Welcome to Canadian Punjabi Post
Follow us on

02

July 2025
 
ਕੈਨੇਡਾ

ਮਾਂਟਰੀਅਲ ਵਿੱਚ ਚੱਲੀ ਗੋਲੀ, 15 ਸਾਲਾ ਲੜਕੀ ਹਲਾਕ

February 08, 2021 11:03 PM

ਮਾਂਟਰੀਅਲ, 8 ਫਰਵਰੀ (ਪੋਸਟ ਬਿਊਰੋ) : ਮਾਂਟਰੀਅਲ ਦੇ ਸੇੱਨ ਲੀਓਨਾਰਡ ਵਿੱਚ ਗੱਡੀ ਵਿੱਚੋਂ ਚਲਾਈਆਂ ਗਈਆਂ ਗੋਲੀਆਂ ਦੀ ਚਪੇਟ ਵਿੱਚ ਆ ਜਾਣ ਕਾਰਨ ਇੱਕ 15 ਸਾਲਾ ਲੜਕੀ ਦੀ ਮੌਤ ਹੋ ਗਈ।
ਮਾਂਟਰੀਅਲ ਪੁਲਿਸ ਨੂੰ ਐਤਵਾਰ ਸ਼ਾਮ ਨੂੰ 6:00 ਵਜੇ ਜੀਨ ਟੈਲਨ ਨੇੜੇ ਵਾਲਡੌਂਬਰ ਸਟਰੀਟ ਇਸ ਘਟਨਾ ਦੀ ਰਿਪੋਰਟ ਮਿਲੀ।ਇਹ ਲੜਕੀ ਜ਼ਖ਼ਮੀ ਹਾਲਤ ਵਿੱਚ ਪਾਰਕ ਕੀਤੀ ਹੋਈ ਗੱਡੀ ਵਿੱਚ ਮਿਲੀ, ਇਸ ਦੇ ਧੜ ਦੇ ਉੱਪਰੀ ਹਿੱਸੇ ਵਿੱਚ ਗੋਲੀ ਲੱਗੀ। ਉਸ ਨੂੰ ਫੌਰੀ ਤੌਰ ਉੱਤੇ ਹਸਪਤਾਲ ਲਿਜਾਇਆ ਗਿਆ ਤੇ ਸੋਮਵਾਰ ਸਵੇਰੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਸ ਦੀ ਮੌਤ ਹੋ ਗਈ।
ਇੱਕ ਹੋਰ 21 ਸਾਲਾ ਲੜਕੇ ਨੂੰ ਵੀ ਧੜ ਦੇ ਉੱਪਰੀ ਹਿੱਸੇ ਵਿੱਚ ਗੋਲੀਆਂ ਲੱਗੀਆਂ। ਪੁਲਿਸ ਨੂੰ ਉਹ ਦੋ ਬਲਾਕ ਦੀ ਦੂਰੀ ਉੱਤੇ ਡੀ ਕੋਮ ਸਟਰੀਟ ਉੱਤੇ ਮਿਲਿਆ ਤੇ ਇਹ ਵੀ ਪਤਾ ਲੱਗਿਆ ਕਿ ਉਹ ਪੈਦਲ ਹੀ ਹਮਲੇ ਤੋਂ ਬਚਣ ਲਈ ਘਟਨਾ ਵਾਲੀ ਥਾਂ ਤੋਂ ਦੂਰ ਜਾ ਰਿਹਾ ਸੀ ਜਦੋਂ ਉਸ ਨੂੰ ਗੋਲੀ ਲੱਗੀ। ਉਸ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਇਸ ਘਟਨਾ ਵਿੱਚ ਮਾਰੀ ਗਈ ਲੜਕੀ ਇੱਕ ਪਾਰਕ ਕੀਤੀ ਕਾਰ ਵਿੱਚ ਬੈਠੀ ਸੀ ਤੇ ਹੋਰਨਾਂ ਲੋਕਾਂ, ਜੋ ਉੱਥੇ ਖੜ੍ਹੇ ਸਨ, ਨਾਲ ਗੱਲ ਕਰ ਰਹੀ ਸੀ ਜਦੋਂ ਇੱਕ ਚੱਲਦੀ ਗੱਡੀ ਵਿੱਚੋਂ ਗੋਲੀਆਂ ਚਲਾਈਆਂ ਗਈਆਂ।
ਘੱਟੋ ਘੱਟ ਦੋ ਮਸ਼ਕੂਕਾਂ ਦੀ ਪਛਾਣ ਕਰ ਲਈ ਗਈ ਹੈ। ਉਹ ਦੋਵੇਂ ਜੀਨ ਟੈਲਨ ਉੱਤੇ ਪੱਛਮ ਵੱਲ ਵੈਨ ਵਿੱਚ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਅਨੁਸਾਰ ਉਨ੍ਹਾਂ ਨੇ ਮਾਸਕ ਪਾਏ ਹੋਏ ਸਨ।ਮੇਜਰ ਕ੍ਰਾਈਮਜ਼ ਡਵੀਜ਼ਨ ਤੇ ਕ੍ਰਾਈਮ ਸੀਨ ਟੈਕਨੀਸ਼ੀਅਨ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।    

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ