Welcome to Canadian Punjabi Post
Follow us on

01

March 2021
ਅੰਤਰਰਾਸ਼ਟਰੀ

ਕੋਵਿਡ-19 ਵਾਇਰਸ ਵਿੱਚ ਹੋ ਰਹੀਆਂ ਤਬਦੀਲੀਆਂ ਨਾਲ ਮੁੜ ਮਚ ਸਕਦੀ ਹੈ ਤਬਾਹੀ

February 11, 2021 10:46 PM

ਲੰਡਨ, 11 ਫਰਵਰੀ (ਪੋਸਟ ਬਿਊਰੋ) : ਯੂਕੇ ਦੇ ਜੈਨੇਟਿਕ ਸਰਵੇਲੈਂਸ ਪ੍ਰੋਗਰਾਮ ਦੀ ਮੁਖੀ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਕੈਂਟ ਰੀਜਨ ਵਿੱਚ ਸੱਭ ਤੋਂ ਪਹਿਲਾਂ ਪਾਏ ਗਏ ਕਰੋਨਾਵਾਇਰਸ ਵੇਰੀਐਂਟ ਨਾਲ ਨਵਾਂ ਖਤਰਾ ਖੜ੍ਹਾ ਹੋ ਸਕਦਾ ਹੈ। ਕੋਵਿਡ-19 ਲਈ ਤਿਆਰ ਕੀਤੀਆਂ ਜਾ ਰਹੀਆਂ ਵੈਕਸੀਨਜ਼ ਦੀ ਸਮਰੱਥਾ ਨੂੰ ਵੀ ਇਸ ਵੇਰੀਐਂਟ ਨਾਲ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਇਸ ਵੇਰੀਐਂਟ ਨਾਲ ਨਾ ਸਿਰਫ ਦੇਸ਼ ਭਰ ਵਿੱਚ ਨੁਕਸਾਨ ਹੋ ਸਕਦਾ ਹੈ ਸਗੋਂ ਪੂਰੀ ਦੁਨੀਆਂ ਵਿੱਚ ਇਹ ਵੇਰੀਐਂਟ ਤਰਥੱਲੀ ਮਚਾਅ ਸਕਦਾ ਹੈ।ਜਿ਼ਕਰਯੋਗ ਹੈ ਕਿ ਕਰੋਨਾਵਾਇਰਸ ਕਾਰਨ ਦੁਨੀਆਂ ਭਰ ਵਿੱਚ 2·35 ਮਿਲੀਅਨ ਲੋਕ ਮਾਰੇ ਜਾ ਚੁੱਕੇ ਹਨ ਤੇ ਕਈ ਬਿਲੀਅਨ ਲੋਕਾਂ ਦੀਆਂ ਜਿ਼ੰਦਗੀਆਂ ਇਸ ਕਾਰਨ ਪ੍ਰਭਾਵਿਤ ਹੋਈਆਂ ਹਨ।ਪਰ ਕਈ ਹਜ਼ਾਰ ਵੇਰੀਐਂਟਸ ਵਿੱਚੋਂ ਕੁੱਝ ਵੇਰੀਐਂਟਸ ਕਾਰਨ ਨਵੀਂ ਚਿੰਤਾ ਖੜ੍ਹੀ ਹੋ ਗਈ ਹੈ। ਇਨ੍ਹਾਂ ਲਈ ਲੋਕਾਂ ਨੂੰ ਬੂਸਟਰ ਸ਼ੌਟਸ ਦੀ ਲੋੜ ਪੈ ਸਕਦੀ ਹੈ।
ਕੋਵਿਡ-19 ਜੈਨੋਮਿਕਸ ਯੂਕੇ ਕੌਨਸੋਰਟੀਅਮ ਦੀ ਡਾਇਰੈਕਟਰ ਸ਼ੈਰਨ ਪੀਕੌਕ ਨੇ ਆਖਿਆ ਕਿ ਅਜੇ ਤੱਕ ਯੂਕੇ ਵਿੱਚ ਪਾਏ ਗਏ ਵੇਰੀਐਂਟਸ ਖਿਲਾਫ ਵੈਕਸੀਨਜ਼ ਅਸਰਦਾਰ ਰਹੀਆਂ ਹਨ ਪਰ ਇਨ੍ਹਾਂ ਵੇਰੀਐਂਟਸ ਵਿੱਚ ਹੋਣ ਵਾਲੀਆਂ ਤਬਦੀਲੀਆਂ ਨਾਲ ਨੁਕਸਾਨ ਦਾ ਖਤਰਾ ਜਿ਼ਆਦਾ ਹੈ।ਉਨ੍ਹਾਂ ਆਖਿਆ ਕਿ ਸਾਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਈ ਹਫਤਿਆਂ ਤੇ ਮਹੀਨਿਆਂ ਤੋਂ ਸਰਕੂਲੇਟ ਹੋ ਰਹੇ 1·1·7 ਵੇਰੀਐਂਟ ਵਿੱਚ ਅਗਾਂਹ ਹੋਰ ਤਬਦੀਲੀ ਹੋਣੀ ਸ਼ੁਰੂ ਹੋ ਗਈ ਹੈ। ਇਸ ਨਾਲ ਇਹ ਵਾਇਰਸ ਇੱਕ ਵਾਰੀ ਹੋਰ ਨਵਾਂ ਰੂਪ ਲੈ ਸਕਦਾ ਹੈ ਤੇ ਸਾਡੀ ਇਮਿਊਨਿਟੀ ਨੂੰ ਖੋਰਾ ਲਾ ਸਕਦਾ ਹੈ ਤੇ ਵੈਕਸੀਨਜ਼ ਦੇ ਅਸਰ ਨੂੰ ਖ਼ਤਮ ਕਰ ਸਕਦਾ ਹੈ।
ਇਹ ਨਵਾਂ ਵੇਰੀਐਂਟ ਸੱਭ ਤੋਂ ਪਹਿਲਾਂ ਦੱਖਣਪੱਛਮੀ ਇੰਗਲੈਂਡ ਦੇ ਹਿੱਸੇ ਬ੍ਰਿਸਟਲ ਵਿੱਚ ਪਾਇਆ ਗਿਆ। ਹੁਣ ਤੱਕ ਇਸ ਮਿਊਟੇਸ਼ਨ ਦੇ 21 ਮਾਮਲੇ ਮਿਲ ਚੁੱਕੇ ਹਨ ਤੇ ਇਸ ਮਿਊਟੇਸ਼ਨ ਨੂੰ ਈ484ਕੇ ਨਾਂ ਦਿੱਤਾ ਗਿਆ ਹੈ। ਇਹੋ ਜਿਹੀ ਤਬਦੀਲੀ ਹੀ ਸਾਊਥ ਅਫਰੀਕਨ ਤੇ ਬ੍ਰਾਜ਼ੀਲੀਅਨ ਵੇਰੀਐਂਟਸ ਵਿੱਚ ਵੀ ਵੇਖਣ ਨੂੰ ਮਿਲ ਚੁੱਕੀ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਨੂੰ ਭਲਕੇ ਹਾਸਲ ਹੋਵੇਗੀ ਜੌਹਨਸਨ ਐਂਡ ਜੌਹਨਸਨ ਦੀ ਕੋਵਿਡ-19 ਵੈਕਸੀਨ ਦੀ ਪਹਿਲੀ ਖੇਪ
ਇਮਰਾਨ ਖਾਨ ਨੇ ਭਾਰਤ ਨੂੰ ਸੰਬੰਧ ਸੁਧਾਰਨ ਦੇ ਲਈ ਮਾਹੌਲ ਬਣਾਉਣ ਨੂੰ ਕਿਹਾ
ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਅਮਰੀਕਾ ਉਤੇ ਕਰਜ਼ੇ ਦਾ ਭਾਰ ਵਧਿਆ
ਦੋ ਸਾਲਾਂ ਬਾਅਦ ਮੈਕਸੀਕੋ ਤੋਂ 25 ਸ਼ਰਨਾਰਥੀ ਅਮਰੀਕਾ `ਚ ਦਾਖਲ
ਵਿਗਿਆਨਿਕ ਹੈਰਾਨ ਨਾਸਾ ਦਾ ਪਾਰਕਰ ਸੋਲਰ ਪ੍ਰੋਬ ਢੱਕੇ ਹੋਏ ਸ਼ੁੱਕਰ ਗ੍ਰਹਿ ਦੀ ਫੋਟੋ ਕਿੱਦਾਂ ਚੁਰਾ ਲਿਆਇਆ
ਸਾਊਦੀ ਅਰਬ ਦੇ ਕ੍ਰਾਊਨ ਪਿ੍ਰੰਸ ਦੇ ਇਸ਼ਾਰੇ ’ਤੇ ਹੋਈ ਸੀ ਖਾਸ਼ੋਗੀ ਦੀ ਹੱਤਿਆ
ਪਾਕਿ ਨੂੰ ਝਟਕਾ ਐੱਫ ਏ ਟੀ ਐੱਫ ਨੇ ਪਾਕਿ ਨੂੰ ਫਿਰ ਗ੍ਰੇਅ ਲਿਸਟ ਵਿੱਚ ਰੱਖਿਆ
ਇਮਰਾਨ ਖਾਨ ਨੇ ਕਿਹਾ: ਭਾਰਤ-ਪਾਕਿ ਗੱਲਬਾਤ ਨਾਲ ਕਸ਼ਮੀਰ ਮਸਲਾ ਸੁਲਝ ਸਕਦੈ
ਜਰਮਨੀ ਵਿੱਚ ਇਸਲਾਮਿਕ ਸਟੇਟ ਦਾ ਮੈਂਬਰ ਬਣੇ ਸਾਬਕਾ ਇਮਾਮ ਨੂੰ ਸਾਢੇ ਦਸ ਸਾਲ ਦੀ ਸਜ਼ਾ
ਬਰਾਕ ਓਬਾਮਾ ਵੱਲੋਂ ਖੁਲਾਸਾ: ਨਸਲੀ ਟਿਪਣੀ ਕਾਰਨ ਘਸੁੰਨ ਮਾਰ ਕੇ ਦੋਸਤ ਦਾ ਨੱਕ ਤੋੜਿਆ ਸੀ