Welcome to Canadian Punjabi Post
Follow us on

03

July 2025
 
ਕੈਨੇਡਾ

ਬਹੁਤੇ ਕੈਨੇਡੀਅਨਾਂ ਦਾ ਜੂਨ ਦੇ ਅੰਤ ਤੱਕ ਹੋ ਜਾਵੇਗਾ ਟੀਕਾਕਰਣ

February 19, 2021 07:32 AM

ਓਟਵਾ, 18 ਫਰਵਰੀ (ਪੋਸਟ ਬਿਊਰੋ) : ਫੈਡਰਲ ਹੈਲਥ ਅਧਿਕਾਰੀਆਂ ਵੱਲੋਂ ਕੈਨੇਡਾ ਵਿੱਚ ਵੈਕਸੀਨੇਸ਼ਨ ਦੇ ਸਬੰਧ ਵਿੱਚ ਅਪਡੇਟ ਮੁਹੱਈਆ ਕਰਵਾਈ ਜਾ ਰਹੀ ਹੈ। ਸਰਕਾਰ ਨੂੰ ਉਮੀਦ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਵੈਕਸੀਨੇਸ਼ਨ ਦੇ ਕੰਮ ਵਿੱਚ ਮਜ਼ਬੂਤੀ ਲਿਆਂਦੀ ਜਾਵੇਗੀ ਤੇ ਵਾਧਾ ਕੀਤਾ ਜਾਵੇਗਾ।
ਇੱਕ ਅੰਦਾਜ਼ੇ ਮੁਤਾਬਕ ਜੂਨ ਦੇ ਅੰਤ ਤੱਕ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਦਾ ਟੀਕਾਕਰਣ ਹੋ ਜਾਵੇਗਾ।ਹਾਲਾਂਕਿ ਟਰੂਡੋ ਸਰਕਾਰ ਨੂੰ ਮਾਰਚ ਦੇ ਅੰਤ ਤੱਕ ਵੈਕਸੀਨ ਦੀ ਸਪਲਾਈ ਬਹੁਤੀ ਹੱਦ ਤੱਕ ਹਾਸਲ ਹੋ ਜਾਣ ਦੀ ਉਮੀਦ ਹੈ ਪਰ ਹੁਣ ਸਰਕਾਰ ਦਾ ਧਿਆਨ ਦੂਜੀ ਛਿਮਾਹੀ ਉੱਤੇ ਕੇਂਦਰਿਤ ਹੋ ਰਿਹਾ ਹੈ ਜਿੱਥੇ ਸਰਕਾਰ ਨੂੰ ਡਲਿਵਰੀਜ਼ ਵਿੱਚ ਹੋਰ ਵਾਧਾ ਹੋਣ ਦੀ ਆਸ ਹੈ।
ਮੇਜਰ ਜਨਰਲ ਡੈਨੀ ਫੋਰਟਿਨ ਦਾ ਕਹਿਣਾ ਹੈ ਕਿ ਦੇਸ਼ ਨੂੰ ਅਪਰੈਲ ਤੇ ਜੂਨ ਦਰਮਿਆਨ ਫਾਈਜ਼ਰ ਤੇ ਮੌਡਰਨਾ ਵੱਲੋਂ 23 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ।ਇਹ ਤਾਂ ਅਜੇ ਮਨਜ਼ੂਰਸ਼ੁਦਾ ਵੈਕਸੀਨ ਦੀ ਡਲਿਵਰੀਜ਼ ਦੀ ਗੱਲ ਹੈ। ਅਜੇ ਤਾਂ ਐਸਟ੍ਰਾਜ਼ੈਨੇਕਾ, ਜੌਹਨਸਨ ਐਂਡ ਜੌਹਨਸਨ ਤੇ ਨੋਵਾਵੈਕਸ ਨੂੰ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਮਿਲਣੀ ਬਾਕੀ ਹੈ।
ਹੁਣ ਤੱਕ ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਦੀਆਂ 1·5 ਮਿਲੀਅਨ ਡੋਜ਼ਾਂ ਪ੍ਰੋਵਿੰਸਾਂ ਨੂੰ ਡਲਿਵਰ ਕੀਤੀਆਂ ਜਾ ਚੁੱਕੀਆਂ ਹਨ ਤੇ 1·3 ਮਿਲੀਅਨ ਲੋਕਾਂ ਦਾ ਟੀਕਾਕਰਣ ਹੋ ਚੁੱਕਿਆ ਹੈ।

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ