Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਫਾਈਜ਼ਰ-ਬਾਇਓਐਨਟੈਕ ਦੀ ਕੋਵਿਡ-19 ਵੈਕਸੀਨ ਵਾਇਲਾਂ ਵਿੱਚ ਛੇ ਡੋਜ਼ਾਂ ਹੋਣ ਨਾਲ ਹੈਲਥ ਕੈਨੇਡਾ ਨੇ ਪ੍ਰਗਟਾਈ ਸਹਿਮਤੀ

February 10, 2021 07:34 AM

ਓਟਵਾ, 9 ਫਰਵਰੀ (ਪੋਸਟ ਬਿਊਰੋ) : ਹੈਲਥ ਕੈਨੇਡਾ ਦੇ ਰੈਗੂਲੇਟਰਜ਼, ਫਾਈਜ਼ਰ ਤੇ ਬਾਇਓਐਨਟੈਕ ਦੇ ਉਸ ਦਾਅਵੇ ਨਾਲ ਸਹਿਮਤ ਹਨ ਕਿ ਉਨ੍ਹਾਂ ਦੀ ਕੋਵਿਡ-19 ਵੈਕਸੀਨ ਦੀ ਹਰ ਵਾਇਲ ਵਿੱਚ ਛੇ ਡੋਜ਼ਾਂ ਹੀ ਮਿਲਣਗੀਆਂ।
ਹੈਲਥ ਕੈਨੇਡਾ ਦੀ ਚੀਫ ਮੈਡੀਕਲ ਐਡਵਾਈਜ਼ਰ ਡਾ· ਸੁਪਰਿਆ ਸ਼ਰਮਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵਰਤੀਆਂ ਜਾਣ ਵਾਲੀਆਂ ਵਾਇਲਾਂ ਉੱਤੇ ਲੱਗੇ ਲੇਬਲ ਵਿੱਚ ਕੈਨੇਡਾ ਵੱਲੋਂ ਸੋਧ ਕੀਤੀ ਜਾ ਰਹੀ ਹੈ। ਪਹਿਲਾਂ ਇਹ ਆਖਿਆ ਗਿਆ ਸੀ ਕਿ ਇਨ੍ਹਾਂ ਵਾਇਲਾਂ ਵਿੱਚ ਪੰਜ ਡੋਜ਼ਾਂ ਹਨ। ਹੁਣ ਇਹ ਆਖਿਆ ਜਾ ਰਿਹਾ ਹੈ ਕਿ ਇਸ ਵਿੱਚ ਛੇ ਡੋਜ਼ਾਂ ਹਨ।
ਮੰਗਲਵਾਰ ਨੂੰ ਸ਼ਰਮਾ ਨੇ ਆਖਿਆ ਕਿ ਹੈਲਥ ਕੈਨੇਡਾ ਨੂੰ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਕੁੱਝ ਹਾਲਾਤ ਵਿੱਚ ਵਾਇਲ ਵਿੱਚੋਂ ਛੇ ਡੋਜ਼ਾਂ ਹਾਸਲ ਕਰਨਾ ਸੰਭਵ ਹੈ। ਇਸ ਤਬਦੀਲੀ ਤੋਂ ਭਾਵ ਹੈ ਕਿ ਫਾਈਜ਼ਰ ਮਾਰਚ ਦੇ ਅੰਤ ਤੱਕ ਕੈਨੇਡਾ ਨੂੰ ਚਾਰ ਮਿਲੀਅਨ ਡੋਜਾਂ ਮੁਹੱਈਆ ਕਰਵਾਉਣ ਦਾ ਆਪਣਾ ਕਾਂਟਰੈਕਟ ਪੂਰਾ ਕਰੇਗੀ।ਓਟਵਾ ਦੇ ਵੈਕਸੀਨ ਵੰਡ ਪ੍ਰੋਗਰਾਮ ਦੀ ਨਜ਼ਰਸਾਨੀ ਕਰਨ ਵਾਲੇ ਮੇਜਰ ਜਨਰਲ ਡੈਨੀ ਫੋਰਟਿਨ ਨੇ ਆਖਿਆ ਕਿ ਅਗਲੇ ਹਫਤੇ ਕੈਨੇਡਾ ਨੂੰ ਓਨੀਆਂ ਵਾਇਲਾਂ ਹੀ ਮਿਲ ਜਾਣਗੀਆਂ ਜਿੰਨੀਆਂ ਦੀ ਉਹ ਉਮੀਦ ਕਰ ਰਹੇ ਹਨ। ਭਾਵੇਂ ਫਾਈਜ਼ਰ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਉਹ 336,000 ਡੋਜ਼ਾਂ ਹੋਣਗੀਆਂ ਪਰ ਉਨ੍ਹਾਂ ਆਖਿਆ ਕਿ ਅਸੀਂ ਉਨ੍ਹਾਂ ਨੂੰ 400,000 ਡੋਜ਼ਾਂ ਹੀ ਮੰਨਾਂਗੇ।  
ਜਿ਼ਕਰਯੋਗ ਹੈ ਕਿ ਕੈਨੇਡਾ ਨੇ ਫਾਈਜ਼ਰ ਤੇ ਬਾਇਓਐਨਟੈਕ ਨਾਲ ਇਸ ਸਾਲ 40 ਮਿਲੀਅਨ ਡੋਜ਼ਾਂ ਖਰੀਦਣ ਦਾ ਕਾਂਟਰੈਕਟ ਕੀਤਾ ਸੀ, ਜਿਸ ਵਿੱਚੋਂ ਚਾਰ ਮਿਲੀਅਨ ਮਾਰਚ ਦੇ ਅੰਤ ਤੱਕ ਕੈਨੇਡਾ ਨੂੰ ਹਾਸਲ ਹੋਣੀਆਂ ਸਨ ਤੇ ਬਾਕੀਆਂ ਵਿੱਚੋਂ ਬਹੁਤੀਆਂ ਸਤੰਬਰ ਦੇ ਅੰਤ ਤੱਕ ਹਾਸਲ ਹੋਣੀਆਂ ਸਨ। ਅਮਰੀਕਾ, ਯੂਰਪ ਤੇ ਵਰਲਡ ਹੈਲਥ ਆਰਗੇਨਾਈਜੇ਼ਸ਼ਨ ਸਾਰਿਆਂ ਨੇ ਪਿਛਲੇ ਮਹੀਨੇ ਡੋਜ਼ਾਂ ਬਦਲ ਦਿੱਤੀਆਂ।

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼