Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਜ਼ਮੀਨੀ ਰਸਤੇ ਰਾਹੀਂ ਕੈਨੇਡਾ ਦਾਖਲ ਹੋਣ ਵਾਲਿਆਂ ਨੂੰ ਵੀ ਹੁਣ ਵਿਖਾਉਣੀ ਹੋਵੇਗੀ ਨੈਗੇਟਿਵ ਕੋਵਿਡ-19 ਟੈਸਟ ਰਿਪੋਰਟ

February 10, 2021 05:58 AM

ਓਟਵਾ, 9 ਫਰਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਗਲੇ ਹਫਤੇ ਤੋਂ ਸ਼ੁਰੂ ਕਰਕੇ ਜ਼ਮੀਨੀ ਰਸਤੇ ਕੈਨੇਡਾ ਪਹੁੰਚਣ ਵਾਲੇ ਹਰੇਕ ਵਿਅਕਤੀ ਨੂੰ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਹੋਵੇਗੀ।
ਟਰੂਡੋ ਨੇ ਆਖਿਆ ਕਿ ਇਹ ਨਵੇਂ ਮਾਪਦੰਡ 15 ਫਰਵਰੀ ਤੋਂ ਸ਼ੁਰੂ ਹੋਣਗੇ। ਕੈਨੇਡਾ ਸਰਕਾਰ ਵੱਲੋਂ ਕੋਵਿਡ-19 ਨੂੰ ਕੈਨੇਡਾ ਵਿੱਚ ਫੈਲਣ ਤੋਂ ਰੋਕਣ ਲਈ ਇਹ ਤਾਜ਼ਾ ਕਦਮ ਚੁੱਕਿਆ ਜਾ ਰਿਹਾ ਹੈ। ਕੋਵਿਡ-19 ਦੇ ਕਈ ਨਵੇਂ ਵੇਰੀਐਂਟ, ਜਿਨ੍ਹਾਂ ਵਿੱਚੋਂ ਹੁਣ ਕੈਨੇਡਾ ਵਿੱਚ ਵੀ ਕਈ ਪਾਏ ਜਾ ਰਹੇ ਹਨ, ਕਾਰਨ ਵੀ ਸਰਕਾਰ ਕਾਫੀ ਪਰੇਸ਼ਾਨ ਹੈ ਤੇ ਇਨ੍ਹਾਂ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਹੀ ਸਰਕਾਰ ਇਹ ਹੀਲਾ ਅਪਨਾਉਣਾ ਚਾਹੁੰਦੀ ਹੈ।
ਸਰਕਾਰ ਨੇ ਹਵਾਈ ਰਸਤੇ ਕੈਨੇਡਾ ਪਹੁੰਚਣ ਵਾਲੇ ਟਰੈਵਲਰਜ਼ ਲਈ ਵੀ ਜਨਵਰੀ ਦੇ ਸ਼ੁਰੂ ਵਿੱਚ ਨੈਗੇਟਿਵ ਪੀਸੀਆਰ ਟੈਸਟ ਰਿਪੋਰਟ ਪੇਸ਼ ਕਰਨ ਦਾ ਨਿਯਮ ਲਾਗੂ ਕੀਤਾ ਸੀ। ਪਰ ਬਹੁਤੇ ਲੋਕ ਹਵਾਈ ਰਸਤੇ ਦੀ ਥਾਂ ਹੁਣ ਜ਼ਮੀਨੀ ਰਸਤੇ ਰਾਹੀਂ ਕੈਨੇਡਾ ਆ ਰਹੇ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਤਾਜ਼ਾ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਮਾਰਚ ਦੇ ਅੰਤ ਤੋਂ ਲੈ ਕੇ ਹੁਣ ਤੱਕ ਟਰੱਕ ਡਰਾਈਵਰਾਂ ਨੂੰ ਛੱਡ ਕੇ 2·9 ਮਿਲੀਅਨ ਲੋਕ ਜ਼ਮੀਨੀ ਰਸਤੇ ਰਾਹੀਂ ਕੈਨੇਡਾ ਦਾਖਲ ਹੋਏ ਜਦਕਿ 2·4 ਮਿਲੀਅਨ ਲੋਕ ਹਵਾਈ ਰਸਤੇ ਰਾਹੀਂ ਕੈਨੇਡਾ ਆਏ।  
ਟਰੂਡੋ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਕੈਨੇਡੀਅਨਾਂ ਨੂੰ ਬਿਨਾਂ ਟੈਸਟ ਜ਼ਮੀਨੀ ਰਸਤੇ ਰਾਹੀਂ ਕੈਨੇਡਾ ਪਰਤਣ ਤੋਂ ਨਹੀਂ ਰੋਕ ਸਕਦੀ ਪਰ ਟੈਸਟ ਦੀ ਰਿਪੋਰਟ ਪੇਸ਼ ਨਾ ਕਰਨ ਵਾਲੇ ਨੂੰ 3,000 ਡਾਲਰ ਤੱਕ ਦਾ ਜੁਰਮਾਨਾ ਜ਼ਰੂਰ ਕੀਤਾ ਜਾ ਸਕਦਾ ਹੈ।

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ