Welcome to Canadian Punjabi Post
Follow us on

22

April 2019
ਅੰਤਰਰਾਸ਼ਟਰੀ

ਤੁਰਕੀ ਪ੍ਰਾਸੀਕਿਊਸ਼ਨ ਨੇ ਸਾਊਦੀ ਅਰਬ ਪ੍ਰਿੰਸ ਦੇ ਦੋ ਸੇਵਕਾਂ ਦੀ ਗ੍ਰਿਫ਼ਤਾਰੀ ਮੰਗੀ

December 06, 2018 07:09 AM

ਇਸਤਾਂਬੁਲ, 5 ਦਸੰਬਰ (ਪੋਸਟ ਬਿਊਰੋ)- ਤੁਰਕੀ ਦੇ ਮੁੱਖ ਪ੍ਰਾਸੀਕਿਊਟਰ ਨੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦੇ ਕੇਸ ਵਿੱਚ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਦੋ ਕਰੀਬੀ ਸਾਥੀਆਂ ਦੇ ਗ੍ਰਿਫ਼ਤਾਰੀ ਵਾਰੰਟ ਦੀ ਮੰਗ ਕੀਤੀ ਹੈ। ਜਮਾਲ ਖਸ਼ੋਗੀ ਦੀ ਬੀਤੀ ਦੋ ਅਕਤੂਬਰ ਨੂੰ ਤੁਰਕੀ ਦੇ ਇਸਤਾਂਬੁਲ ਸ਼ਹਿਰ `ਚ ਸਾਊਦੀ ਅਰਬ ਦੇ ਵਪਾਰ ਕੌਂਸਲੇਟ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਹ ਕਰਾਊਨ ਪ੍ਰਿੰਸ ਦੇ ਆਲੋਚਕ ਮੰਨੇ ਜਾਂਦੇ ਸਨ।
ਇਸ ਜਾਂਚ ਨਾਲ ਜੁੜੇ ਹੋਏ ਇਕ ਸੂਤਰ ਦੇ ਮੁਤਾਬਕ ਮੁੱਖ ਪ੍ਰਾਸੀਕਿਊਸ਼ਨ ਦਫ਼ਤਰ ਨੇ ਮੰਗਲਵਾਰ ਅਦਾਲਤ ਵਿੱਚ ਅਰਜ਼ੀ ਦੇ ਕੇ ਸਾਊਦੀ ਅਰਬ ਦੇ ਨਾਗਰਿਕ ਅਹਿਮਦ ਅਲ-ਅਸੀਰੀ ਅੰਸਾਰੀ ਅਤੇ ਸਾਊਦੀ ਅਲ-ਕਹਿਤਾਨੀ ਦੇ ਖ਼ਿਲਾਫ਼ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਦੋਵਾਂ ਨੂੰ ਖਸ਼ੋਗੀ ਦੇ ਕਤਲ ਦੀ ਸਾਜ਼ਿਸ ਰਚਣ ਵਾਲਿਆਂ ਵਿੱਚ ਦੱਸਿਆ ਗਿਆ ਹੈ। ਅਲ-ਅਸੀਰੀ ਕਰਾਊਨ ਪ੍ਰਿੰਸ ਦੀਆਂ ਦੂਜੇ ਦੇਸ਼ਾਂ ਦੇ ਅਧਿਕਾਰੀਆਂ ਨਾਲ ਹੁੰਦੀਆਂ ਗੁਪਤ ਬੈਠਕਾਂ `ਚ ਆਮ ਤੌਰ `ਤੇ ਸ਼ਾਮਲ ਹੁੰਦਾ ਹੈ। ਅਲ-ਕਹਿਤਾਨੀ ਉਨ੍ਹਾਂ ਦਾ ਸਲਾਹਕਾਰ ਸੀ। ਸਾਊਦੀ ਅਰਬ ਨੇ ਕੌਂਸਲੇਟ ਵਿੱਚ ਖਸ਼ੋਗੀ ਦੀ ਹੱਤਿਆ ਹੋਣ ਦੀ ਗੱਲ ਕਬੂਲ ਕਰਨ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਬਰਖਾਸਤ ਕਰ ਦਿੱਤਾ ਸੀ।
ਵਰਨਣ ਯੋਗ ਹੈ ਕਿ ਸਾਊਦੀ ਅਰਬ ਨੇ ਜਮਾਲ ਖਸ਼ੋਗੀ ਦੇ ਕਤਲ ਕੇਸ ਵਿੱਚ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪਰ ਇਸ `ਚ ਕਰਾਊਨ ਪ੍ਰਿੰਸ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਇਬ ਅਰਦੋਗਨ ਨੇ ਕਿਹਾ ਸੀ ਕਿ ਜਮਾਲ ਖਸ਼ੋਗੀ ਦੇ ਕਤਲ ਕੇਸ ਵਿੱਚ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਪਰ ਇਸ ਵਿੱਚ ਕਰਾਊਨ ਪ੍ਰਿੰਸ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਤੁਰਕੀ ਦੇ ਰਾਸ਼ਟਰਪਤੀ ਅਰਦੋਗਨ ਨੇ ਕਿਹਾ ਸੀ ਕਿ ਜਮਾਲ ਖਸ਼ੋਗੀ ਦੇ ਕਤਲ ਦਾ ਹੁਕਮ ਸਾਊਦੀ ਅਰਬ ਸਰਕਾਰ ਦੇ ਸਿਖਰਲੇ ਪੱਧਰ ਤੋਂ ਆਇਆ ਸੀ।
ਇਸ ਦੌਰਾਨ ਅਮਰੀਕੀ ਸੈਨੇਟਰ ਨੇ ਕਿਹਾ ਕਿ ਸੀ ਆਈ ਏ ਜਾਂਚ ਤੋਂ ਯਕੀਨ ਹੋ ਗਿਆ ਹੈ ਕਿ ਜਮਾਲ ਖਸ਼ੋਗੀ ਦੀ ਹੱਤਿਆ `ਚ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਦੀ ਭੂਮਿਕਾ ਸੀ। ਸੈਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ, ਮੈਨੂੰ ਪੂਰਾ ਭਰੋਸਾ ਹੈ ਕਿ ਕਤਲ ਵਿੱਚ ਮੁਹੰਮਦ ਬਿਨ ਸਲਮਾਨ ਵੀ ਅਪਰਾਧੀ ਹਨ। ਉਹ ਸਨਕੀ ਅਤੇ ਖ਼ਤਰਨਾਕ ਹਨ। ਇਸ ਤੋਂ ਪਹਿਲਾਂ ਸੀ ਆਈ ਏ ਦੀ ਡਾਇਰੈਕਟਰ ਜੀਨਾ ਹਾਸਪੇਲ ਨੇ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਨੂੰ ਇਸ ਕੇਸ `ਚ ਕੀਤੀ ਗਈ ਜਾਂਚ ਪੜਤਾਲ ਦੀ ਜਾਣਕਾਰੀ ਦਿੱਤੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ