Welcome to Canadian Punjabi Post
Follow us on

13

July 2025
 
ਕੈਨੇਡਾ

ਸਾਊਥ ਐਫਰੀਕਾ ਵਿੱਚ ਪਾਏ ਵੇਰੀਐਂਟ ਨਾਲ ਘੱਟ ਸਕਦੀ ਹੈ ਵੈਕਸੀਨ ਦੀ ਪ੍ਰੋਟੈਕਸ਼ਨ : ਫਾਈਜ਼ਰ

February 18, 2021 10:32 PM

ਓਟਵਾ, 18 ਫਰਵਰੀ (ਪੋਸਟ ਬਿਊਰੋ) : ਲੈਬੋਰੇਟਰੀ ਦੇ ਨਵੇਂ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਕਰੋਨਾਵਾਇਰਸ ਦੇ ਸਾਊਥ ਐਫਰੀਕਨ ਵੇਰੀਐਂਟ ਕਾਰਨ ਫਾਈਜ਼ਰ-ਬਾਇਓਐਨਟੈਕ ਤੋਂ ਹਾਸਲ ਹੋਣ ਵਾਲੀ ਐਂਟੀਬੌਡੀ ਪ੍ਰੋਟੈਕਸ਼ਨ ਦੋ ਤਿਹਾਈ ਤੱਕ ਘੱਟ ਸਕਦੀ ਹੈ। ਅਜੇ ਤੱਕ ਇਹ ਸਪਸ਼ਟ ਨਹੀੰ ਹੋ ਸਕਿਆ ਹੈ ਕਿ ਕੀ ਇਹ ਸ਼ੌਟ ਮਿਊਟੇਸ਼ਨ ਖਿਲਾਫ ਅਸਰਦਾਰ ਹੈ ਜਾਂ ਨਹੀਂ। ਇਹ ਖੁਲਾਸਾ ਕੰਪਨੀਆਂ ਵੱਲੋਂ ਕੀਤਾ ਗਿਆ।
ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਵੈਕਸੀਨ ਵਾਇਰਸ ਨੂੰ ਨਿਊਟਰਲਾਈਜ਼ ਕਰਨ ਦੇ ਕਾਬਲ ਹੈ ਤੇ ਟ੍ਰਾਇਲਜ਼ ਤੋਂ ਇਹ ਸਬੂਤ ਵੀ ਨਹੀਂ ਮਿਲੇ ਹਨ ਕਿ ਵੇਰੀਐਂਟ ਨਾਲ ਵੈਕਸੀਨ ਦੀ ਪ੍ਰੋਟੈਕਸ਼ਨ ਘਟਦੀ ਹੈ। ਫਿਰ ਵੀ ਉਹ ਨਿਵੇਸ਼ ਕਰ ਰਹੀਆਂ ਹਨ ਤੇ ਲੋੜ ਪੈਣ ਉੱਤੇ ਐਮਆਰਐਨਏ ਵੈਕਸੀਨ ਜਾਂ ਬੂਸਟਰ ਸ਼ੌਟ ਦਾ ਅਪਡੇਟਿਡ ਵਰਜ਼ਨ ਤਿਆਰ ਕਰਨ ਲਈ ਰੈਗੂਲੇਟਰਜ਼ ਨਾਲ ਵੀ ਗੱਲਬਾਤ ਚੱਲ ਰਹੀ ਹੈ।
ਅਧਿਐਨ ਲਈ ਕੰਪਨੀਆਂ ਤੇ ਯੂਨੀਵਰਸਿਟੀ ਆਫ ਟੈਕਸਸ ਮੈਡੀਕਲ ਬ੍ਰਾਂਚ (ਯੂਟੀਐਮਬੀ) ਵਿਗਿਆਨੀਆਂ ਨੇ ਇੱਕ ਵਾਇਰਸ ਤਿਆਰ ਕੀਤਾ ਜਿਸ ਵਿੱਚ ਸਾਊਥ ਐਫਰੀਕਨ ਵੇਰੀਐਂਟ ਬੀ·1·351 ਵਾਲੀਆਂ ਮਿਊਟੇਸ਼ਨ ਹੀ ਪਾਈਆਂ ਗਈਆਂ।ਖੋਜਕਾਰੀਆਂ ਨੇ ਇਸ ਵਾਇਰਸ ਨੂੰ ਅਜਿਹੇ ਲੋਕਾਂ ਦੇ ਖੂਨ ਵਿੱਚ ਪਾ ਕੇ ਟੈਸਟ ਕੀਤਾ ਜਿਨ੍ਹਾਂ ਨੂੰ ਵੈਕਸੀਨ ਦਿੱਤੀ ਗਈ ਸੀ। ਇਸ ਤੋਂ ਬਾਅਦ ਇਹ ਪਾਇਆ ਗਿਆ ਕਿ ਐਂਟੀਬੌਡੀ ਪ੍ਰੋਟੈਕਸ਼ਨ ਵਿੱਚ ਦੋ ਤਿਹਾਈ ਦੀ ਕਮੀ ਆਈ।   
   

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ ਸੀਏਐੱਫ ਦੇ ਦੋ ਸਰਗਰਮ ਮੈਂਬਰਾਂ ਸਣੇ ਚਾਰ `ਤੇ ਮਿਲੀਸ਼ੀਆ ਬਣਾਉਣ ਦੀ ਸਾਜਿ਼ਸ਼ ਰਚਣ ਦੇ ਲੱਗੇ ਦੋਸ਼ ਅਲਮੋਂਟੇ `ਚ ਔਰਤ `ਤੇ ਡਿੱਗਾ ਦਰੱਖਤ, ਗੰਭੀਰ ਜ਼ਖ਼ਮੀ ਐਮਰਜੈਂਸੀ ਮੈਡੀਸਨ ਦੇ ਮੁਖੀ ਨੇ ਅਲਬਰਟਾ ਦੇ ਪ੍ਰੀਮੀਅਰ ਨੂੰ ਨਾਲ ਸਿ਼ਫਟ 'ਤੇ ਆਉਣ ਦੀ ਦਿੱਤੀ ਚੁਣੌਤੀ ਪ੍ਰਧਾਨ ਮੰਤਰੀ ਕਾਰਨੀ ਦੀ ਕੈਬਨਿਟ ਬਜਟ ਤੋਂ ਪਹਿਲਾਂ ਜਨਤਕ ਖਰਚੇ ਦੀ ਕਰੇਗੀ ਸਮੀਖਿਆ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਟਰੰਪ-ਸਮਰਥਕ ਅਮਰੀਕੀ ਪਤੀ ਨਾਲ ਕੈਨੇਡੀਅਨ ਔਰਤ ਨੂੰ ਲਿਆ ਹਿਰਾਸਤ `ਚ