Welcome to Canadian Punjabi Post
Follow us on

10

May 2024
ਬ੍ਰੈਕਿੰਗ ਖ਼ਬਰਾਂ :
ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ 301ਵਾਂ ਜਨਮ ਦਿਹਾੜਾ 8 ਜੂਨ ਮਨਾਇਆ ਜਾਵੇਗਾਇਟਲੀ 'ਚ ਜਿਪਲਾਈਨ ਤੋਂ 60 ਫੁੱਟ ਹੇਠਾਂ ਡਿੱਗੀ ਔਰਤ, ਹੋਈ ਮੌਤਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ: ਸਾਰੇ ਭਾਰਤੀ ਫੌਜੀ ਮਾਲਦੀਵ ਤੋਂ ਵਾਪਿਸ ਆਏਟਾਟਾ ਸਟੀਲ ਦੇ ਕਾਰੋਬਾਰੀ ਮੁਖੀ ਦੇ ਕਤਲ ਲਈ ਲੋੜੀਂਦਾ ਗਾਜ਼ੀਆਬਾਦ 'ਚ ਮੁਕਾਬਲੇ 'ਚ ਮਾਰਿਆ ਗਿਆ ਦਿੱਲੀ ਦਾ ਬਦਮਾਸ਼ਕੇਜਰੀਵਾਲ ਨੂੰ 1 ਜੂਨ ਤੱਕ ਅਗਾਊਂ ਜ਼ਮਾਨਤ ਮਿਲੀ, ਕਰ ਸਕਣਗੇ ਚੋਣ ਪ੍ਰਚਾਰ, 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਪੀਜੀ 'ਚ ਲਿਆ ਫਾਹਾ਼ਛੱਤੀਸਗੜ੍ਹ 'ਚ ਨਕਸਲੀਆਂ ਨਾਲ ਸੁਰੱਖਿਆ ਬਲਾਂ ਦਾ ਮੁਕਾਬਲਾ, ਬੀਜਾਪੁਰ 'ਚ ਫੌਜੀਆਂ ਨੇ ਵੱਡੇ ਨੇਤਾਵਾਂ ਨੂੰ ਘੇਰਿਆਭੋਪਾਲ 'ਚ ਕਾਰੋਬਾਰੀ ਦੇ ਘਰੋਂ 32 ਲੱਖ ਦੀ ਨਕਦੀ ਬਰਾਮਦ ਹੋਈ
 
ਅੰਤਰਰਾਸ਼ਟਰੀ

ਹਾਂਗਕਾਂਗ ਵਿੱਚ ਲੋਕਤੰਤਰ ਸਮਰਥਕ ਪ੍ਰਦਰਸ਼ਨਾਂ ਸਬੰਧੀ ਦੋ ਸਾਬਕਾ ਐੱਮ ਪੀਜ਼ ਨੇ ਅਪਰਾਧ ਕਬੂਲਿਆ

February 18, 2021 02:08 AM

ਹਾਂਗਕਾਂਗ, 17 ਫਰਵਰੀ (ਪੋਸਟ ਬਿਊਰੋ)- ਹਾਂਗਕਾਂਗ ਵਿੱਚ ਨਾਜਾਇਜ਼ ਤੌਰ ਉੱਤੇ ਇੱਕਤਰ ਹੋਣ ਦੋ ਦੋਸ਼ ਵਿੱਚ ਇੱਥੋਂ ਦੇ ਦੋ ਸਾਬਕਾ ਪਾਰਲੀਮੈਂਟ ਮੈਂਬਰਾਂ ਨੇ ਕੱਲ੍ਹ ਆਪਣਾ ਅਪਰਾਧ ਸਵੀਕਾਰ ਕਰ ਲਿਆ। ਇਸ ਦੇ ਨਾਲ ਇਨ੍ਹਾਂ ਦੋਨੋਂ ਨੇਤਾਵਾਂ ਸਮੇਤ ਕੁਲ ਨੌਂ ਲੋਕਾਂ ਦੇ ਖ਼ਿਲਾਫ਼ ਮੁਕੱਮਦੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ।
ਇਸ ਘਟਨਾ ਚੱਕਰ ਨੂੰ ਅਰਧ-ਖੁਦਮੁਖਤਾਰ ਚੀਨੀ ਖੇਤਰ ਵਿੱਚ ਅਸਹਿਮਤੀ ਪ੍ਰਗਟ ਕਰਨ ਵਾਲਿਆਂ ਉੱਤੇ ਇੱਕ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਵਰਕਰਾਂ ਉੱਤੇ 2019 ਦੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਨਾਜਾਇਜ਼ ਤੌਰ ਉੱਤੇ ਇੱਕ ਸਭਾ ਕਰਨ ਤੇ ਉਸ ਵਿੱਚ ਭਾਗ ਲੈਣ ਦਾ ਦੋਸ਼ ਹੈ। ਉਨ੍ਹਾਂ ਵਿੱਚ ਹਾਂਗਕਾਂਗ ਲੋਕਤੰਤਰੀ ਅੰਦੋਲਨ ਦੇ 82 ਸਾਲਾ ਸਾਬਕਾ ਫੌਜੀ ਮਾਰਟਿਨ ਲੀ, ਸਮਾਚਾਰ ਪੱਤਰ ਪ੍ਰਕਾਸ਼ਕ ਜਿੰਮੀ ਲੀ ਸ਼ਾਮਲ ਹੈ। ਉਨ੍ਹਾਂ ਨੂੰ ਉਨ੍ਹਾਂ ਦੀਆਂ ਲੋਕਤੰਤਰ ਪੱਖੀ ਸਰਗਰਮੀਆਂ ਨਾਲ ਜੁੜੇ ਹੋਰ ਦੋਸ਼ਾਂ ਹੇਠ ਬਿਨਾਂ ਜਮਾਨਤ ਹਿਰਾਸਤ ਵਿੱਚ ਰੱਖਿਆ ਗਿਆ ਹੈ।ਹਾਂਗਕਾਂਗ ਦੀ ਵਿਧਾਇਕਾ ਦੇ ਜਿਨ੍ਹਾਂ ਦੋ ਸਾਬਕਾ ਮੈਂਬਰਾਂ ਨੇ ਆਪਣਾ ਅਪਰਾਧ ਮੰਨਿਆ ਹੈ, ਉਨ੍ਹਾਂ ਵਿੱਚ ਆਉ ਨੋਕ-ਹਿਨ ਅਤੇ ਲਿਯੁੰਗ ਯੀਵ-ਚੁੰਗ ਸ਼ਾਮਲ ਹਨ। ਉਹ ਉਨ੍ਹਾਂ ਲੱਗਭਗ 15 ਮੰਨੇ-ਪ੍ਰਮੰਨੇ ਵਰਕਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਹਾਂਗਕਾਂਗ ਵਿੱਚ 2019 ਵਿੱਚ ਸਰਕਾਰ ਦੇ ਇੱਕ ਬਿੱਲ ਦੇ ਖ਼ਿਲਾਫ਼ ਵਿਆਪਕ ਪ੍ਰਦਰਸ਼ਨ ਹੋਏ ਸਨ। ਬਾਅਦ ਵਿੱਚ ਇਹ ਬਿੱਲ ਵਾਪਸ ਲੈ ਲਿਆ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਇਟਲੀ 'ਚ ਜਿਪਲਾਈਨ ਤੋਂ 60 ਫੁੱਟ ਹੇਠਾਂ ਡਿੱਗੀ ਔਰਤ, ਹੋਈ ਮੌਤ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ: ਸਾਰੇ ਭਾਰਤੀ ਫੌਜੀ ਮਾਲਦੀਵ ਤੋਂ ਵਾਪਿਸ ਆਏ ਵਲਾਦੀਮੀਰ ਪੁਤਿਨ ਨੇ ਸਹੁੰ ਚੁੱਕੀ, ਰੂਸ ਦੇ ਰਾਸ਼ਟਰਪਤੀ ਵਜੋਂ ਆਪਣਾ 5ਵਾਂ ਕਾਰਜਕਾਲ ਕੀਤਾ ਸ਼ੁਰੂ ਐਸਟਰਾਜ਼ੇਨੇਕਾ ਨੇ ਦੁਨੀਆਂ ਭਰ ਤੋਂ ਕੋਵਿਡ ਵੈਕਸੀਨ ਵਾਪਿਸ ਮੰਗਵਾਈ ਭਾਰਤੀਆਂ ਨੂੰ ਰੂਸ-ਯੂਕਰੇਨ ਜੰਗ 'ਚ ਭੇਜਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ ਉਨ੍ਹਾਂ ਨੇ ਮੈਨੂੰ ਆਪਣੇ ਕਮਰੇ 'ਚ ਰੋਕਿਆ ਸੀ, ਪੋਰਨ ਸਟਾਰ ਦੀ ਟਰੰਪ ਖਿਲਾਫ ਗਵਾਹੀ 51 ਭਾਰਤੀ ਫੌਜੀ ਮਾਲਦੀਵ ਤੋਂ ਭਾਰਤ ਪਰਤੇ, ਭਾਰਤ ਦੌਰੇ 'ਤੇ ਆਉਣਗੇ ਮਾਲਦੀਵ ਦੇ ਵਿਦੇਸ਼ ਮੰਤਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 5ਵੀਂ ਵਾਰ ਰੱਦ ਸੁਨੀਤਾ ਵਿਲੀਅਮਜ਼ ਦਾ ਪੁਲਾੜ ਯਾਨ ਨਹੀਂ ਉੱਡਿਆ, ਮਿਸ਼ਨ ਮੁਲਤਵੀ, ਰਾਕੇਟ ਹੋਇਆ ਖਰਾਬ, 10 ਮਈ ਨੂੰ ਦੁਬਾਰਾ ਉਡਾਨ ਸੰਭਵ ਇਜ਼ਰਾਈਲੀ ਫੌਜ ਟੈਂਕਾਂ ਨਾਲ ਗਾਜ਼ਾ ਦੇ ਰਾਫਾ ਖੇਤਰ ਵਿੱਚ ਦਾਖਲ ਹੋਈ, ਮਿਸਰ ਨਾਲ ਲੱਗਦੀ ਸਰਹੱਦ 'ਤੇ ਕੀਤਾ ਕਬਜ਼ਾ