Welcome to Canadian Punjabi Post
Follow us on

02

July 2025
 
ਕੈਨੇਡਾ

ਸਤੰਬਰ ਤੱਕ ਵੈਕਸੀਨੇਸ਼ਨ ਮੁਕੰਮਲ ਹੋਣ ਦੇ ਮੁੱਦੇ ਉੱਤੇ ਦੋ ਹਿੱਸਿਆਂ ਵਿੱਚ ਵੰਡੇ ਕੈਨੇਡੀਅਨ : ਨੈਨੋਜ਼ ਸਰਵੇਖਣ

February 09, 2021 06:01 AM

ਓਟਵਾ, 8 ਫਰਵਰੀ (ਪੋਸਟ ਬਿਊਰੋ) : ਇੱਕ ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਇਸ ਵਾਅਦੇ ਨੂੰ ਲੈ ਕੇ ਵੰਡੇ ਗਏ ਹਨ ਕਿ ਜਿਸ ਕਿਸੇ ਨੂੰ ਕੋਵਿਡ-19 ਵੈਕਸੀਨ ਚਾਹੀਦੀ ਹੈ ਉਹ ਸਤੰਬਰ ਤੱਕ ਮਿਲ ਜਾਵੇਗੀ।
ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 50 ਫੀ ਸਦੀ ਕੈਨੇਡੀਅਨ ਜਾਂ ਤਾਂ ਇਹ ਮੰਨਦੇ ਹਨ ਜਾਂ ਕਿਸੇ ਹੱਦ ਤੱਕ ਇਹ ਮੰਨਦੇ ਹਨ ਕਿ ਸਾਰੇ ਕੈਨੇਡੀਅਨਾਂ ਨੂੰ 2021 ਸਤੰਬਰ ਤੱਕ ਵੈਕਸੀਨ ਹਾਸਲ ਹੋ ਜਾਵੇਗੀ ਜਦਕਿ 47 ਫੀ ਸਦੀ ਕਿਸੇ ਤਰ੍ਹਾਂ ਦੀ ਸਮਾਂ ਸੀਮਾਂ ਜਾਂ ਕਿਸੇ ਹੱਦ ਤੱਕ ਸਮਾਂ ਸੀਮਾਂ ਨੂੰ ਨਹੀਂ ਮੰਨਦੇ। ਨੈਨੋਜ਼ ਰਿਸਰਚ ਦੇ ਬਾਨੀ ਨਿੱਕ ਨੈਨੋਜ਼ ਨੇ ਆਖਿਆ ਕਿ 2021 ਦੇ ਸਤੰਬਰ ਮਹੀਨੇ ਤੱਕ ਸਾਰੇ ਕੈਨੇਡੀਅਨਾਂ ਦਾ ਟੀਕਾਕਰਣ ਮੁਕੰਮਲ ਹੋਣ ਦਾ ਜਿਹੜਾ ਇੱਕ ਯਕੀਨ ਸੀ ਉਹ ਹੁਣ ਓਨਾ ਮਜ਼ਬੂਤ ਨਹੀਂ ਰਹਿ ਗਿਆ।
ਵੈਕਸੀਨ ਦੀ ਖੇਪ ਵਿੱਚ ਵਾਰੀ ਵਾਰੀ ਹੋਣ ਵਾਲੀ ਦੇਰ ਦੇ ਬਾਵਜੂਦ ਟਰੂਡੋ ਨੂੰ ਅਜੇ ਵੀ ਇਹ ਪੱਕਾ ਯਕੀਨ ਹੈ ਕਿ ਕੈਨੇਡਾ ਅਜੇ ਵੀ ਪਹਿਲਾਂ ਵਾਲੇ ਪਲੈਨ ਮੁਤਾਬਕ ਸਮੇਂ ਸਿਰ ਆਪਣਾ ਟੀਚਾ ਪੂਰਾ ਕਰ ਲਵੇਗਾ। ਟਰੂਡੋ ਨੇ ਪਿਛਲੇ ਹਫਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਲੱਗਭਗ ਰੋਜ਼ਾਨਾ ਹੀ ਇਨ੍ਹਾਂ ਵੈਕਸੀਨ ਕੰਪਨੀਆਂ ਦੇ ਸੀਈਓਜ਼ ਨਾਲ ਗੱਲਬਾਤ ਹੋਈ ਹੈ ਤੇ ਉਨ੍ਹਾਂ ਵੱਲੋਂ ਇਹੋ ਯਕੀਨ ਦਿਵਾਇਆ ਗਿਆ ਹੈ ਕਿ ਉਹ ਆਪਣੇ ਵੱਲੋਂ ਕੀਤੇ ਵਾਅਦੇ ਪੂਰੇ ਕਰਨਗੇ।ਟਰੂਡੋ ਨੂੰ ਇਹ ਵੀ ਭਰੋਸਾ ਹੈ ਕਿ ਇਨ੍ਹਾਂ ਡੋਜ਼ਾਂ ਵਿੱਚ ਵਾਧਾ ਹੋਵੇਗਾ ਤੇ ਆਉਣ ਵਾਲੇ ਹਫਤਿਆਂ ਵਿੱਚ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਹਾਸਲ ਹੋਣਗੀਆਂ।
ਸੀਟੀਵੀ ਦੇ ਵੈਕਸੀਨ ਟਰੈਕਰ ਅਨੁਸਾਰ 2·39 ਫੀ ਸਦੀ ਕੈਨੇਡੀਅਨ ਸੋਮਵਾਰ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਹਾਸਲ ਕਰ ਚੁੱਕੇ ਸਨ। ਇਸ ਮਾਮਲੇ ਵਿੱਚ ਵੀ ਕੈਨੇਡੀਅਨਾਂ ਦੀ ਰਾਇ ਇੱਕ ਨਹੀਂ ਹੈ ਕਿ ਕੀ ਫੈਡਰਲ ਸਰਕਾਰ ਨੂੰ ਪ੍ਰੋਵਿੰਸਾਂ ਤੇ ਟੈਰੇਟਰੀਜ਼ ਤੋਂ ਵੈਕਸੀਨ ਦੀ ਵੰਡ ਦਾ ਜਿ਼ੰਮਾ ਆਪਣੇ ਸਿਰ ਲੈ ਲੈਣਾ ਚਾਹੀਦਾ ਹੈ ਜਾਂ ਨਹੀਂ। 48 ਫੀ ਸਦੀ ਇਸ ਵਿਚਾਰ ਦੇ ਖਿਲਾਫ ਹਨ ਜਾਂ ਕੁੱਝ ਹੱਦ ਤੱਕ ਖਿਲਾਫ ਹਨ ਤੇ 49 ਫੀ ਸਦੀ ਇਸ ਦੇ ਪੱਖ ਵਿੱਚ ਹਨ ਜਾਂ ਕੁੱਝ ਹੱਦ ਤੱਕ ਪੱਖ ਵਿੱਚ ਹਨ।
ਇਸ ਤੋਂ ਇਲਾਵਾ 60 ਫੀ ਸਦੀ ਕੈਨੇਡੀਅਨਾਂ ਦੀ ਇਹ ਰਾਇ ਹੈ ਕਿ ਸਰਕਾਰ ਨੂੰ ਫਾਰਮਾਸਿਊਟੀਕਲ ਕੰਪਨੀਆਂ ਨੂੰ ਪ੍ਰੀਮੀਅਮ ਅਦਾ ਕਰਨਾ ਚਾਹੀਦਾ ਹੈ ਤਾਂ ਕਿ ਕੈਨੇਡਾ ਨੂੰ ਜਲਦ ਤੋਂ ਜਲਦ ਹੋਰ ਡੋਜ਼ਾਂ ਹਾਸਲ ਹੋ ਸਕਣ।ਦੂਜੇ ਪ੍ਰੋਵਿੰਸਾਂ ਵਿੱਚ ਜਾ ਕੇ ਵੈਕਸੀਨ ਹਾਸਲ ਕਰਨ ਦੇ ਵਿਚਾਰ ਨਾਲ 70 ਫੀ ਸਦੀ ਕੈਨੇਡੀਅਨ ਇਤਫਾਕ ਨਹੀਂ ਰੱਖਦੇ।

   


 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ