Welcome to Canadian Punjabi Post
Follow us on

01

March 2021
ਪੰਜਾਬ

ਸਬਜ਼ੀ ਲੈਣ ਨਿਕਲੇ ਬਾਈਕ ਸਵਾਰ ਨੂੰ ਟਰੱਕ ਨੇ ਕੁਚਲਿਆ

February 23, 2021 12:26 AM

ਲੁਧਿਆਣਾ, 22 ਫਰਵਰੀ (ਪੋਸਟ ਬਿਊਰੋ)- ਸਬਜ਼ੀ ਲੈਣ ਗਏ ਬਾਈਕ ਸਵਾਰ ਨੌਜਵਾਨ ਨੂੰ ਸੀਮੈਂਟ ਮਿਕਸਚਰ ਟਰੱਕ ਨੇ ਕੁਚਲ ਦਿੱਤਾ। ਨੌਜਵਾਨ ਦੀ ਮੌਕੇ ਉੱਤੇ ਮੌਤ ਹੋ ਗਈ। ਇਸ ਦੌਰਾਨ ਲੋਕ ਭੜਕ ਗਏ ਅਤੇ ਟਰੱਕ ਉੱਤੇ ਪਥਰਾਓ ਕਰ ਦਿੱਤਾ। ਸੂਚਨਾ ਮਿਲਣ ਉੱਤੇ ਪਹੁੰਚੀ ਪੁਲਸ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ। ਲੋਕਾਂ ਦਾ ਦੋਸ਼ ਹੈ ਕਿ ਪੁਲਸ ਨੇ ਟਰੱਕ ਚਾਲਕ ਨੂੰ ਮੌਕੇ ਤੋਂ ਭਜਾ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਵਿਜੇ ਨਗਰ ਦੇ ਰਹਿਣ ਵਾਲੇ ਸੁਨੀਲ ਕੁਮਾਰ ਦੇ ਰੂਪ ਵਿੱਚ ਹੋਈ ਹੈ।
ਕੱਲ੍ਹ ਦੇਰ ਸ਼ਾਮ ਫੈਕਟਰੀ ਵਿੱਚ ਓਵਰਲਾਕਿੰਗ ਦਾ ਕੰਮ ਕਰਨ ਵਾਲਾ ਸੁਨੀਲ ਕੁਮਾਰ ਘਰੋਂ ਬਾਈਕ ਉੱਤੇ ਸਬਜ਼ੀ ਲੈਣ ਲਈ ਨਿਕਲਿਆ ਸੀ। ਜਦ ਉਹ ਵਿਜੈ ਨਗਰ, ਓਸਵਾਲ ਫੈਕਟਰੀ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਮਿਕਸਚਰ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਮੌਕੇ ਉੱਤੇ ਸੁਨੀਲ ਦੀ ਮੌਤ ਹੋ ਗਈ। ਇਸ ਦੌਰਾਨ ਭੜਕੇ ਲੋਕਾਂ ਨੇ ਟਰੱਕ ਉੱਤੇ ਪਥਰਾਓ ਕੀਤਾ ਅਤੇ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਓਥੇ ਪਹੁੰਚੀ ਪੁਲਸ ਨੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਪੁਲਸ ਨੂੰ ਭੀੜ ਨੂੰ ਪਰੇ ਕਰਨ ਲਈ ਹਲਕਾ ਤਾਕਤ ਦੀ ਵਰਤੋਂਕਰਨੀ ਪਈ। ਸੁਨੀਲ ਦੇ ਪਿਤਾ ਨਕੁਲ ਨੇ ਦੱਸਿਆ ਕਿ ਉਸ ਦੇ ਬੇਟੇ ਦਾ ਵਿਆਹ ਸੱਤ ਸਾਲ ਪਹਿਲਾਂ ਹੋਇਆ ਸੀ। ਉਸ ਦੀਆਂ ਦੋ ਬੇਟੀਆਂ ਹਨ। ਕੱਲ੍ਹ ਉਸ ਦਾ ਬੇਟਾ ਘਰੋਂ ਸਬਜ਼ੀ ਲੈਣ ਨਿਕਲਿਆ ਸੀ। ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਕੁਚਲ ਦਿੱਤਾ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕਰਜ਼ੇ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਵੱਲੋਂ ਖੁਦਕੁਸ਼ੀ
ਨੂੰਹ ਦੇ ਖਿਲਾਫ ਤਿੰਨ ਸਫਿਆਂ ਦਾ ਸੁਸਾਈਡ ਨੋਟ ਲਿਖ ਕੇ ਸਹੁਰੇ ਵੱਲੋਂ ਖੁਦਕੁਸ਼ੀ
ਵਿਆਹ ਦੇ ਬਾਅਦ ਪਤੀ ਦੇ ਸਮਲਿੰਗੀ ਹੋਣ ਦਾ ਪਤਾ ਲੱਗਾ
ਲੁਧਿਆਣਾ ਸਿਵਲ ਹਸਪਤਾਲ ਵਿਚ ਫਰਸ਼ ਉਤੇ ਡਿਲਿਵਰੀ
ਇੰਤਕਾਲ ਦੇ ਬਦਲੇ 25 ਹਜ਼ਾਰ ਰਿਸ਼ਵਤ ਲੈਂਦੇ ਪਟਵਾਰੀ ਤੇ ਕਾਨੂਨਗੋ ਗ਼ਿ੍ਰਫ਼ਤਾਰ
ਸ਼੍ਰੋਮਣੀ ਕਮੇਟੀ ਮੁਲਾਜ਼ਮ ਨੇ ਨੌਕਰੀ ਦੇ ਨਾਂ ’ਤੇ ਲੋਕਾਂ ਤੋਂ ਲੱਖਾਂ ਰੁਪਏ ਠੱਗ ਲਏ
ਮੋਗਾ ਵਿੱਚ ਅਡਾਨੀ ਭੰਡਾਰ ਵਿੱਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ
ਪੁਲਸ ਅਫ਼ਸਰਾਂ ਦੇ ਰੀਅਲ ਅਸਟੇਟ ਮਾਫੀਆ ਨਾਲ ਜੁੜੇ ਹੋਣ ਬਾਰੇ ਸੀ ਬੀ ਆਈ ਜਾਂਚ ਦੀ ਮੰਗ
ਸੁਨੀਲ ਜਾਖੜ ਦੇ ਬਿਆਨ ਨਾਲ ਕੈਪਟਨ ਅਮਰਿੰਦਰ ਵੱਲੋਂ ਅਗਵਾਈ ਬਾਰੇ ਨਵਾਂ ਵਿਵਾਦ ਛਿੜਿਆ
ਰੇਲਵੇ ਵਿੱਚ ਨੌਕਰੀ ਦਾ ਝਾਂਸਾ ਦੇ ਕੇ 39 ਲੱਖ ਠੱਗਣ ਵਾਲਾ ਕਾਬੂ