Welcome to Canadian Punjabi Post
Follow us on

03

July 2025
 
ਕੈਨੇਡਾ

4 ਕੈਨੇਡੀਅਨ ਏਅਰਪੋਰਟਸ ਲਈ ਉਡਾਨਾਂ ਮੁਲਤਵੀ ਕਰੇਗੀ ਵੈਸਟਜੈੱਟ

February 18, 2021 11:13 PM

ਕੈਲਗਰੀ, 18 ਫਰਵਰੀ (ਪੋਸਟ ਬਿਊਰੋ) : ਕੋਵਿਡ-19 ਕਾਰਨ ਟਰੈਵਲ ਦੀ ਡਿਮਾਂਡ ਘਟਣ ਕਾਰਨ ਵੈਸਟ ਜੈੱਟ ਵੱਲੋਂ ਆਰਜ਼ੀ ਤੌਰ ਉੱਤੇ ਸੇਂਟ ਜੌਹਨਜ਼, ਐਨਐਲ, ਲੰਡਨ, ਓਨਟਾਰੀਓ ਤੇ ਲੌਇਡਮਿੰਸਟਰ ਅਤੇ ਮੈਡੀਸਿਨ ਹੈਟ, ਅਲਬਰਟਾ ਲਈ ਉਡਾਨਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ।
19 ਮਾਰਚ ਤੋਂ ਲੈ ਕੇ 24 ਜੂਨ ਤੱਕ ਇਹ ਉਡਾਨਾਂ ਸਸਪੈਂਡ ਕੀਤੀਆਂ ਜਾ ਰਹੀਆਂ ਹਨ। ਵੈਸਟਜੈੱਟ ਦੇ ਪ੍ਰੈਜ਼ੀਡੈਂਟ ਤੇ ਸੀਈਓ ਐਡ ਸਿੰਮਜ਼ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਅਸਥਿਰਤਾ ਦੇ ਮਾਹੌਲ ਵਿੱਚ ਵੀ ਅਸੀਂ ਘਰੇਲੂ ਤੇ ਕੌਮਾਂਤਰੀ ਉਡਾਨਾਂ ਜਾਰੀ ਰੱਖੀਆਂ ਪਰ ਪਾਬੰਦੀਆਂ ਤੇ ਕੁਆਰਨਟੀਨ ਦੀਆਂ ਸ਼ਰਤਾਂ ਕਾਰਨ ਟਰੈਵਲ ਦੀ ਡਿਮਾਂਡ ਘਟਣ ਕਾਰਨ ਸਾਨੂੰ ਇਹ ਫੈਸਲਾ ਲੈਣਾ ਪਿਆ ਹੈ।ਮੰਦਭਾਗੀ ਗੱਲ ਇਹ ਹੈ ਕਿ ਨਵੀਆਂ ਤੇ ਪਾਬੰਦੀ ਭਰੀਆਂ ਨੀਤੀਆਂ ਨਾਲ ਸਾਨੂੰ ਇੱਕ ਵਾਰੀ ਫਿਰ ਇਨ੍ਹਾਂ ਕਮਿਊਨਿਟੀਜ਼ ਲਈ ਉਡਾਨਾਂ ਸਸਪੈਂਡ ਕਰਨੀਆਂ ਪਈਆਂ।
ਨਤੀਜੇ ਵਜੋਂ ਹਫਤੇ ਵਿੱਚ ਤਿੰਨ ਵਾਰੀ ਸੇਂਟ ਜੌਹਨਜ਼ ਤੇ ਹੈਲੀਫੈਕਸ ਦਰਮਿਆਨ 21 ਮਾਰਚ ਤੋਂ ਸਸਪੈਂਡ ਹੋ ਜਾਣਗੀਆਂ ਜਦਕਿ ਲੰਡਨ, ਓਨਟਾਰੀਓ ਤੇ ਟੋਰਾਂਟੋ ਦਰਮਿਆਨ ਸੇਵਾਵਾਂ, ਜੋ ਕਿ ਹਫਤੇ ਵਿੱਚ ਚਾਰ ਦਿਨ ਆਪਰੇਟ ਕੀਤੀਆਂ ਜਾਂਦੀਆਂ ਹਨ 22 ਮਾਰਚ ਤੋਂ ਸਸਪੈਂਡ ਕੀਤੀਆਂ ਜਾਣਗੀਆਂ। ਕੈਲਗਰੀ ਤੋਂ ਲੌਇਡਮਿੰਸਟਰ ਤੱਕ ਦੀ ਉਡਾਨ ਹਫਤੇ ਵਿੱਚ ਦੋ ਦਿਨ  ਆਪਰੇਟ ਕੀਤੀਆਂ ਜਾਂਦੀਆਂ ਹਨ ਤੇ ਇਹ 19 ਮਾਰਚ ਨੂੰ ਸਸਪੈਂਡ ਹੋਣ ਜਾ ਰਹੀਆਂ ਹਨ। ਕੈਲਗਰੀ ਤੋਂ ਮੈਡੀਸਿਨ ਹੈਟ ਤੱਕ ਦੀ ਉਡਾਨ ਹਫਤੇ ਵਿੱਚ ਇੱਕ ਵਾਰੀ ਆਪਰੇਟ ਕੀਤੀ ਜਾਂਦੀ ਹੈ ਤੇ ਇਹ 21 ਮਾਰਚ ਤੋਂ ਸਸਪੈਂਡ ਹੋ ਰਹੀਆਂ ਹਨ।  


   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ