Welcome to Canadian Punjabi Post
Follow us on

22

April 2021
ਕੈਨੇਡਾ

ਜਨਵਰੀ ਵਿੱਚ ਕੈਨੇਡਾ ਵਿੱਚ ਖੁੱਸੀਆਂ 200,000 ਨੌਕਰੀਆਂ

February 05, 2021 11:15 PM

ਓਟਵਾ, 5 ਫਰਵਰੀ (ਪੋਸਟ ਬਿਊਰੋ) : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਰੋਜ਼ਗਾਰ ਨੂੰ ਅਜਿਹਾ ਖੋਰਾ ਲੱਗਣਾ ਸ਼ੁਰੂ ਹੋਇਆ ਕਿ ਜਨਵਰੀ ਵਿੱਚ 213000 ਨੌਕਰੀਆਂ ਖਤਮ ਹੋ ਗਈਆਂ। ਇਸ ਨਾਲ ਸਾਲ ਦੇ ਅੰਤ ਵਿੱਚ ਅਰਥਚਾਰੇ ਨੂੰ ਜਿਹੜਾ ਨੁਕਸਾਨ ਪਹੁੰਚਿਆ ਹੈ ਉਸ ਨਾਲ ਸਾਰਾ ਮੁਨਾਫਾ ਵੀ ਜਾਂਦਾ ਰਿਹਾ।
ਇਸ ਦੌਰਾਨ ਬੇਰੋਜ਼ਗਾਰੀ ਦਰ 0·6 ਫੀ ਸਦੀ ਪੁਆਇੰਟ ਤੋਂ ਵੱਧ ਕੇ 9·4 ਫੀ ਸਦੀ ਤੱਕ ਪਹੁੰਚ ਗਈ, ਜੋ ਕਿ ਅਗਸਤ ਤੋਂ ਲੈ ਕੇ ਹੁਣ ਤੱਕ ਸੱਭ ਤੋਂ ਵੱਧ ਹੈ। ਵਿੱਤੀ ਡਾਟਾ ਫਰਮ ਰੀਫਿਨੀਟਿਵ ਦਾ ਕਹਿਣਾ ਹੈ ਕਿ ਜਨਵਰੀ ਵਿੱਚ 47,500 ਰੋਜ਼ਗਾਰ ਦੇ ਮੌਕੇ ਖ਼ਤਮ ਹੋਣ ਦਾ ਅੰਦੇਸ਼ਾ ਸੀ, ਜਿਸ ਨਾਲ ਬੇਰੋਜ਼ਗਾਰੀ ਦਰ 8·9 ਫੀ ਸਦੀ ਤੱਕ ਪਹੁੰਚਣ ਦੀ ਸੰਭਾਵਨਾ ਸੀ।ਸੱਭ ਤੋਂ ਵੱਧ ਨੁਕਸਾਨ ਓਨਟਾਰੀਓ ਤੇ ਕਿਊਬਿਕ ਵਿੱਚ ਹੋਇਆ। ਲਾਕਡਾਊਨ ਤੇ ਪਾਬੰਦੀਆਂ ਦੇ ਚੱਲਦਿਆਂ ਕਈ ਰੀਟੇਲ ਸੈਕਟਰ ਦੇ ਕਈ ਕਾਰੋਬਾਰ ਬੰਦ ਹੋ ਗਏ।
ਸਰਵਿਸ ਸੈਕਟਰ ਤੇ ਪਾਰਟ ਟਾਈਮ ਵਰਕ ਵਿੱਚ ਹੋਈਆਂ ਵੱਡੀਆਂ ਕਟੌਤੀਆਂ ਤੇ ਨਕਾਰੇ ਗਏ ਰੋਜ਼ਗਾਰ ਕਾਰਨ ਅਪਰੈਲ ਤੋਂ ਹੀ ਰੋਜ਼ਗਾਰ ਵਿੱਚ ਭਾਰੀ ਕਮੀ ਆਈ, ਉਸ ਸਮੇਂ ਦੋ ਮਿਲੀਅਨ ਨੌਕਰੀਆਂ ਖੁੱਸੀਆਂ।

   

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਰਥਚਾਰੇ ਦੀ ਸਥਿਤੀ ਬਾਰੇ ਅੱਜ ਜਾਣਕਾਰੀ ਦੇਵੇਗਾ ਬੈਂਕ ਆਫ ਕੈਨੇਡਾ
ਟਰੂਡੋ ਤੇ ਹੋਰ ਆਗੂ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨੇਸ਼ਨ ਲਈ ਆਪਣਾ ਨਾਂ ਕਰਵਾ ਰਹੇ ਹਨ ਰਜਿਸਟਰ
ਇੰਟਰਪ੍ਰੋਵਿੰਸ਼ੀਅਲ ਬਾਰਡਰ ਕਰੌਸਿੰਗ ਉੱਤੇ 24/7 ਨਿਗਰਾਨੀ ਬੰਦ ਕਰੇਗੀ ਓਟਵਾ ਪੁਲਿਸ
ਟਾਰਚਾਂ ਵੇਚਣ ਵਾਲੇ
ਕਿਊਬਿਕ ਦੀ ਸੁਪੀਰੀਅਰ ਕੋਰਟ ਨੇ ਧਰਮਨਿਰਪੱਖਤਾ ਕਾਨੂੰਨ ਨੂੰ ਰੱਖਿਆ ਬਰਕਰਾਰ
ਸਰਕਾਰ ਨੇ ਪੇਸ਼ ਕੀਤਾ 101·4 ਬਿਲੀਅਨ ਡਾਲਰ ਦੇ ਖਰਚੇ ਵਾਲਾ ਬਜਟ
ਚੋਣਾਂ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਗਿਆ ਹੈ ਬਜਟ : ਓਟੂਲ
ਰੌਜਰਜ਼ ਦੇ ਕਈ ਗਾਹਕਾਂ ਵੱਲੋਂ ਸੇਵਾਵਾਂ ਵਿੱਚ ਵਿਘਨ ਪੈਣ ਦੀ ਕੀਤੀ ਗਈ ਸਿ਼ਕਾਇਤ
ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਲਿਬਰਲ ਸਰਕਾਰ ਹੋਰ ਖਰਚਾ ਕਰਨ ਉੱਤੇ ਦੇਵੇਗੀ ਜ਼ੋਰ
ਇਸ ਹਫਤੇ ਫੈਡਰਲ ਸਰਕਾਰ ਨੂੰ ਫਾਈਜ਼ਰ-ਬਾਇਓਐਨਟੈਕ ਤੋਂ ਇੱਕ ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ