Welcome to Canadian Punjabi Post
Follow us on

26

February 2021
ਕੈਨੇਡਾ

ਟਰੂਡੋ ਨਾਲ ਗੱਲਬਾਤ ਵਿੱਚ ਮੋਦੀ ਨੇ ਕੈਨੇਡਾ ਦੀ ਵੈਕਸੀਨ ਸਬੰਧੀ ਲੋੜ ਪੂਰੀ ਕਰਨ ਦਾ ਦਿਵਾਇਆ ਭਰੋਸਾ

February 11, 2021 09:23 AM

ਓਟਵਾ, 10 ਫਰਵਰੀ (ਪੋਸਟ ਬਿਊਰੋ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਬੁੱਧਵਾਰ ਨੂੰ ਫੋਨ ਉੱਤੇ ਗੱਲਬਾਤ ਕੀਤੀ। ਇਸ ਦੌਰਾਨ ਮੋਦੀ ਨੇ ਟਰੂਡੋ ਨੂੰ ਭਰੋਸਾ ਦਿਵਾਇਆ ਕਿ ਕੋਵਿਡ-19 ਦੀ ਭਾਰਤ ਵਿੱਚ ਤਿਆਰ ਵੈਕਸੀਨ ਕੈਨੇਡਾ ਨੂੰ ਜਲਦ ਤੋਂ ਜਲਦ ਮੁਹੱਈਆ ਕਰਵਾਉਣ ਦੀ ਕੋਸਿ਼ਸ਼ ਕੀਤੀ ਜਾਵੇਗੀ।
ਦੋਵਾਂ ਆਗੂਆਂ ਨੇ ਵੈਕਸੀਨ ਦੀ ਵੰਡ ਤੇ ਸਪਲਾਈ ਹਾਸਲ ਕਰਨ ਲਈ ਕੌਮਾਂਤਰੀ ਸਹਿਯੋਗ ਦੀ ਲੋੜ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ। ਇੱਕ ਟਵੀਟ ਵਿੱਚ ਮੋਦੀ ਨੇ ਆਖਿਆ ਕਿ ਟਰੂਡੋ ਨਾਲ ਹੋਈ ਗੱਲਬਾਤ ਵਿੱਚ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਐਸਟ੍ਰਾਜ਼ੈਨੇਕਾ ਨਾਲ ਵੈਕਸੀਨ ਤਿਆਰ ਕਰਨ ਸਬੰਧੀ ਹੋਏ ਸਮਝੌਤੇ ਤਹਿਤ ਨਾ ਸਿਰਫ ਭਾਰਤ ਦੀ ਲੋੜ ਅਨੁਸਾਰ ਵੈਕਸੀਨ ਤਿਆਰ ਕੀਤੀ ਜਾਵੇਗੀ ਸਗੋਂ ਦੁਨੀਆਂ ਦੇ ਹੋਰਨਾਂ ਦੇਸ਼ਾਂ ਨੂੰ ਵੀ ਵੈਕਸੀਨ ਦਿੱਤੀ ਜਾਵੇਗੀ।
ਹੈਲਥ ਕੈਨੇਡਾ ਵੱਲੋਂ ਐਸਟ੍ਰਾਜ਼ੈਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਇਸ ਵੈਕਸੀਨ ਦੀ ਕੈਨੇਡਾ ਵਿੱਚ ਵਰਤੋਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।ਮੋਦੀ ਦੇ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟਰੂਡੋ ਨੇ ਮੋਦੀ ਨਾਲ ਕੀਤੀ ਗੱਲਬਾਤ ਦੌਰਾਨ ਵੈਕਸੀਨ ਸਬੰਧੀ ਕੈਨੇਡਾ ਦੀ ਲੋੜ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ ਤੇ ਕੈਨੇਡਾ ਦੀਆਂ ਵੈਕਸੀਨ ਸਬੰਧੀ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦੇ ਮੋਦੀ ਵੱਲੋਂ ਕੀਤੇ ਸਮਰਥਨ ਦਾ ਧੰਨਵਾਦ ਕੀਤਾ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਹਾਈਬ੍ਰਿੱਡ ਪਾਰਲੀਆਮੈਂਟ ਨਾਲ ਸਾਲ ਦੀ 6·2 ਮਿਲੀਅਨ ਡਾਲਰ ਤੱਕ ਹੋਈ ਬਚਤ : ਬਜਟ ਆਫੀਸਰ
ਐਡਮਿਰਲ ਮੈਕਡੌਨਲਡ ਨੇ ਛੱਡਿਆ ਚੀਫ ਆਫ ਦ ਡਿਫੈਂਸ ਸਟਾਫ ਦਾ ਅਹੁਦਾ
ਕਰੋਨਾਵਾਇਰਸ ਦੇ ਨਵੇਂ ਵੇਰੀਐਂਟ ਲਈ ਬੂਸਟਰ ਸ਼ੌਟ ਤਿਆਰ ਕਰ ਰਹੀ ਹੈ ਮੌਡਰਨਾ
ਟਰੂਡੋ ਤੇ ਬਾਇਡਨ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਗਟਾਇਆ ਤਹੱਈਆ
ਕੈਨੇਡੀਅਨ ਸਰਹੱਦਾਂ ਉੱਤੇ ਸਿਹਤ ਸਬੰਧੀ ਸਖ਼ਤ ਮਾਪਦੰਡ ਅੱਜ ਤੋਂ ਹੋਣਗੇ ਲਾਗੂ
ਫਾਈਜ਼ਰ ਤੇ ਮੌਡਰਨਾ ਕੋਲੋਂ ਇਸ ਹਫਤੇ ਕੈਨੇਡਾ ਨੂੰ ਹਾਸਲ ਹੋਣਗੀਆਂ ਵੈਕਸੀਨ ਦੀਆਂ 640,000 ਡੋਜ਼ਾਂ
ਕੌਮਾਂਤਰੀ ਟਰੈਵਲਰਜ਼ ਨੂੰ ਕੁਆਰਨਟੀਨ ਕਰਨ ਲਈ ਹੋਟਲਾਂ ਦੀ ਲਿਸਟ ਸਰਕਾਰ ਨੇ ਕੀਤੀ ਜਾਰੀ
ਫੈਡਰਲ ਸਰਕਾਰ ਵੱਲੋਂ ਕੈਨੇਡਾ ਰਿਕਵਰੀ ਬੈਨੇਫਿਟ ਵਿੱਚ ਕੀਤਾ ਜਾਵੇਗਾ ਵਾਧਾ
ਕੋਵਿਡ-19 ਵੈਕਸੀਨ ਦੀ ਵੰਡ ਲਈ ਜੀ-7 ਮੁਲਕਾਂ ਉੱਤੇ ਦਬਾਅ ਪਾ ਸਕਦੇ ਹਨ ਜੌਹਨਸਨ
ਬਹੁਤੇ ਕੈਨੇਡੀਅਨਾਂ ਦਾ ਜੂਨ ਦੇ ਅੰਤ ਤੱਕ ਹੋ ਜਾਵੇਗਾ ਟੀਕਾਕਰਣ