Welcome to Canadian Punjabi Post
Follow us on

01

March 2021
ਅੰਤਰਰਾਸ਼ਟਰੀ

ਬਰਫੀਲੇ ਤੂਫਾਨ ਤੋਂ ਬਾਅਦ ਅਮਰੀਕਾ ਦੇ ਦੱਖਣੀ ਮੈਦਾਨੀ ਇਲਾਕੇ ਵਿੱਚ ਤਾਪਮਾਨ ਡਿੱਗਿਆ

February 16, 2021 12:10 AM

ਟੈਕਸਸ ਵਿੱਚ ਬਿਜਲੀ ਸਪਲਾਈ ਹੋਈ ਠੱਪ


ਡੱਲਾਸ, 15 ਫਰਵਰੀ (ਪੋਸਟ ਬਿਊਰੋ) : ਬਰਫੀਲੇ ਤੂਫਾਨ ਕਾਰਨ ਅਮਰੀਕਾ ਦੇ ਦੱਖਣੀ ਮੈਦਾਨੀ ਇਲਾਕੇ ਵਿੱਚ ਂਿਜੱਥੇ ਤਾਪਮਾਨ ਕਾਫੀ ਡਿੱਗ ਗਿਆ ਹੈ ਉੱਥੇ ਹੀ ਟੈਕਸਸ ਭਰ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਭਾਰੀ ਬਰਫਬਾਰੀ ਕਾਰਨ ਉਡਾਨਾਂ ਰੱਦ ਹੋ ਗਈਆਂ ਤੇ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਟਰੈਫਿਕ ਉੱਤੇ ਵੀ ਮਾੜਾ ਅਸਰ ਪਿਆ।
ਟੈਕਸਸ ਦੀ ਇਲੈਕਟ੍ਰਿਕ ਰਿਲਾਇਬਿਲਿਟੀ ਕਾਊਂਸਲ (ਐਰਕੌਟ) ਵੱਲੋਂ ਪਹਿਲਾਂ ਹੌਲੀ ਹੌਲੀ ਕੱਟ ਲਾਉਣੇ ਸ਼ੁਰੂ ਕੀਤੇ ਗਏ ਪਰ ਸੋਮਵਾਰ ਸਵੇਰੇ ਤਾਪਮਾਨ ਹੋਰ ਡਿੱਗ ਜਾਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਜਿਸ ਕਾਰਨ ਸੈਂਕੜੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਡੱਲਾਸ ਤੇ ਹਿਊਸਟਨ ਵਿੱਚ ਵੀ ਤਾਪਮਾਨ ਕਾਫੀ ਡਿੱਗ ਗਿਆ। ਐਰਕੌਟ ਨੇ ਟਵੀਟ ਕਰਕੇ ਟੈਕਸਸ ਦੇ ਲੋਕਾਂ ਨੂੰ ਬਿਜਲੀ ਦੀ ਵਰਤੋਂ ਘਟਾਉਣ ਲਈ ਆਖਿਆ ਤੇ ਇਹ ਵੀ ਆਖਿਆ ਕਿ ਉਨ੍ਹਾਂ ਲਈ ਟੈਕਸਸ ਵਾਸੀਆਂ ਦੀ ਸੇਫਟੀ ਸੱਭ ਤੋਂ ਪਹਿਲਾਂ ਜ਼ਰੂਰੀ ਹੈ। ਕਾਊਂਸਲ ਵੱਲੋਂ ਸਟੇਟ ਵਿੱਚ ਬਿਜਲੀ ਦੀ ਸਪਲਾਈ ਜਲਦ ਬਹਾਲ ਕਰ ਦਿੱਤੀ ਗਈ।
ਕਾਊਂਸਲ ਨੇ ਆਖਿਆ ਕਿ ਟਰੈਫਿਕ ਲਾਈਟਾਂ ਤੇ ਹੋਰ ਇਨਫਰਾਸਟ੍ਰਕਚਰ ਅਜੇ ਕੁੱਝ ਸਮੇਂ ਲਈ ਬਿਜਲੀ ਤੋਂ ਬਿਨਾਂ ਰਹਿ ਸਕਦਾ ਹੈ। ਐਰਕੌਟ ਦੇ ਪ੍ਰੈਜ਼ੀਡੈਂਟ ਤੇ ਸੀਈਓ ਬਿੱਲ ਮੈਗਨੈਂਸ ਨੇ ਆਖਿਆ ਕਿ ਹਰ ਗ੍ਰਿੱਡ ਆਪਰੇਟਰ ਤੇ ਹਰੇਕ ਇਲੈਕਟ੍ਰਿਕ ਕੰਪਨੀ ਇਸ ਸਮੇਂ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਰੁੱਝੀ ਹੋਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਤਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਟੈਕਸਸ ਵਿੱਚ ਐਮਰਜੰਸੀ ਦਾ ਐਲਾਨ ਵੀ ਕੀਤਾ। ਇਹ ਐਲਾਨ ਫੈਡਰਲ ਮਦਦ ਤੇ ਲੋਕਲ ਪੱਧਰ ਉੱਤੇ ਕੋਸਿ਼ਸ਼ਾਂ ਨੂੰ ਤੇਜ਼ ਕਰਨ ਲਈ ਕੀਤਾ ਗਿਆ।
 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਨੂੰ ਭਲਕੇ ਹਾਸਲ ਹੋਵੇਗੀ ਜੌਹਨਸਨ ਐਂਡ ਜੌਹਨਸਨ ਦੀ ਕੋਵਿਡ-19 ਵੈਕਸੀਨ ਦੀ ਪਹਿਲੀ ਖੇਪ
ਇਮਰਾਨ ਖਾਨ ਨੇ ਭਾਰਤ ਨੂੰ ਸੰਬੰਧ ਸੁਧਾਰਨ ਦੇ ਲਈ ਮਾਹੌਲ ਬਣਾਉਣ ਨੂੰ ਕਿਹਾ
ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਅਮਰੀਕਾ ਉਤੇ ਕਰਜ਼ੇ ਦਾ ਭਾਰ ਵਧਿਆ
ਦੋ ਸਾਲਾਂ ਬਾਅਦ ਮੈਕਸੀਕੋ ਤੋਂ 25 ਸ਼ਰਨਾਰਥੀ ਅਮਰੀਕਾ `ਚ ਦਾਖਲ
ਵਿਗਿਆਨਿਕ ਹੈਰਾਨ ਨਾਸਾ ਦਾ ਪਾਰਕਰ ਸੋਲਰ ਪ੍ਰੋਬ ਢੱਕੇ ਹੋਏ ਸ਼ੁੱਕਰ ਗ੍ਰਹਿ ਦੀ ਫੋਟੋ ਕਿੱਦਾਂ ਚੁਰਾ ਲਿਆਇਆ
ਸਾਊਦੀ ਅਰਬ ਦੇ ਕ੍ਰਾਊਨ ਪਿ੍ਰੰਸ ਦੇ ਇਸ਼ਾਰੇ ’ਤੇ ਹੋਈ ਸੀ ਖਾਸ਼ੋਗੀ ਦੀ ਹੱਤਿਆ
ਪਾਕਿ ਨੂੰ ਝਟਕਾ ਐੱਫ ਏ ਟੀ ਐੱਫ ਨੇ ਪਾਕਿ ਨੂੰ ਫਿਰ ਗ੍ਰੇਅ ਲਿਸਟ ਵਿੱਚ ਰੱਖਿਆ
ਇਮਰਾਨ ਖਾਨ ਨੇ ਕਿਹਾ: ਭਾਰਤ-ਪਾਕਿ ਗੱਲਬਾਤ ਨਾਲ ਕਸ਼ਮੀਰ ਮਸਲਾ ਸੁਲਝ ਸਕਦੈ
ਜਰਮਨੀ ਵਿੱਚ ਇਸਲਾਮਿਕ ਸਟੇਟ ਦਾ ਮੈਂਬਰ ਬਣੇ ਸਾਬਕਾ ਇਮਾਮ ਨੂੰ ਸਾਢੇ ਦਸ ਸਾਲ ਦੀ ਸਜ਼ਾ
ਬਰਾਕ ਓਬਾਮਾ ਵੱਲੋਂ ਖੁਲਾਸਾ: ਨਸਲੀ ਟਿਪਣੀ ਕਾਰਨ ਘਸੁੰਨ ਮਾਰ ਕੇ ਦੋਸਤ ਦਾ ਨੱਕ ਤੋੜਿਆ ਸੀ