Welcome to Canadian Punjabi Post
Follow us on

19

March 2024
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ
 
ਕੈਨੇਡਾ

ਖਰਾਬ ਮੌਸਮ ਕਾਰਨ ਫਾਈਜ਼ਰ ਵੱਲੋਂ ਕੈਨੇਡਾ ਨੂੰ ਭੇਜੀ ਜਾਣ ਵਾਲੀ ਵੈਕਸੀਨ ਦੀ ਸਪਲਾਈ ਇੱਕ ਦਿਨ ਲਈ ਟਲੀ

February 17, 2021 06:27 AM

ਓਟਵਾ, 16 ਫਰਵਰੀ (ਪੋਸਟ ਬਿਊਰੋ) : ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਵੱਲੋਂ ਅੱਜ ਕੈਨੇਡਾ ਭੇਜੀਆਂ ਜਾਣ ਵਾਲੀਆਂ ਡੋਜ਼ਾਂ ਦੀ ਡਲਿਵਰੀ ਦਾ ਕੰਮ ਇੱਕ ਦਿਨ ਲਈ ਅੱਗੇ ਪੈ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਮੌਸਮ ਬੇਹੱਦ ਖਰਾਬ ਹੋਣ ਕਾਰਨ ਇਹ ਦੇਰ ਹੋਈ ਹੈ।

ਫਾਈਜ਼ਰ ਦਾ ਕਹਿਣਾ ਹੈ ਕਿ ਇਸ ਹਫਤੇ ਕੈਨੇਡਾ ਪਹੁੰਚਣ ਵਾਲੀਆਂ ਡੋਜ਼ਾਂ ਦੀ ਇੱਕ ਖੇਪ ਵਿੱਚ ਹੀ ਦੇਰ ਹੋਈ ਹੈ। ਬਾਕੀ ਦੀ ਖੇਪ ਜਲਦ ਤੇ ਸਮੇਂ ਸਿਰ ਹੋਣ ਦਾ ਕੰਪਨੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ। ਇਸ ਹਫਤੇ ਫਾਈਜ਼ਰ ਵੱਲੋਂ 403,650 ਡੋਜ਼ਾਂ ਡਲਿਵਰ ਕੀਤੇ ਜਾਣ ਦੀ ਸੰਭਾਵਨਾ ਹੈ। ਤਰਜ਼ਮਾਨ ਕ੍ਰਿਸਟੀਨਾ ਐਂਟੋਨੀਓ ਨੇ ਇੱਕ ਈਮੇਲ ਵਿੱਚ ਲਿਖਿਆ ਕਿ ਮੰਦਭਾਗੀ ਗੱਲ ਹੈ ਕਿ ਖਰਾਬ ਮੌਸਮ ਕਾਰਨ ਵੈਕਸੀਨ ਦੀ ਡਲਿਵਰੀ ਦਾ ਕੰਮ ਇੱਕ ਦਿਨ ਲਈ ਟਲ ਗਿਆ ਹੈ। ਅਸੀਂ ਇਸ ਦੇਰ ਨੂੰ ਖ਼ਤਮ ਕਰਨ ਲਈ ਜੋ ਸੰਭਵ ਹੋ ਸਕੇਗਾ ਕਰ ਰਹੇ ਹਾਂ। ਇਸ ਤਰ੍ਹਾਂ ਦੀ ਅਸਹੂਲਤ ਲਈ ਸਾਨੂੰ ਅਫਸੋਸ ਹੈ।

ਹਾਲਾਂਕਿ ਕੈਨੇਡਾ ਨੂੰ ਭੇਜੀਆਂ ਜਾਣ ਵਾਲੀਆਂ ਡੋਜ਼ਾਂ ਯੂਰਪ ਤੋਂ ਭੇਜ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਨੂੰ ਅਮਰੀਕਾ ਦੀ ਲੁਈਵਿੱਲ ਫੈਸਿਲਿਟੀ ਰਾਹੀਂ ਆਉਣਾ ਹੋਵੇਗਾ। ਖਰਾਬ ਮੌਸਮ ਕਾਰਨ ਯੂਨਾਈਟਿਡ ਪਾਰਸਲ ਸਰਵਿਸ (ਯੂਪੀਐਸ) ਵੱਲੋਂ ਆਪਣੀ ਲੁਈਵਿੱਲ ਦੀ ਵਰਲਡਪੋਰਟ ਸਿ਼ਪਿੰਗ ਫੈਸਿਲਿਟੀ ਬੰਦ ਕੀਤੀ ਗਈ ਹੈ।ਮੌਸਮ ਕਾਰਨ ਹੋਣ ਵਾਲੀ ਇਸ ਦੇਰ ਨੂੰ ਫੈਡਰਲ ਸਰਕਾਰ ਵੱਲੋਂ ਵੱਡਾ ਅੜਿੱਕਾ ਮੰਨਿਆ ਜਾ ਰਿਹਾ ਹੈ ਪਰ ਜਿਸ ਪ੍ਰੈੱਸ ਕਾਨਫਰੰਸ ਵਿੱਚ ਵੈਕਸੀਨੇਸ਼ਨ ਕੈਂਪੇਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਉਸ ਵਿੱਚ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਵੱਲੋਂ ਇਸ ਦੇਰ ਦਾ ਜਿ਼ਕਰ ਨਹੀਂ ਕੀਤਾ ਗਿਆ। 

ਇਸ ਹਫਤੇ ਤੇ ਮਾਰਚ ਦੇ ਅੰਤ ਤੱਕ ਕੈਨੇਡਾ ਨੂੰ 400,000 ਡੋਜ਼ਾਂ ਤੋਂ ਵੱਧ ਹਾਸਲ ਹੋਣ ਦੀ ਸੰਭਾਵਨਾ ਹੈ। ਇਸ ਦੇਰ ਤੋਂ ਪਹਿਲਾਂ ਫਾਈਜ਼ਰ ਕੈਨੇਡਾ ਦੇ ਪ੍ਰੈਜ਼ੀਡੈਂਟ ਕੋਲ ਪਿਨੋਅ ਨੇ ਆਖਿਆ ਸੀ ਕਿ ਉਨ੍ਹਾਂ ਦੀ ਕੰਪਨੀ ਨੂੰ ਪੂਰਾ ਯਕੀਨ ਹੈ ਕਿ ਅਗਲੇ ਮਹੀਨੇ ਦੇ ਅੰਤ ਤੱਕ ਕੈਨੇਡਾ ਨੂੰ ਚਾਰ ਮਿਲੀਅਨ ਡੋਜ਼ਾਂ ਡਲਿਵਰ ਕਰ ਦਿੱਤੀਆਂ ਜਾਣਗੀਆਂ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਓਟਵਾ ਦੇ ਇੱਕ ਘਰ ਵਿੱਚੋਂ ਮਿਲੀਆਂ 2 ਬਾਲਗਾਂ ਤੇ 4 ਬੱਚਿਆਂ ਦੀਆਂ ਲਾਸ਼ਾਂ ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ 5 ਫੀ ਸਦੀ ਉੱਤੇ ਹੀ ਰੱਖਣ ਦਾ ਕੀਤਾ ਐਲਾਨ ਨੇਵਾਲਨੀ ਦੀ ਮੌਤ ਮਗਰੋਂ ਹੋਰ ਰੂਸੀ ਅਧਿਕਾਰੀਆਂ ਉੱਤੇ ਕੈਨੇਡਾ ਨੇ ਲਾਈਆਂ ਪਾਬੰਦੀਆਂ ਨਹੀਂ ਰਹੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ