ੂਟਿੰਗ

February 23, 2021 12:35 AM

ਇਨ੍ਹੀਂ ਦਿਨੀਂ ਕਈ ਫਿਲਮਾਂ ਦੀ ਸ਼ੂਟਿੰਗ ਰਿਕਾਰਡ ਟਾਈਮ ਵਿੱਚ ਪੂਰੀ ਕੀਤੀ ਜਾ ਰਹੀ ਹੈ। ਮਿਸਾਲ ਦੇ ਤੌਰ 'ਤੇ ਕਾਰਤਿਕ ਆਰੀਅਨ ਨੇ ‘ਧਮਾਕਾ’ ਨੂੰ ਸਿਰਫ 10 ਦਿਨ ਵਿੱਚ ਸ਼ੂਟ ਕਰ ਦਿੱਤਾ ਸੀ। ਇਸੇ ਤਰ੍ਹਾਂ ਸੋਨਮ ਕਪੂਰ ਆਹੂਜਾ ਨੇ ਵੀ ‘ਬਲਾਈਂਡ’ ਸ਼ੂਟ ਕਰਨ ਵਿੱਚ ਸਿਰਫ 39 ਦਿਨ ਲਾਏ ਸਨ। ਤਾਪਸੀ ਪੰਨੂ ਤੇ ਤਾਹਿਰ ਰਾਜ ਭਸੀਨ ਨੇ ਕਈ ਫਿਲਮਾਂ ਵਿੱਚ ਬਿਜ਼ੀ ਰਹਿੰਦੇ ਹੋਏ ਵੀ ‘ਲੂਪ ਲਪੇਟਾ’ ਨੂੰ ਸਿਰਫ 42 ਦਿਨਾਂ ਵਿੱਚ ਪੂਰਾ ਕਰ ਲਿਆ ਹੈ। ਦੱਸਣਾ ਬਣਦਾ ਹੈ ਕਿ ਆਕਾਸ਼ ਭਾਟੀਆ ਦੇ ਨਿਰਦੇਸ਼ਨ ਵਿੱਚ ਬਣੀ ਇਹ ਇੱਕ ਥ੍ਰਿਲਰ-ਕਾਮੇਡੀ ਫਿਲਮ ਹੈ, ਜਿਸ ਦੀ ਕਹਾਣੀ ਨੂੰ 1998 ਵਿੱਚ ਰਿਲੀਜ਼ ਹੋਈ ਜਰਮਨ ਕਲਾਸਿਕ ਕਲਟ ਫਿਲਮ ‘ਰਨ ਲੋਲਾ ਰਨ' ਤੋਂ ਅਡੈਪਟ ਕੀਤਾ ਗਿਆ ਹੈ।
ਇਸ ਬਾਰੇ ਤਾਹਿਰ ਕਹਿੰਦੇ ਹਨ, ਅਸੀਂ ਮਿਡ ਦਸੰਬਰ ਵਿੱਚ ਸਾਰੇ ਸੇਫਟੀ ਪ੍ਰੋਟੋਕਾਲਸ ਨਾਲ ਸ਼ੂਟਿੰਗ ਸ਼ੁਰੂ ਕੀਤੀ ਸੀ। ਸੈੱਟ 'ਤੇ ਪਹੁੰਚਦੇ ਹੀ ਪਹਿਲਾ ਕੰਮ ਆਕਸੀਜਨ ਲੈਵਲ ਚੈੱਕ ਕਰਨਾ ਹੁੰਦਾ ਸੀ। ਫਿਰ ਪੂਰਾ ਬਾਡੀ ਸਪਰੇਅ ਕੀਤਾ ਜਾਂਦਾ ਸੀ। ਪੂਰੀ ਵੈਨਿਟੀ ਤੱਕ ਸੈਨੀਟਾਈਜ਼ ਹੁੰਦੀ ਸੀ। ਵੱਡੀ ਗੱਲ ਇਹ ਹੈ ਕਿ ਸੈੱਟ 'ਤੇ ਬਿਲਕੁਲ ਏਅਰਪੋਰਟ ਵਾਲੀ ਸਕਿਓਰਿਟੀ ਹੁੰਦੀ ਸੀ, ਯਾਨੀ ਰੋਜ਼ ਅੱਧਾ-ਪੌਣਾ ਘੰਟਾ ਇਨ੍ਹਾਂ ਸਭ ਗੱਲਾਂ ਵਿੱਚ ਜਾਣ ਦੇ ਬਾਵਜੂਦ ਅਸੀਂ ਸਿਰਫ 42 ਦਿਨਾਂ ਵਿੱਚ ਇਸ ਦੀ ਸ਼ੂਟਿੰਗ ਕੰਪਲੀਟ ਕਰ ਦਿੱਤੀ। ਇਸ ਰੋਮਾਂਟਕ ਜੋਨਰ ਦੀ ਫਿਲਮ ਵਿੱਚ ਤਾਪਸੀ ਅਤੇ ਤਾਹਿਰ 'ਤੇ ਕੁਝ ਰੋਮਾਂਟਿਕ ਸੀਨ ਵੀ ਫਿਲਮਾਏ ਗਏ ਹਨ। ਇਸ ਬਾਰੇ ਤਾਹਿਰ ਨੇ ਦੱਸਿਆ, ‘‘ਇਨ੍ਹਾਂ ਸੀਨ ਦੀ ਸ਼ੂਟਿੰਗ ਦੌਰਾਨ ਅਸੀਂ ਐਕਸਟਰਾ ਸੇਫਟੀ ਪ੍ਰਿਕਾਸ਼ਨ ਲੈਂਦੇ ਸੀ, ਉਹ ਇਸ ਲਈ ਕਿ ਇਸ ਵਿੱਚ ਕੋ-ਸਟਾਰ ਨੇ ਨੇੜੇ ਆਉਣਾ ਹੈ, ਉਹ ਵੀ ਬਿਨਾਂ ਮਾਸਕ ਦੇ। ਹਰ ਦੂਸਰੇ ਤੀਸਰੇ ਦਿਨ ਸਾਨੂੰ ਨੇੜੇ ਆ ਕੇ ਡਾਇਲਾਗ ਡਿਲਿਵਰ ਕਰਨੇ ਹੁੰਦੇ ਸਨ। ਸ਼ੂਟ ਦੇ ਦੌਰਾਨ ਇੱਕ ਹੀ ਪਲੇਟ ਵਿੱਚ ਖਾਣਾ ਖਾਣਾ ਹੁੰਦਾ ਸੀ। ਅਜਿਹੇ ਵਿੱਚ ਸਾਡੇ ਸਾਰੇ ਕਲਾਕਾਰਾਂ ਦੇ ਆਰ ਟੀ ਪੀ ਸੀ ਆਰ ਟੈਸਟ ਹੁੰਦੇ ਸਨ। ਉਸ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਰੋਮਾਂਟਿਕ ਸੀਨ ਫਿਲਮਾਏ ਜਾਂਦੇ ਸਨ।”

Have something to say? Post your comment