Welcome to Canadian Punjabi Post
Follow us on

29

March 2024
 
ਕੈਨੇਡਾ

ਕਿਊਬਿਕ ਤੇ ਅਲਬਰਟਾ ਦੇਣਗੇ ਪਾਬੰਦੀਆਂ ਵਿੱਚ ਥੋੜ੍ਹੀ ਢਿੱਲ੍ਹ

February 09, 2021 12:42 AM


ਕਿਊਬਿਕ, 8 ਫਰਵਰੀ (ਪੋਸਟ ਬਿਊਰੋ) : ਕਿਊਬਿਕ ਵਿੱਚ ਗੈਰ ਜ਼ਰੂਰੀ ਸਟੋਰ, ਪਰਸਨਲ ਕੇਅਰ ਸੈਲੋਂ ਤੇ ਮਿਊਜ਼ੀਅਮ ਨੂੰ ਸੋਮਵਾਰ ਤੋਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰੋਵਿੰਸ ਵੱਲੋਂ ਕੋਵਿਡ-19 ਦੇ ਪਸਾਰ ਨੂੰ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਵਿੱਚ ਹੁਣ ਹੌਲੀ ਹੌਲੀ ਢਿੱਲ ਦਿੱਤੀ ਜਾ ਰਹੀ ਹੈ।
ਪ੍ਰੋਵਿੰਸ ਵੱਲੋਂ ਯੂਨੀਵਰਸਿਟੀਜ਼ ਤੇ ਜੂਨੀਅਰ ਕਾਲਜਾਂ ਨੂੰ ਵੀ ਆਪਣੇ ਕੈਂਪਸ ਹੌਲੀ ਹੌਲੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਇਨ ਪਰਸਨ ਕਲਾਸਾਂ ਲਾਉਣ ਤੇ ਮਹੀਨੇ ਵਿੱਚ ਕੁੱਝ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਵੀ ਦਿੱਤੀ ਜਾਵੇਗੀ। ਹਾਲਾਂਕਿ ਕੋਵਿਡ-19 ਕੇਸਾਂ ਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਭਰਤੀ ਹੋਣ ਦਾ ਸਿਲਸਿਲਾ ਘਟਿਆ ਹੈ, ਸਰਕਾਰ ਦਾ ਕਹਿਣਾ ਹੈ ਕਿ ਅਜੇ ਵੀ ਇਹ ਆਖਣਾ ਜਲਦਬਾਜ਼ੀ ਹੋਵੇਗੀ ਕਿ ਰਾਤ ਸਮੇਂ ਲਾਏ ਗਏ ਕਰਫਿਊ ਨੂੰ ਹਟਾ ਲਿਆ ਜਾਵੇ।
ਪ੍ਰੋਵਿੰਸ ਦੇ ਛੇ ਘੱਟ ਆਬਾਦੀ ਵਾਲੇ ਰੀਜਨਜ਼ ਘੱਟ ਆਰੇਂਜ ਐਲਰਟ ਲੈਵਲ ਵੱਲ ਵੱਧ ਰਹੇ ਹਨ, ਇਸ ਨਾਲ ਇੱਥੋਂ ਦੇ ਵਸਨੀਕਾਂ ਨੂੰ ਰੈਸਟੋਰੈਂਟਸ ਵਿੱਚ ਵੀ ਖਾਣਾ ਖਾਣ ਦੀ ਖੁੱਲ੍ਹ ਮਿਲ ਸਕਦੀ ਹੈ, ਜਿੰਮ ਵਿੱਚ ਐਕਸਰਸਾਈਜ਼ ਕਰਨ, ਤੇ ਰਾਤੀਂ 9:30 ਤੱਕ ਬਾਹਰ ਰਹਿਣ ਦੀ ਖੁੱਲ੍ਹ ਮਿਲ ਸਕਦੀ ਹੈ। ਪ੍ਰੋਵਿੰਸ ਵੱਲੋਂ ਲੋਕਾਂ ਨੂੰ ਆਂਊਟਡੋਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇੰਡੋਰ ਇੱਕਠਾਂ ਦੀ ਅਜੇ ਵੀ ਮਨਾਹੀ ਹੈ ਤੇ ਬਾਰ ਵੀ ਬੰਦ ਹਨ।ਸਰਕਾਰ ਅਜੇ ਵੀ ਚਾਹੁੰਦੀ ਹੈ ਕਿ ਜੋ ਲੋਕ ਘਰ ਤੋਂ ਕੰਮ ਕਰ ਸਕਦੇ ਹਨ ਉਹ ਅਜਿਹਾ ਕਰਨ।
ਇਸ ਤੋਂ ਇਲਾਵਾ ਅਲਬਰਟਾ ਵਿੱਚ ਵੀ ਰੈਸਟੋਰੈਂਟਸ ਇਨ ਪਰਸਨ ਡਾਈਨਿੰਗ ਲਈ ਅੱਜ ਖੁੱਲ੍ਹ ਸਕਦੇ ਹਨ। ਪ੍ਰੋਵਿੰਸ ਵੱਲੋਂ ਅਰਥਚਾਰੇ ਨੂੰ ਖੋਲ੍ਹਣ ਲਈ ਚਾਰ ਪੜਾਵੀ ਯੋਜਨਾ ਉਲੀਕੀ ਗਈ ਹੈ। ਪ੍ਰੀਮੀਅਰ ਜੇਸਨ ਕੇਨੀ ਦਾ ਕਹਿਣਾ ਹੈ ਕਿ ਕੇਸਾਂ ਦੇ ਮਾਮਲਿਆਂ ਵਿੱਚ ਆਈ ਕਮੀ ਕਾਰਨ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਪਰ ਕੁੱਝ ਰੈਸਟੋਰੈਂਟਸ ਵਿੱਚ ਪਬਲਿਕ ਹੈਲਥ ਆਰਡਰਜ਼ ਨੂੰ ਅੱਖੋਂ ਪਰੋਖੇ ਕਰਨ ਦੀ ਉਨ੍ਹਾਂ ਵੱਲੋਂ ਆਲੋਚਨਾ ਵੀ ਕੀਤੀ ਗਈ।  

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼