Welcome to Canadian Punjabi Post
Follow us on

22

April 2021
ਕੈਨੇਡਾ

ਸਿਟੀਜ਼ ਲਈ ਪਬਲਿਕ ਟਰਾਂਜਿ਼ਟ ਫੰਡਿੰਗ ਦਾ ਟਰੂਡੋ ਨੇ ਪ੍ਰਗਟਾਇਆ ਤਹੱਈਆ

February 10, 2021 11:55 PM

ਓਟਵਾ, 10 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਪਬਲਿਕ ਟਰਾਂਜਿ਼ਟ ਪ੍ਰੋਜੈਕਟਸ ਲਈ ਫੈਡਰਲ ਸਰਕਾਰ 15 ਬਿਲੀਅਨ ਡਾਲਰ ਮੁਹੱਈਆ ਕਰਾਵੇਗੀ ਹਾਲਾਂਕਿ ਬਹੁਤਾ ਪੈਸਾ ਇਸ ਦਹਾਕੇ ਦੇ ਅੰਤ ਤੱਕ ਨਹੀਂ ਆਉਣ ਵਾਲਾ।
ਟਰੂਡੋ ਨੇ ਆਖਿਆ ਕਿ ਵਾਅਦੇ ਮੁਤਾਬਕ ਨਵੇਂ ਪਬਲਿਕ ਟਰਾਂਜਿ਼ਟ ਫੰਡਿੰਗ ਲਈ 14·9 ਬਿਲੀਅਨ ਡਾਲਰ ਦੀ ਇਹ ਰਕਮ ਅੱਠ ਸਾਲਾਂ ਦੇ ਅਰਸੇ ਵਿੱਚ ਵੰਡੀ ਜਾਵੇਗੀ ਤੇ ਇਹ ਰਕਮ 2026 ਤੋਂ ਮਿਲਣੀ ਸ਼ੁਰੂ ਹੋਵੇਗੀ।ਸਾਲ ਦਾ 3 ਬਿਲੀਅਨ ਡਾਲਰ ਦਾ ਸਥਾਈ ਪਬਲਿਕ ਟਰਾਂਜਿ਼ਟ ਫੰਡ 2026-27 ਵਿੱਚ ਸ਼ੁਰੂ ਹੋਵੇਗਾ। ਇਸ ਤਰ੍ਹਾਂ ਦੀ ਸਥਿਰ ਫੰਡਿੰਗ ਦੀ ਸਿਟੀਜ਼ ਵੱਲੋਂ ਲੰਮੇਂ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ।ਫੈਡਰੇਸ਼ਨ ਆਫ ਕੈਨੇਡੀਅਨ ਮਿਊਂਸਪੈਲਿਟੀਜ਼ ਵੱਲੋਂ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਇਨ੍ਹਾਂ ਨਵੇਂ ਫੰਡਾਂ ਨਾਲ ਸਿਟੀਜ਼ ਨੂੰ ਆਪਣੀਆਂ ਲੰਮੇਂ ਸਮੇਂ ਤੋਂ ਰੁਕੀਆਂ ਹੋਈਆਂ ਯੋਜਨਾਵਾਂ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ ਜਦਕਿ ਕੈਨੇਡੀਅਨ ਨੂੰ ਦੂਰ ਨੇੜੇ ਆਉਣਾ ਜਾਣਾ ਸੌਖਾ ਹੋ ਜਾਵੇਗਾ ਤੇ ਕਲਾਈਮੇਟ ਚੇਂਜ ਨਾਲ ਲੜਨਾ ਵੀ ਸੁਖਾਲਾ ਹੋ ਜਾਵੇਗਾ। ਟਰੂਡੋ ਨੇ ਆਖਿਆ ਕਿ ਇਸ ਤਰ੍ਹਾਂ ਦੇ ਨਿਵੇਸ਼ ਨਾਲ ਕੈਨੇਡਾ ਆਪਣੇ ਕਲਾਈਮੇਟ ਟੀਚਿਆਂ ਨੂੰ ਇਲੈਕਟ੍ਰੀਫਾਈਂਗ ਫਲੀਟਸ ਰਾਹੀਂ ਪੂਰਾ ਕਰ ਸਕੇਗਾ ਤੇ ਇਸ ਤਰ੍ਹਾਂ ਬਹੁਤੇ ਲੋਕ ਆਪਣੀਆਂ ਕਾਰਾਂ ਨੂੰ ਛੱਡ ਕੇ ਟਰਾਂਜਿ਼ਟ ਦੀ ਵਰਤੋਂ ਕਰਨੀ ਸ਼ੁਰੂ ਕਰਨਗੇ। ਇਹ ਰਕਮ ਵੱਡੇ ਟਰਾਂਜਿ਼ਟ ਪ੍ਰੋਜੈਕਟ ਜਿਵੇਂ ਕਿ ਸਬਵੇਅ ਐਕਸਟੈਂਸ਼ਨਜ਼ ਤੇ ਜ਼ੀਰੋ ਰਿਸਾਅ ਵਾਲੇ ਵਾਹਨਾਂ ਦੇ ਫਲੀਟ ਨੂੰ ਇਲੈਕਟ੍ਰੀਫਾਈ ਕਰਨ ਵਿੱਚ ਮਦਦ ਮਿਲੇਗੀ।
ਇਨਫਰਾਸਟ੍ਰਕਚਰ ਮੰਤਰੀ ਦੇ ਆਫਿਸ ਨੇ ਦੱਸਿਆ ਕਿ 5·9 ਬਿਲੀਅਨ ਡਾਲਰ ਹੁਣ ਤੇ 2026 ਦਰਮਿਆਨ ਖਰਚਿਆ ਜਾਵੇਗਾ ਤੇ ਬਾਕੀ ਰਹਿੰਦਾ 9 ਬਿਲੀਅਨ ਡਾਲਰ ਨਵੇਂ ਪਰਮਾਨੈਂਟ ਫੰਡ ਤੋਂ ਹਾਸਲ ਹੋਵੇਗਾ।  


   

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਰਥਚਾਰੇ ਦੀ ਸਥਿਤੀ ਬਾਰੇ ਅੱਜ ਜਾਣਕਾਰੀ ਦੇਵੇਗਾ ਬੈਂਕ ਆਫ ਕੈਨੇਡਾ
ਟਰੂਡੋ ਤੇ ਹੋਰ ਆਗੂ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨੇਸ਼ਨ ਲਈ ਆਪਣਾ ਨਾਂ ਕਰਵਾ ਰਹੇ ਹਨ ਰਜਿਸਟਰ
ਇੰਟਰਪ੍ਰੋਵਿੰਸ਼ੀਅਲ ਬਾਰਡਰ ਕਰੌਸਿੰਗ ਉੱਤੇ 24/7 ਨਿਗਰਾਨੀ ਬੰਦ ਕਰੇਗੀ ਓਟਵਾ ਪੁਲਿਸ
ਟਾਰਚਾਂ ਵੇਚਣ ਵਾਲੇ
ਕਿਊਬਿਕ ਦੀ ਸੁਪੀਰੀਅਰ ਕੋਰਟ ਨੇ ਧਰਮਨਿਰਪੱਖਤਾ ਕਾਨੂੰਨ ਨੂੰ ਰੱਖਿਆ ਬਰਕਰਾਰ
ਸਰਕਾਰ ਨੇ ਪੇਸ਼ ਕੀਤਾ 101·4 ਬਿਲੀਅਨ ਡਾਲਰ ਦੇ ਖਰਚੇ ਵਾਲਾ ਬਜਟ
ਚੋਣਾਂ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਗਿਆ ਹੈ ਬਜਟ : ਓਟੂਲ
ਰੌਜਰਜ਼ ਦੇ ਕਈ ਗਾਹਕਾਂ ਵੱਲੋਂ ਸੇਵਾਵਾਂ ਵਿੱਚ ਵਿਘਨ ਪੈਣ ਦੀ ਕੀਤੀ ਗਈ ਸਿ਼ਕਾਇਤ
ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਲਿਬਰਲ ਸਰਕਾਰ ਹੋਰ ਖਰਚਾ ਕਰਨ ਉੱਤੇ ਦੇਵੇਗੀ ਜ਼ੋਰ
ਇਸ ਹਫਤੇ ਫੈਡਰਲ ਸਰਕਾਰ ਨੂੰ ਫਾਈਜ਼ਰ-ਬਾਇਓਐਨਟੈਕ ਤੋਂ ਇੱਕ ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ