Welcome to Canadian Punjabi Post
Follow us on

22

April 2021
ਕੈਨੇਡਾ

ਮਾਰਚ ਤੱਕ ਮੌਡਰਨਾ ਕੈਨੇਡਾ ਨੂੰ ਭੇਜੇਗੀ 1·3 ਮਿਲੀਅਨ ਡੋਜ਼ਾਂ : ਆਨੰਦ

February 17, 2021 07:02 AM

ਓਟਵਾ, 16 ਫਰਵਰੀ (ਪੋਸਟ ਬਿਊਰੋ) : ਮੌਡਰਨਾ ਦੀ ਕੋਵਿਡ-19 ਵੈਕਸੀਨ ਦੀ ਅਗਲੇ ਮਹੀਨੇ ਕਿੰਨੀ ਖੇਪ ਆਵੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਮਾਰਚ ਵਿੱਚ ਕੰਪਨੀ ਵੱਲੋਂ 1·3 ਮਿਲੀਅਨ ਡੋਜ਼ਾਂ ਕੈਨੇਡਾ ਭੇਜੀਆਂ ਜਾਣਗੀਆਂ।
ਪਿਛਲੀਆਂ ਕੁੱਝ ਡਲਿਵਰੀਜ਼ ਵਿੱਚ ਮੌਡਰਨਾ ਵੱਲੋਂ ਨਿੱਕੀ ਖੇਪ ਭੇਜੀ ਗਈ ਸੀ।ਮੌਡਰਨਾ ਮਾਰਚ ਦੇ ਅੰਤ ਤੱਕ ਕੈਨੇਡਾ ਨੂੰ ਕੋਵਿਡ-19 ਦੀਆਂ ਦੋ ਮਿਲੀਅਨ ਡੋਜ਼ਾਂ ਮੁਹੱਈਆ ਕਰਵਾਉਣਾ ਚਾਹੁੰਦੀ ਹੈ। ਫੈਡਰਲ ਸਰਕਾਰ ਨੂੰ ਅਗਲੇ ਮਹੀਨੇ ਤੱਕ ਅੱਧੀ ਤੋਂ ਵੱਧ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਆਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਡੇ ਹਿਸਾਬ ਨਾਲ ਮਾਰਚ ਦੇ ਅੰਤ ਤੋਂ ਪਹਿਲਾਂ ਦੇ 22 ਫਰਵਰੀ ਤੋਂ ਬਾਅਦ ਸਾਨੂੰ ਦੋ ਹੋਰ ਖੇਪ ਕੰਪਨੀ ਵੱਲੋਂ ਭੇਜੀਆਂ ਜਾਣਗੀਆਂ। ਉਨ੍ਹਾਂ  ਆਖਿਆ ਕਿ ਮੌਡਰਨਾ ਤੋਂ ਸਾਨੂੰ 1·3 ਮਿਲੀਅਨ ਡੋਜ਼ਾਂ ਦੀ ਦਰਕਾਰ ਹੈ।
ਮੌਡਰਨਾ ਆਮ ਤੌਰ ਉੱਤੇ ਹਰੇਕ ਤਿੰਨ ਹਫਤੇ ਵਿੱਚ ਇੱਕ ਵਾਰੀ ਕੈਨੇਡਾ ਨੂੰ ਵੈਕਸੀਨ ਸਪਲਾਈ ਕਰਦੀ ਹੈ। ਅਪਰੈਲ ਤੇ ਜੂਨ ਦਰਮਿਆਨ ਫਾਈਜ਼ਰ ਤੇ ਮੌਡਰਨਾ ਵੱਲੋਂ 23 ਮਿਲੀਅਨ ਸ਼ੌਟਸ ਕੈਨੇਡਾ ਨੂੰ ਦੇਣ ਦਾ ਇਰਾਦਾ ਹੈ।   

   

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਘੱਟਗਿਣਤੀ ਲਿਬਰਲ ਸਰਕਾਰ ਦੀ ਹੋਣੀ ਤੈਅ ਕਰਨਗੇ ਭਰੋਸੇ ਦੇ ਤਿੰਨ ਵੋਟ
ਅਰਥਚਾਰੇ ਦੀ ਸਥਿਤੀ ਬਾਰੇ ਅੱਜ ਜਾਣਕਾਰੀ ਦੇਵੇਗਾ ਬੈਂਕ ਆਫ ਕੈਨੇਡਾ
ਟਰੂਡੋ ਤੇ ਹੋਰ ਆਗੂ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨੇਸ਼ਨ ਲਈ ਆਪਣਾ ਨਾਂ ਕਰਵਾ ਰਹੇ ਹਨ ਰਜਿਸਟਰ
ਇੰਟਰਪ੍ਰੋਵਿੰਸ਼ੀਅਲ ਬਾਰਡਰ ਕਰੌਸਿੰਗ ਉੱਤੇ 24/7 ਨਿਗਰਾਨੀ ਬੰਦ ਕਰੇਗੀ ਓਟਵਾ ਪੁਲਿਸ
ਟਾਰਚਾਂ ਵੇਚਣ ਵਾਲੇ
ਕਿਊਬਿਕ ਦੀ ਸੁਪੀਰੀਅਰ ਕੋਰਟ ਨੇ ਧਰਮਨਿਰਪੱਖਤਾ ਕਾਨੂੰਨ ਨੂੰ ਰੱਖਿਆ ਬਰਕਰਾਰ
ਸਰਕਾਰ ਨੇ ਪੇਸ਼ ਕੀਤਾ 101·4 ਬਿਲੀਅਨ ਡਾਲਰ ਦੇ ਖਰਚੇ ਵਾਲਾ ਬਜਟ
ਚੋਣਾਂ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਗਿਆ ਹੈ ਬਜਟ : ਓਟੂਲ
ਰੌਜਰਜ਼ ਦੇ ਕਈ ਗਾਹਕਾਂ ਵੱਲੋਂ ਸੇਵਾਵਾਂ ਵਿੱਚ ਵਿਘਨ ਪੈਣ ਦੀ ਕੀਤੀ ਗਈ ਸਿ਼ਕਾਇਤ
ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਲਿਬਰਲ ਸਰਕਾਰ ਹੋਰ ਖਰਚਾ ਕਰਨ ਉੱਤੇ ਦੇਵੇਗੀ ਜ਼ੋਰ