Welcome to Canadian Punjabi Post
Follow us on

01

March 2021
ਕੈਨੇਡਾ

ਪਹਿਲੇ ਗੇੜ ਦੇ ਬਾਕੀ ਰਹਿੰਦੇ ਲੋਕਾਂ ਦਾ ਟੀਕਾਕਰਣ ਸ਼ੁਰੂ ਕਰਨ ਦੀ ਪ੍ਰੋਵਿੰਸ ਵੱਲੋਂ ਕੀਤੀ ਜਾ ਰਹੀ ਹੈ ਤਿਆਰੀ

February 16, 2021 09:56 PM

ਓਟਵਾ, 16 ਫਰਵਰੀ (ਪੋਸਟ ਬਿਊਰੋ) : ਆਉਣ ਵਾਲੇ ਦਿਨਾਂ ਤੇ ਹਫਤਿਆਂ ਵਿੱਚ ਕੋਵਿਡ-19 ਵੈਕਸੀਨ ਦੀ ਸਪਲਾਈ ਵਿੱਚ ਹੌਲੀ ਹੌਲੀ ਵਾਧਾ ਹੋਣ ਦੀ ਸੰਭਾਵਨਾ ਪੈਦਾ ਹੋਈ ਹੈ, ਪ੍ਰੋਵਿੰਸ ਵੱਲੋਂ ਹੁਣ ਵੈਕਸੀਨ ਦੀ ਵੰਡ ਦਾ ਅਗਲਾ ਗੇੜ ਸ਼ੁਰੂ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਹਿਲੇ ਗੇੜ ਦੇ ਬਾਕੀ ਰਹਿੰਦੇ ਲੋਕਾਂ ਦਾ ਟੀਕਾਕਰਣ ਕੀਤੇ ਜਾਣ ਦਾ ਵੀ ਉਪਰਾਲਾ ਕੀਤਾ ਜਾ ਰਿਹਾ ਹੈ।
ਮੈਡੀਕਲ ਆਫੀਸਰਜ਼ ਆਫ ਹੈਲਥ ਤੇ ਹਸਪਤਾਲਾਂ ਦੇ ਸੀਈਓਜ਼ ਨੂੰ ਭੇਜੇ ਮੀਮੋ ਅਨੁਸਾਰ 80 ਸਾਲ ਤੋਂ ਉੱਪਰ ਦੇ ਬਾਲਗਾਂ, ਰਿਟਾਇਰਮੈਂਟ ਹੋਮਜ਼ ਵਿਚਲੇ ਸਟਾਫ, ਰੈਜ਼ੀਡੈਂਟਸ ਤੇ ਕੇਅਰਗਿਵਰਜ਼ ਦੇ ਨਾਲ ਨਾਲ ਸਾਰੇ ਮੂਲਵਾਸੀ ਬਾਲਗਾਂ ਨੂੰ ਅਗਲੇ ਪੜਾਅ ਵਿੱਚ ਵੈਕਸੀਨ ਦੀ ਪਹਿਲੀ ਡੋਜ਼ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਕੈਨੇਡਾ ਨੂੰ ਪਹਿਲਾਂ ਮਿਲੀ ਵੈਕਸੀਨ ਦੀ ਖੇਪ ਤਹਿਤ ਤਰਜੀਹੀ ਤੌਰ ਉੱਤੇ ਵੈਕਸੀਨ ਲਾਂਗ ਟਰਮ ਕੇਅਰ ਹੋਮਜ਼ ਦੇ ਸਟਾਫ, ਅਸੈਂਸ਼ੀਅਲ ਕੇਅਰਗਿਵਰਜ਼ ਤੇ ਫਰੰਟਲਾਈਨ ਹੈਲਥ ਕੇਅਰ ਵਰਕਰਜ਼ ਨੂੰ ਦਿੱਤੀ ਗਈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਹੁਣ ਪਹਿਲੇ ਗੇੜ ਦਾ ਟੀਕਾਕਰਣ ਮੁਕੰਮਲ ਹੋਣ ਵਾਲਾ ਹੈ ਤੇ ਪਹਿਲੇ ਗੇੜ ਦੀ ਬਾਕੀ ਬਚੀ ਆਬਾਦੀ ਦਾ ਟੀਕਾਕਰਣ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ।ਇਸ ਗੇੜ ਵਿੱਚ ਹੇਠ ਲਿਖੇ ਲੋਕਾਂ ਦਾ ਟੀਕਾਕਰਣ ਕੀਤਾ ਜਾਵੇਗਾ :
·    80 ਸਾਲਾ ਬਾਲਗ ਤੇ ਇਸ ਤੋਂ ਵੱਡੀ ਉਮਰ ਦੇ ਲੋਕ
·    ਰਿਟਾਇਰਮੈਂਟ ਹੋਮਜ਼ ਦੇ ਸਟਾਫ, ਰੈਜ਼ੀਡੈਂਟਸ ਤੇ ਕੇਅਰਗਿਵਰਜ਼ ਅਤੇ ਸੀਨੀਅਰਜ਼ ਲਈ ਹੋਰ ਕੇਅਰ ਸੈਟਿੰਗਜ਼ (ਜਿਵੇਂ ਕਿ ਅਸਿਸਟਿਡ ਲਿਵਿੰਗ)
·    ਹਾਈ ਪ੍ਰਾਇਓਰਿਟੀ ਲੈਵਲ ਦੇ ਹੈਲਥ ਕੇਅਰ ਵਰਕਰਜ਼
·    ਸਾਰੇ ਮੂਲਵਾਸੀ ਬਾਲਗ
·    ਕ੍ਰੌਨਿਕ ਹੋਮ ਕੇਅਰ ਦੇ ਬਾਲਗ
ਪ੍ਰੋਵਿੰਸ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਫਾਈਜ਼ਰ ਵੈਕਸੀਨ ਦੀ ਦੂਜੀ ਡੋਜ਼ ਲਈ ਅਪੁਆਇੰਟਮੈਂਟਸ ਹੁਣ 35 ਤੋਂ 45 ਦਿਨਾਂ ਦੇ ਵਕਫੇ ਨਾਲ ਦਿੱਤੀਆਂ ਜਾਣਗੀਆਂ ਜਦਕਿ ਲਾਂਗ ਟਰਮ ਕੇਅਰ, ਫਰਸਟ ਨੇਸ਼ਨਜ਼ ਐਲਡਰ ਕੇਅਰ, ਰਿਟਾਇਰਮੈਂਟ ਹੋਮਜ਼ ਦੇ ਸੀਨੀਅਰਜ਼ ਤੇ 80 ਸਾਲ ਤੋਂ ਉੱਪਰ ਦੇ ਬਾਲਗਾਂ ਨੂੰ ਇਸ ਵੈਕਸੀਨ ਦੀ ਦੂਜੀ ਡੋਜ਼ 21 ਤੇ 27 ਦਿਨਾਂ ਦੇ ਵਕਫੇ ਨਾਲ ਹਾਸਲ ਹੋ ਸਕਦੀ ਹੈ।  
ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਪਹਿਲੀ ਡੋਜ਼ ਤੋਂ 28 ਦਿਨਾਂ ਦੇ ਬਾਅਦ ਦਿੱਤੀ ਜਾਣੀ ਜਾਰੀ ਰੱਖੀ ਜਾਵੇਗੀ। ਪਿਛਲੇ ਹਫਤੇ ਸਿਟੀ ਆਫ ਟੋਰਾਂਟੋ ਨੇ ਆਪਣੇ ਵੈਕਸੀਨ ਵੰਡ ਪਲੈਨ ਦੇ ਹਿੱਸੇ ਵਜੋਂ 9 ਕੋਵਿਡ-19 ਇਮਿਊਨਾਈਜ਼ੇਸ਼ਨ ਕਲੀਨਿਕਸ ਖੋਲ੍ਹਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਸੀ। ਇਨ੍ਹਾਂ ਕਲੀਨਿਕਸ ਨੂੰ ਹਫਤੇ ਦੇ ਸੱਤ ਦਿਨ ਅਤੇ ਰੋਜ਼ਾਨਾ ਨੌਂ ਘੰਟੇ ਦੇ ਹਿਸਾਬ ਨਾਲ ਟੋਰਾਂਟੋ ਪਬਲਿਕ ਹੈਲਥ ਵੱਲੋਂ ਆਪਰੇਟ ਕੀਤਾ ਜਾਵੇਗਾ ਤੇ ਇਸ ਦੌਰਾਨ 120,000 ਡੋਜ਼ਾਂ ਹਰ ਹਫਤੇ ਦੇਣ ਦਾ ਟੀਚਾ ਮਿਥਿਆ ਗਿਆ ਹੈ।
 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਸੈਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਦੁਰਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਸੱਜਣ
ਹਾਈਬ੍ਰਿੱਡ ਪਾਰਲੀਆਮੈਂਟ ਨਾਲ ਸਾਲ ਦੀ 6·2 ਮਿਲੀਅਨ ਡਾਲਰ ਤੱਕ ਹੋਈ ਬਚਤ : ਬਜਟ ਆਫੀਸਰ
ਐਡਮਿਰਲ ਮੈਕਡੌਨਲਡ ਨੇ ਛੱਡਿਆ ਚੀਫ ਆਫ ਦ ਡਿਫੈਂਸ ਸਟਾਫ ਦਾ ਅਹੁਦਾ
ਕਰੋਨਾਵਾਇਰਸ ਦੇ ਨਵੇਂ ਵੇਰੀਐਂਟ ਲਈ ਬੂਸਟਰ ਸ਼ੌਟ ਤਿਆਰ ਕਰ ਰਹੀ ਹੈ ਮੌਡਰਨਾ
ਟਰੂਡੋ ਤੇ ਬਾਇਡਨ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਗਟਾਇਆ ਤਹੱਈਆ
ਕੈਨੇਡੀਅਨ ਸਰਹੱਦਾਂ ਉੱਤੇ ਸਿਹਤ ਸਬੰਧੀ ਸਖ਼ਤ ਮਾਪਦੰਡ ਅੱਜ ਤੋਂ ਹੋਣਗੇ ਲਾਗੂ
ਫਾਈਜ਼ਰ ਤੇ ਮੌਡਰਨਾ ਕੋਲੋਂ ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਵੈਕਸੀਨ ਦੀਆਂ 640,000 ਡੋਜ਼ਾਂ
ਕੌਮਾਂਤਰੀ ਟਰੈਵਲਰਜ਼ ਨੂੰ ਕੁਆਰਨਟੀਨ ਕਰਨ ਲਈ ਹੋਟਲਾਂ ਦੀ ਲਿਸਟ ਸਰਕਾਰ ਨੇ ਕੀਤੀ ਜਾਰੀ
ਫੈਡਰਲ ਸਰਕਾਰ ਵੱਲੋਂ ਕੈਨੇਡਾ ਰਿਕਵਰੀ ਬੈਨੇਫਿਟ ਵਿੱਚ ਕੀਤਾ ਜਾਵੇਗਾ ਵਾਧਾ
ਕੋਵਿਡ-19 ਵੈਕਸੀਨ ਦੀ ਵੰਡ ਲਈ ਜੀ-7 ਮੁਲਕਾਂ ਉੱਤੇ ਦਬਾਅ ਪਾ ਸਕਦੇ ਹਨ ਜੌਹਨਸਨ