Welcome to Canadian Punjabi Post
Follow us on

03

July 2025
 
ਕੈਨੇਡਾ

ਕੈਨੇਡੀਅਨ ਸਰਹੱਦਾਂ ਉੱਤੇ ਸਿਹਤ ਸਬੰਧੀ ਸਖ਼ਤ ਮਾਪਦੰਡ ਅੱਜ ਤੋਂ ਹੋਣਗੇ ਲਾਗੂ

February 23, 2021 12:05 AM

ਓਟਵਾ, 22 ਫਰਵਰੀ (ਪੋਸਟ ਬਿਊਰੋ) : ਕੈਨੇਡੀਅਨ ਏਅਰਪੋਰਟਸ ਉੱਤੇ ਲ਼ੈਡ ਕਰਨ ਵਾਲੇ ਬਹੁਤੇ ਟਰੈਵਲਰਜ਼ ਲਈ ਅੱਜ ਤੋਂ ਤਿੰਨ ਦਿਨ ਦਾ ਲਾਜ਼ਮੀ ਹੋਟਲ ਕੁਆਰਨਟੀਨ ਨਿਯਮ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਵਿਡ-19 ਦੇ ਹੋਰਨਾਂ ਵੇਰੀਐਂਟਸ ਨੂੰ ਦਾਖਲ ਹੋਣ ਤੋਂ ਰੋਕਣ ਲਈ ਕਈ ਹੋਰ ਮਾਪਦੰਡ ਵੀ ਅਪਣਾਏ ਜਾਣ ਦੀ ਤਾਕੀਦ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਸਖ਼ਤ ਬਾਰਡਰ ਕੰਟਰੋਲ ਟਰੈਵਲਰਜ਼ ਨੂੰ ਸਜ਼ਾ ਦੇਣ ਲਈ ਨਹੀਂ ਸਗੋਂ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਲਈ ਕੀਤੇ ਜਾ ਰਹੇ ਹਨ। ਦੇਸ਼ ਵਿੱਚ ਦਾਖਲ ਹੋਣ ਵਾਲੇ ਹਰ ਸ਼ਖਸ ਨੂੰ ਹੋਟਲ ਵਿੱਚ ਕੁਆਰਨਟੀਨ ਹੋਣ ਸਮੇਂ ਆਪਣੇ ਹੋਟਲ ਦਾ ਖਰਚਾ ਆਪ ਹੀ ਚੁੱਕਣਾ ਹੋਵੇਗਾ। ਇਸ ਤੋਂ ਇਲਾਵਾ ਕੈਨੇਡਾ ਪਹੁੰਚਣ ਉਪਰੰਤ ਟਰੈਵਲਰਜ਼ ਨੂੰ ਕਈ ਤਰ੍ਹਾਂ ਦੇ ਕੋਵਿਡ-19 ਟੈਸਟ ਵੀ ਮੁਕੰਮਲ ਕਰਨੇ ਹੋਣਗੇ।
ਦੇਸ਼ ਪਹੁੰਚਣ ਵਾਲੇ ਬਹੁਤੇ ਟਰੈਵਲਰਜ਼ ਨੂੰ ਇੱਥੇ ਪਹੁੰਚਦਿਆਂ ਸਾਰ ਹੀ ਵਾਇਰਸ ਦੇ ਸਬੰਧ ਵਿੱਚ ਟੈਸਟ ਕਰਵਾਉਣਾ ਹੋਵੇਗਾ ਤੇ ਫਿਰ ਲਾਜ਼ਮੀ ਤੌਰ ਉੱਤੇ 14 ਦਿਨ ਕੁਆਰਨਟੀਨ ਰਹਿਣ ਤੋਂ ਬਾਅਦ ਇੱਕ ਹੋਰ ਟੈਸਟ ਕਰਵਾਉਣਾ ਹੋਵੇਗਾ। ਜ਼ਮੀਨੀ ਰਸਤੇ ਕੈਨੇਡਾ ਦਾਖਲ ਹੋਣ ਵਾਲਿਆਂ ਨੂੰ ਸੈਲਫ-ਸਵੈਬ ਕਿੱਟਸ ਦਿੱਤੀਆਂ ਜਾਣਗੀਆਂ ਤੇ ਪੰਜ ਅਹਿਮ ਸਰਹੱਦੀ ਲਾਂਘਿਆਂ ਉੱਤੇ ਲੋਕਾਂ ਦੇ ਟੈਸਟ ਕਰਨ ਦੀ ਸਹੂਲਤ ਵੀ ਹੋਵੇਗੀ। ਉਨ੍ਹਾਂ ਨੂੰ ਆਪਣਾ ਸੈਲਫ ਆਈਸੋਲੇਸ਼ਨ ਪੀਰੀਅਡ ਮੁੱਕਣ ਤੋਂ ਬਾਅਦ 10ਵੇਂ ਦਿਨ ਦੂਜਾ ਟੈਸਟ ਕਰਵਾਉਣਾ ਹੋਵੇਗਾ।
 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ