Welcome to Canadian Punjabi Post
Follow us on

02

July 2025
 
ਲਾਈਫ ਸਟਾਈਲ

ਘਰ ਵਿੱਚ ਬਣਾਓ ਟਮਾਟਰ ਦਾ ਸੂਪ

February 03, 2021 01:42 AM

ਸਮੱਗਰੀ-ਚਾਰ ਟਮਾਟਰ, ਕਾਲੀ ਮਿਰਚ ਪਾਊਡਰ ਅੱਧਾ ਚਮਚ, ਖੰਡ ਅੱਧਾ ਚਮਚ, ਮੱਖਣ ਇੱਕ ਚਮਚ, ਬ੍ਰੈਡ ਕਿਊਬਜ਼ ਚਾਰ-ਪੰਜ, ਕਾਲਾ ਨਮਕ ਅੱਧਾ ਚਮਚ, ਨਮਕ ਸਵਾਦ ਅਨੁਸਾਰ, ਹਰੀ ਧਨੀਆ ਥੋੜ੍ਹਾ ਜਿਹਾ ਬਰੀਕ ਕੱਟਿਆ ਹੋਇਆ, ਮਲਾਈ ਜਾਂ ਤਾਜ਼ੀ ਕ੍ਰੀਮ ਇੱਕ ਚਮਚ।
ਵਿਧੀ-ਸੂਪ ਬਣਾਉਣ ਲਈ ਸਭ ਤੋਂ ਪਹਿਲਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਬਰੀਕ ਟੁਕੜਿਆਂ ਵਿੱਚ ਕੱਟ ਲਓ। ਫਿਰ ਇੱਕ ਭਾਂਡੇ ਵਿੱਚ ਦੋ ਕੱਪ ਪਾਣੀ ਪਾ ਕੇ ਉਸ ਵਿੱਚ ਟਮਾਟਰ ਪਾ ਕੇ ਘੱਟ ਗੈਸ ਉੱਤੇ ਉਬਲਣ ਲਈ ਰੱਖ ਦਿਓ। ਟਮਾਟਰ ਜਦੋਂ ਚੰਗੀ ਤਰ੍ਹਾਂ ਨਾਲ ਗਰਮ ਹੋ ਜਾਣ ਤਾਂ ਗੈਸ ਬੰਦ ਕਰ ਲਓ, ਫਿਰ ਟਮਾਟਰ ਨੂੰ ਠੰਢੇ ਪਾਣੀ ਵਿੱਚ ਪਾ ਕੇ ਉਸ ਦੇ ਛਿਲਕੇ ਉਤਾਰਨ ਤੋਂ ਬਾਅਦ ਪੀਸ ਲਓ। ਪੀਸੇ ਹੋਏ ਟਮਾਟਰ ਦੇ ਗੁੱਦੇ ਨੂੰ ਵੱਡੀ ਛਾਣਨੀ ਨਾਲ ਛਾਣ ਕੇ ਵੱਖਰਾ ਕਰ ਲਓ। ਫਿਰ ਪੀਸੇ ਹੋਏ ਟਮਾਟਰ ਨੂੰ ਉਬਲਣ ਲਈ ਰੱਖ ਦਿਓ। ਉਬਾਲਾ ਆਉਣ ਉੱਤੇ ਸੂਪ ਵਿੱਚ ਅੱਧਾ ਚਮਚ ਖੰਡ, ਅੱਧਾ ਚਮਚ ਕਾਲੀ ਮਿਰਚ ਪਾਊਡਰ ਪਾ ਕੇ ਸੱਤ-ਅੱਠ ਮਿੰਟ ਤੱਕ ਪਕਾਓ। ਤੁਹਾਡਾ ਟਮਾਟਰ ਸੂਪ ਬਣ ਕੇ ਤਿਆਰ ਹੈ।

 
Have something to say? Post your comment