Welcome to Canadian Punjabi Post
Follow us on

02

July 2025
 
ਕੈਨੇਡਾ

ਇਸ ਹਫਤੇ ਕੈਨੇਡਾ ਨੂੰ ਵੈਕਸੀਨ ਡਲਿਵਰ ਕਰਨ ਵਿੱਚ ਢਿੱਲ ਨਹੀਂ ਕਰੇਗੀ ਫਾਈਜ਼ਰ !

February 16, 2021 12:08 AM

ਓਟਵਾ, 15 ਫਰਵਰੀ (ਪੋਸਟ ਬਿਊਰੋ) : ਕੈਨੇਡਾ ਦੀਆਂ ਕੋਵਿਡ-19 ਵੈਕਸੀਨੇਸ਼ਨ ਦੀਆਂ ਕੋਸਿ਼ਸ਼ਾਂ ਨੂੰ ਇਸ ਹਫਤੇ ਹੁਲਾਰਾ ਮਿਲਣ ਵਾਲਾ ਹੈ। ਇੱਕ ਮਹੀਨੇ ਤੱਕ ਫਾਈਜ਼ਰ-ਬਾਇਓਐਨਟੈਕ ਵੱਲੋਂ ਵੈਕਸੀਨ ਦੀ ਡਲਿਵਰੀ ਵਿੱਚ ਆਈ ਕਮੀ ਕਾਰਨ ਫੈਡਰਲ ਸਰਕਾਰ ਨੇ ਹੁਣ ਇੱਕ ਵਾਰੀ ਫਿਰ ਜਲਦ ਹਾਸਲ ਹੋਣ ਜਾ ਰਹੀ ਵੈਕਸੀਨ ਨੂੰ ਵੰਡਣ ਲਈ ਕਮਰ ਕੱਸ ਲਈ ਹੈ।
ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਆਪਣੀ ਵੈੱਬਸਾਈਟ ਉੱਤੇ ਆਖਿਆ ਗਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਹਫਤੇ ਫਾਈਜ਼ਰ-ਬਾਇਓਐਨਟੈਕ ਦੀਆਂ 335,000 ਡੋਜ਼ਾਂ ਹਾਸਲ ਹੋ ਜਾਣਗੀਆਂ। ਦੂਜੇ ਪਾਸੇ ਕੰਪਨੀ ਦਾ ਕਹਿਣਾ ਹੈ ਕਿ ਇਹ ਅੰਕੜਾ 400,000 ਦੇ ਨੇੜੇ ਤੇੜੇ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਹੈਲਥ ਏਜੰਸੀ ਦੇ ਅੰਕੜੇ ਪੰਜ ਡੋਜ਼ਾਂ ਪ੍ਰਤੀ ਵਾਇਲ ਉੱਤੇ ਆਧਾਰਿਤ ਹਨ ਫਿਰ ਵੀ ਫੈਡਰਲ ਸਰਕਾਰ ਨੇ ਪਿੱਛੇ ਜਿਹੇ ਫਾਈਜ਼ਰ ਵੱਲੋਂ  ਕੀਤੀ ਗਈ ਇਹ ਦਰਖੁਆਸਤ ਸਵੀਕਾਰ ਲਈ ਸੀ ਕਿ ਪ੍ਰਤੀ ਵਾਇਲ ਛੇ ਡੋਜ਼ਾਂ ਹਨ।  
ਮਹਾਂਮਾਰੀ ਸੁ਼ਰੂ ਹੋਣ ਤੋਂ ਲੈ ਕੇ ਹੁਣ ਤੱਕ ਕੈਨੇਡਾ ਨੂੰ ਵੈਕਸੀਨ ਦੀ ਇਹ ਸੱਭ ਤੋਂ ਵੱਡੀ ਖੇਪ ਹੋਵੇਗੀ। ਫਾਈਜ਼ਰ ਨੇ ਇੱਕ ਮਹੀਨੇ ਵੈਕਸੀਨ ਦੀ ਸਪਲਾਈ ਵਿੱਚ ਢਿੱਲ ਵਰਤਣ ਤੋਂ ਬਾਅਦ ਹੁਣ ਬੈਲਜੀਅਮ ਵਿੱਚ ਆਪਣੇ ਪਲਾਂਟ ਦਾ ਪਸਾਰ ਕਰ ਲਿਆ ਹੈ ਤੇ ਕੰਪਨੀ ਵੱਲੋਂ ਉਤਪਾਦਨ ਤੇਂ ਕਰਨ ਦਾ ਦਾਅਵਾ ਵੀ ਕੀਤਾ ਗਿਆ ਹੈ। ਕੈਨੇਡਾ ਨੂੰ 18 ਜਨਵਰੀ ਤੋਂ ਪਿਛਲੇ ਹਫਤੇ ਦਰਮਿਆਨ ਫਾਈਜ਼ਰ-ਬਾਇਓਐਨਟੈਕ ਦੀਆਂ 339,000 ਡੋਜ਼ਾਂ ਹੀ ਮਿਲੀਆਂ ਜਦਕਿ ਕਰਾਰ 1·15 ਮਿਲੀਅਨ ਡੋਜ਼ਾਂ ਦਾ ਹੋਇਆ ਸੀ।
ਫਾਈਜ਼ਰ ਵੱਲੋਂ ਵੀ ਮਾਰਚ ਦੇ ਅੰਤ ਤੱਕ 4 ਮਿਲੀਅਨ ਡੋਜ਼ਾਂ ਡਲਿਵਰ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਪ੍ਰੋਵਿੰਸਾਂ ਤੇ ਟੈਰੇਟਰੀਜ਼ ਵੱਲੋਂ ਵੀ ਇਸ ਨਵੀਂ ਸਪਲਾਈ ਦਾ ਸਵਾਗਤ ਕੀਤਾ ਜਾਵੇਗਾ। ਅੱਜ ਤੱਕ ਕੈਨੇਡਾ ਨੂੰ ਫਾਈਜ਼ਰ ਕੋਲੋਂ 928,000 ਡੋਜ਼ਾਂ ਤੇ ਮੌਡਰਨਾ ਕੋਲੋਂ 515,000 ਡੋਜ਼ਾਂ ਹਾਸਲ ਹੋ ਚੁੱਕੀਆਂ ਹਨ।
 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ