Welcome to Canadian Punjabi Post
Follow us on

01

March 2021
ਟੋਰਾਂਟੋ/ਜੀਟੀਏ

ਸਪਲਾਈ ਉਪਲਬਧ ਹੋਣ ਉੱਤੇ ਪੀਲ, ਟੋਰਾਂਟੋ ਵਿੱਚ ਖੁੱਲ੍ਹਣਗੇ ਵੈਕਸੀਨੇਸ਼ਨ ਕਲੀਨਿਕ

February 23, 2021 12:31 AM

ਟੋਰਾਂਟੋ, 22 ਫਰਵਰੀ (ਪੋਸਟ ਬਿਊਰੋ) : ਵੈਕਸੀਨੇਸ਼ਨ ਤੇਜ਼ ਕਰਨ ਲਈ ਪੀਲ ਰੀਜਨ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਵਾਰੀ ਵੈਕਸੀਨ ਸਪਲਾਈ ਉਪਲਬਧ ਹੋਣ ਤੋਂ ਬਾਅਦ ਰੀਜਨ ਵਿੱਚ ਤਿੰਨ ਮਾਸ ਵੈਕਸੀਨੇਸ਼ਨ ਕਲੀਨਿਕਸ ਖੋਲ੍ਹੇ ਜਾਣਗੇ।
ਮਿਸੀਸਾਗਾ ਵਿੱਚ ਪੈਰਾਮਾਊਂਟ ਫਾਈਨ ਫੂਡਜ਼ ਸੈਂਟਰ ਆਪਣੀ ਪੂਰੀ ਸਮਰੱਥਾ ਦੌਰਾਨ ਇੱਕ ਘੰਟੇ ਦੇ ਅੰਦਰ 600 ਲੋਕਾਂ ਨੂੰ ਵੈਕਸੀਨੇਟ ਕਰਨ ਦੇ ਸਮਰੱਥ ਹੋਵੇਗਾ। ਬਰੈਂਪਟਨ ਵਿੱਚ ਬਰੈਂਪਟਨ ਸੌਕਰ ਸੈਂਟਰ ਵਿੱਚ ਇੱਕ ਘੰਟੇ ਦੇ ਅੰਦਰ 500 ਲੋਕਾਂ ਨੂੰ ਵੈਕਸੀਨੇਟ ਕਰਨ ਦੀ ਸਮਰੱਥਾ ਹੋਵੇਗੀ। ਤੀਜਾ ਕਲੀਨਿਕ ਕੇਲਡਨ ਵਿੱਚ ਕੇਲਡਨ ਈਸਟ ਕਮਿਊਨਿਟੀ ਕਾਂਪਲੈਕਸ ਵਿੱਚ ਕਾਇਮ ਕੀਤਾ ਗਿਆ ਹੈ।
ਪੀਲ ਦੇ ਮਾਸ ਵੈਕਸੀਨੇਸ਼ਨ ਪਲੈਨ ਦੇ ਹਿੱਸੇ ਵਜੋਂ ਓਨਟਾਰੀਓ ਦੇ ਪੜਾਅਵਾਰ ਵੈਕਸੀਨ ਸ਼ਡਿਊਲ ਮੁਤਾਬਕ ਇਨ੍ਹਾਂ ਤਿੰਨ ਕਲੀਨਿਕਸ ਵਿੱਚ ਅਗਲੇ ਪ੍ਰਾਇਓਰਿਟੀ ਗਰੁੱਪ ਦਾ ਟੀਕਾਕਰਣ ਕੀਤਾ ਜਾਵੇਗਾ।ਅਗਲੇ ਪ੍ਰਾਇਓਰਿਟੀ ਗਰੁੱਪ ਵਿੱਚ 80 ਸਾਲ ਤੋਂ ਵੱਧ ਦੀ ਉਮਰ ਦੇ ਲੋਕ, ਰਿਟਾਇਰਮੈਂਟ ਹੋਮਜ਼ ਦਾ ਸਟਾਫ ਤੇ ਰੈਜ਼ੀਡੈਂਟਸ, ਹਾਇ ਪ੍ਰਾਇਓਰਿਟੀ ਹੈਲਥ ਕੇਅਰ ਵਰਕਰਜ਼, ਮੂਲਵਾਸੀ ਬਾਲਗ ਤੇ ਕ੍ਰੌਨਿਕ ਹੋਮ ਕੇਅਰ ਰੈਸੀਪੀਐਂਟਸ ਸ਼ਾਮਲ ਹੋਣਗੇ।
ਅਜੇ ਤੱਕ ਕਿਸੇ ਦੀ ਕੋਈ ਅਪੁਆਇੰਟਮੈਂਟ ਬੁੱਕ ਨਹੀਂ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਪੀਲ ਅਧਿਕਾਰੀਆਂ ਵੱਲੋਂ ਹੋਰ ਅਪਡੇਟਸ ਮੁਹੱਈਆ ਕਰਵਾਏ ਜਾਣਗੇ।   

   

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੀਲ ਰੀਜਨ ਵਿੱਚ 80 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਕੋਵਿਡ-19 ਵੈਕਸੀਨੇਸ਼ਨ ਸ਼ੁਰੂ
ਸਟੋਰ ਵਿੱਚ ਡਾਕਾ ਮਾਰਨ ਦੀ ਕੋਸਿ਼ਸ਼ ਕਰਨ ਵਾਲੇ ਦੀ ਕੀਤੀ ਜਾ ਰਹੀ ਹੈ ਭਾਲ
ਪਰਮਾਨੈਂਟ ਰੈਜ਼ੀਡੈਂਸੀ ਲਈ ਆਈਆਂ ਅਰਜ਼ੀਆਂ ਮਹਾਂਮਾਰੀ ਕਾਰਨ ਅਧਵਾਟੇ ਅਟਕੀਆਂ
ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਇਲੈਕਸ਼ਨ ਲਾਅ ਵਿੱਚ ਤਬਦੀਲੀਆਂ ਲਈ ਪ੍ਰਸਤਾਵ ਪੇਸ਼
ਟੋਰਾਂਟੋ ਦੇ ਅੱਠ ਸਕੂਲਾਂ ਵਿੱਚ ਮਿਲੇ ਕੋਵਿਡ-19 ਦੇ ਨਵੇਂ ਵੇਰੀਐਂਟ
ਰਿਚਮੰਡ ਹਿੱਲ ਵਿੱਚ ਇੱਕ ਘਰ ਵਿੱਚੋਂ ਮਿਲੀ ਮਹਿਲਾ ਦੀ ਲਾਸ਼, ਪੁਰਸ਼ ਹਿਰਾਸਤ ਵਿੱਚ
ਬਰੈਂਪਟਨ ਵਿੱਚ ਚੱਲੀ ਗੋਲੀ, ਇੱਕ ਗੰਭੀਰ ਜ਼ਖ਼ਮੀ
ਬੱਚੇ ਦੀ ਲਾਸ਼ ਘਰ ਵਿੱਚ ਹੀ ਦਫਨ ਹੋਣ ਦੀ ਜਾਂਚ ਕਰ ਰਹੀ ਹੈ ਹੈਮਿਲਟਨ ਪੁਲਿਸ, 2 ਗ੍ਰਿਫਤਾਰ
ਕੋਵਿਡ-19 ਵੈਕਸੀਨ ਦੀ ਬੁਕਿੰਗ ਲਈ ਆਨਲਾਈਨ ਪੋਰਟਲ 15 ਮਾਰਚ ਨੂੰ ਕੀਤਾ ਜਾਵੇਗਾ ਲਾਂਚ
ਦਸੰਬਰ ਵਿੱਚ 170,000 ਕੈਨੇਡੀਅਨ ਵਿਦੇਸ਼ਾਂ ਤੋਂ ਘਰ ਪਰਤੇ : ਸਟੈਟਸ ਕੈਨ