Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਕੈਨੇਡਾ

ਐਸਟ੍ਰਾਜ਼ੈਨੇਕਾ ਵੈਕਸੀਨ ਨੂੰ ਹਰੀ ਝੰਡੀ ਦੇਣ ਲਈ ਹਾਲ ਦੀ ਘੜੀ ਤਿਆਰ ਨਹੀਂ ਕੈਨੇਡਾ

February 18, 2021 06:34 AM

ਓਟਵਾ, 17 ਫਰਵਰੀ (ਪੋਸਟ ਬਿਊਰੋ) : ਐਸਟ੍ਰਾਜ਼ੈਨੇਕਾ ਵੱਲੋਂ ਤਿਆਰ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ ਬਾਰੇ ਅਜੇ ਹੈਲਥ ਕੈਨੇਡਾ ਕੋਈ ਫੈਸਲਾ ਨਹੀਂ ਕਰ ਪਾਈ ਹੈ ਜਦਕਿ ਦੋ ਹਫਤੇ ਪਹਿਲਾਂ ਏਜੰਸੀ ਵੱਲੋਂ ਇਹ ਸੰਕੇਤ ਦਿੱਤਾ ਗਿਆ ਸੀ ਕਿ ਇਸ ਬਾਰੇ ਜਲਦ ਹੀ ਫੈਸਲਾ ਲਿਆ ਜਾਵੇਗਾ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਸੋਮਵਾਰ ਨੂੰ ਐਸਟ੍ਰਾਜ਼ੈਨੇਕਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਜੇ ਕੈਨੇਡਾ ਵੀ ਅਜਿਹਾ ਕਰਦਾ ਹੈ ਤਾਂ ਗਲੋਬਲ ਵੈਕਸੀਨ ਸੇ਼ਅਰਿੰਗ ਪ੍ਰੋਗਰਾਮ, ਜਿਸ ਨੂੰ ਕੋਵੈਕਸ ਵਜੋਂ ਜਾਣਿਆ ਜਾਂਦਾ ਹੈ, ਰਾਹੀਂ ਮਾਰਚ ਵਿੱਚ ਕੈਨੇਡਾ ਨੂੰ 500,000 ਡੋਜ਼ਾਂ ਹਾਸਲ ਹੋ ਸਕਦੀਆਂ ਹਨ।ਪਰ ਹੈਲਥ ਕੈਨੇਡਾ ਬ੍ਰਿਟੇਨ ਸਥਿਤ ਇਸ ਕੰਪਨੀ ਦੇ ਵੈਕਸੀਨ ਸਬੰਧੀ ਕਲੀਨਿਕਲ ਡਾਟਾ ਬਾਰੇ ਤਸੱਲੀ ਕਰਨੀ ਚਾਹੁੰਦੀ ਹੈ।
ਡਿਪਾਰਟਮੈਂਟ ਦੀ ਤਰਜ਼ਮਾਨ ਕੈਥਲੀਨ ਮੈਰੀਨਰ ਨੇ ਦੱਸਿਆ ਕਿ ਹੈਲਥ ਕੈਨੇਡਾ ਆਪਣੇ ਮੁਲਾਂਕਣ ਨੂੰ ਮੁਕੰਮਲ ਕਰਨ ਲਈ ਲੋੜੀਂਦੀ ਜਾਣਕਾਰੀ ਹਾਸਲ ਕਰਨ ਵਾਸਤੇ ਐਸਟ੍ਰਾਜ਼ੈਨੇਕਾ ਨਾਲ ਕੰਮ ਕਰਨਾ ਜਾਰੀ ਰੱਖੇਗੀ।ਹਾਲਾਂਕਿ ਇਹ ਉਮੀਦ ਸੀ ਕਿ ਕੈਨੇਡਾ ਵਿੱਚ ਜਿਸ ਤੀਜੀ ਵੈਕਸੀਨ ਨੂੰ ਮਨਜੂ਼ਰੀ ਮਿਲੇਗੀ ਉਹ ਐਸਟ੍ਰਾਜ਼ੈਨੇਕਾ ਹੋ ਸਕਦੀ ਹੈ ਪਰ ਹੁਣ ਇੰਜ ਲੱਗ ਰਿਹਾ ਹੈ ਕਿ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਬਾਜ਼ੀ ਮਾਰ ਜਾਵੇਗੀ।
ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ 26 ਫਰਵਰੀ ਨੂੰ ਇਸ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਮੀਟਿੰਗ ਕਰੇਗੀ ਤੇ ਯੂਰਪੀਅਨ ਮੈਡੀਸਿਨਜ਼ ਏਜੰਸੀ ਇਸ ਸਬੰਧ ਵਿੱਚ ਮਾਰਚ ਦੇ ਸੁ਼ਰੂ ਵਿੱਚ ਫੈਸਲਾ ਲਵੇਗੀ। ਇਸ ਦੌਰਾਨ ਹੈਲਥ ਕੈਨੇਡਾ ਵੈਕਸੀਨ ਦੇ ਮੁਲਾਂਕਣ ਬਾਰੇ ਦੋਵਾਂ ਨਾਲ ਤਾਲਮੇਲ ਕਰਕੇ ਚੱਲ ਰਹੀ ਹੈ। ਕੋਵੈਕਸ ਰਾਹੀਂ ਐਸਟ੍ਰਾਜ਼ੈਨੇਕਾ ਦੀਆਂ ਡੋਜ਼ਾਂ ਹਾਸਲ ਕਰਨ ਤੋਂ ਇਲਾਵਾ ਕੈਨੇਡਾ ਨੇ 20 ਮਿਲੀਅਨ ਡੋਜ਼ਾਂ ਸਿੱਧੀਆਂ ਕੰਪਨੀ ਤੋਂ ਖਰੀਦੀਆਂ ਹਨ ਤੇ 10 ਮਿਲੀਅਨ ਡੋਜ਼ਾਂ ਜੌਹਨਸਨ ਐਂਡ ਜੌਹਨਸਨ ਤੋਂ ਖਰੀਦੀਆਂ ਹਨ। ਜੇ ਇਨ੍ਹਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਨ੍ਹਾਂ ਦੀ ਡਲਿਵਰੀ ਬਹਾਰ ਤੱਕ ਹੋਣੀ ਸ਼ੁਰੂ ਹੋ ਜਾਵੇਗੀ।    

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ