Welcome to Canadian Punjabi Post
Follow us on

22

April 2021
ਕੈਨੇਡਾ

ਓਟੂਲ ਨੇ ਸ਼ੈਡੋ ਕੈਬਨਿਟ ਵਿੱਚ ਕੀਤੀ ਫੇਰਬਦਲ

February 11, 2021 07:04 AM

ਓਟਵਾ, 10 ਫਰਵਰੀ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਆਪਣੇ ਸ਼ੈਡੋ ਕੈਬਨਿਟ ਵਿੱਚ ਕੁੱਝ ਫੇਰਬਦਲ ਕੀਤੇ ਗਏ ਹਨ। ਅਜਿਹਾ ਕਰਕੇ ਓਟੂਲ ਪਾਰਟੀ ਦੀਆਂ ਉਨ੍ਹਾਂ ਯੋਜਨਾਂਵਾਂ ਵੱਲ ਧਿਆਨ ਦਿਵਾਉਣਾ ਚਾਹੁੰਦੇ ਹਨ ਜਿਨ੍ਹਾਂ ਵਿੱਚ ਅਜਿਹੀ ਸਰਕਾਰ ਦੀ ਚੋਣ ਦੀ ਅਹਿਮੀਅਤ ਦਰਸਾਈ ਗਈ ਹੈ ਜਿਹੜੀ ਮਹਾਂਮਾਰੀ ਤੋਂ ਬਾਅਦ ਕੈਨੇਡੀਅਨ ਅਰਥਚਾਰੇ ਨੂੰ ਮੁੜ ਪੈਰਾਂ ਸਿਰ ਕਰਨ ਨੂੰ ਤਰਜੀਹ ਦੇਵੇ।
ਇਸ ਫੇਰਬਦਲ ਵਿੱਚ ਕਈ ਐਮਪੀਜ਼ ਨੂੰ ਮੁੜ ਅਸਾਈਨ ਕੀਤਾ ਗਿਆ ਹੈ ਤੇ ਕੁੱਝ ਨਵੇਂ ਚਿਹਰਿਆਂ ਨੂੰ ਵੀ ਸ਼ੈਡੋ ਕੈਬਨਿਟ ਵਿੱਚ ਸ਼ਾਮਲ ਕੀਤਾ ਗਿਆ ਹੈ। ਐਬਸਫੋਰਡ, ਬੀਸੀ ਤੋਂ ਐਮਪੀ ਐਡ ਫਾਸਟ ਨੂੰ ਵਿੱਤ ਕ੍ਰਿਟਿਕ ਦਾ ਅਹੁਦਾ ਦਿੱਤਾ ਗਿਆ ਹੈ, ਕਾਰਲਟਨ, ਓਨਟਾਰੀਓ ਤੋਂ ਐਮਪੀ ਪਿਏਰੇ ਪੋਇਲਿਵਰ ਨੂੰ ਫਾਇਨਾਂਸ ਦੀ ਥਾਂ ਜੌਬਜ਼ ਐਂਡ ਇੰਡਸਟਰੀ ਕ੍ਰਿਟਿਕ ਥਾਪਿਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਫਾਸਟ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਮੰਤਰੀ ਮੰਡਲ ਵਿੱਚ ਕੌਮਾਂਤਰੀ ਟਰੇਡ ਮੰਤਰੀ ਸਨ ਤੇ ਉਹ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ ਜਦੋਂ ਉਨ੍ਹਾਂ ਐਂਡਰਿਊ ਸ਼ੀਅਰ ਦੀ ਅਗਵਾਈ ਵਿੱਚ ਕ੍ਰਿਟਿਕ ਦੀ ਭੂਮਿਕਾ ਨਿਭਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਪਾਰਟੀ ਦੀ ਪਿੱਛੇ ਜਿਹੇ ਹੋਈ ਲੀਡਰਸਿ਼ਪ ਦੌੜ ਵਿੱਚ ਪਿੱਛੇ ਰਹਿਣ ਵਾਲੇ ਪੋਇਲਿਵਰ ਨੇ ਹਮੇਸ਼ਾਂ ਕੰਜ਼ਰਵੇਟਿਵ ਕਾਕਸ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀਆਂ ਨੀਤੀਆਂ ਦੀ ਕੀਤੀ ਜਾਣ ਵਾਲੀ ਨੁਕਤਾਚੀਨੀ ਵਿੱਚ ਮੂਹਰੇ ਰਹਿ ਕੇ ਹਿੱਸਾ ਲਿਆ।ਓਟੂਲ ਨੇ ਕੋਵਿਡ-19 ਇਕਨੌਮਿਕ ਰਿਕਵਰੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵਿਸ਼ੇਸ਼ ਕ੍ਰਿਟਿਕ ਦਾ ਅਹੁਦਾ ਕਾਇਮ ਕੀਤਾ ਹੈ ਜਿਸ ਦੀ ਜਿ਼ੰਮੇਵਾਰੀ ਐਡਮੰਟਨ ਸੈਂਟਰ, ਅਲਬਰਟਾ ਤੋਂ ਐਮਪੀ ਜੇਮਜ਼ ਕਮਿੰਗ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫਿਊਚਰ ਵਰਕਫੋਰਸ ਡਿਵੈਲਪਮੈਂਟ ਦਾ ਅਹੁਦਾ ਕਿਲਡੋਨੈਨ-ਸੇ਼ਅ ਪਾਲ, ਮੈਨੀਟੋਬਾ ਤੋਂ ਐਮਪੀ ਰੈਕੁਅਲ ਡੈਂਚੋ ਸਾਂਭਣਗੇ।
ਇੱਕ ਬਿਆਨ ਵਿੱਚ ਓਟੂਲ ਨੇ ਆਖਿਆ ਕਿ ਕੈਨੇਡੀਅਨ ਆਪਣੇ ਆਰਥਿਕ ਭਵਿੱਖ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਆਖਿਆ ਕਿ ਸਾਡੀ ਟੀਮ ਮਹਾਂਮਾਰੀ ਤੋਂ ਬਾਅਦ ਅਰਥਚਾਰੇ ਨੂੰ ਲੀਹ ਉੱਤੇ ਲਿਆਉਣ ਵੱਲ ਧਿਆਨ ਕੇਂਦਰਿਤ ਕਰਕੇ ਕੈਨੇਡੀਅਨਾਂ ਨੂੰ ਮੁੜ ਕੰਮ ਧੰਦੇ ਉੱਤੇ ਲਾਉਣ ਲਈ ਪੂਰਾ ਜ਼ੋਰ ਲਾਵੇਗੀ। ਲੰਮੇਂ ਸਮੇਂ ਤੋਂ ਕੰਜ਼ਰਵੇਟਿਵ ਐਮਪੀਜ਼ ਰਹੇ ਪੀਟਰ ਕੈਂਟ ਤੇ ਕੈਥੀ ਮੈਕਲਿਓਡ ਵੱਲੋਂ ਅਗਲੀਆਂ ਫੈਡਰਲ ਚੋਣਾਂ ਵਿੱਚ ਹਿੱਸਾ ਨਾ ਲੈਣ ਸਬੰਧੀ ਪਹਿਲਾਂ ਹੀ ਕੀਤੇ ਜਾ ਚੁੱਕੇ ਐਲਾਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀਆਂ ਭੂਮਿਕਾਵਾਂ ਕਿਸੇ ਹੋਰ ਨੂੰ ਸੌਂਪਣ ਲਈ ਵੀ ਇਹ ਫੇਰਬਦਲ ਕੀਤਾ ਗਿਆ ਹੈ।   

   

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਰਥਚਾਰੇ ਦੀ ਸਥਿਤੀ ਬਾਰੇ ਅੱਜ ਜਾਣਕਾਰੀ ਦੇਵੇਗਾ ਬੈਂਕ ਆਫ ਕੈਨੇਡਾ
ਟਰੂਡੋ ਤੇ ਹੋਰ ਆਗੂ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨੇਸ਼ਨ ਲਈ ਆਪਣਾ ਨਾਂ ਕਰਵਾ ਰਹੇ ਹਨ ਰਜਿਸਟਰ
ਇੰਟਰਪ੍ਰੋਵਿੰਸ਼ੀਅਲ ਬਾਰਡਰ ਕਰੌਸਿੰਗ ਉੱਤੇ 24/7 ਨਿਗਰਾਨੀ ਬੰਦ ਕਰੇਗੀ ਓਟਵਾ ਪੁਲਿਸ
ਟਾਰਚਾਂ ਵੇਚਣ ਵਾਲੇ
ਕਿਊਬਿਕ ਦੀ ਸੁਪੀਰੀਅਰ ਕੋਰਟ ਨੇ ਧਰਮਨਿਰਪੱਖਤਾ ਕਾਨੂੰਨ ਨੂੰ ਰੱਖਿਆ ਬਰਕਰਾਰ
ਸਰਕਾਰ ਨੇ ਪੇਸ਼ ਕੀਤਾ 101·4 ਬਿਲੀਅਨ ਡਾਲਰ ਦੇ ਖਰਚੇ ਵਾਲਾ ਬਜਟ
ਚੋਣਾਂ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਗਿਆ ਹੈ ਬਜਟ : ਓਟੂਲ
ਰੌਜਰਜ਼ ਦੇ ਕਈ ਗਾਹਕਾਂ ਵੱਲੋਂ ਸੇਵਾਵਾਂ ਵਿੱਚ ਵਿਘਨ ਪੈਣ ਦੀ ਕੀਤੀ ਗਈ ਸਿ਼ਕਾਇਤ
ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਲਿਬਰਲ ਸਰਕਾਰ ਹੋਰ ਖਰਚਾ ਕਰਨ ਉੱਤੇ ਦੇਵੇਗੀ ਜ਼ੋਰ
ਇਸ ਹਫਤੇ ਫੈਡਰਲ ਸਰਕਾਰ ਨੂੰ ਫਾਈਜ਼ਰ-ਬਾਇਓਐਨਟੈਕ ਤੋਂ ਇੱਕ ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ