Welcome to Canadian Punjabi Post
Follow us on

22

April 2021
ਲਾਈਫ ਸਟਾਈਲ

ਬਿਊਟੀ ਟਿਪਸ: ਹੋਮਮੇਡ ਮਲਾਈ ਫੇਸਪੈਕ ਨਾਲ ਪਾਓ ਮੁਲਾਇਮ ਚਮਕਦੀ ਸਕਿਨ

January 26, 2021 09:10 PM

ਮੋਟਾਪੇ ਤੋਂ ਬਚਣ ਲਈ ਤੁਸੀਂ ਦੁੱਧ ਦੀ ਮਲਾਈ ਤੋਂ ਪ੍ਰਹੇਜ਼ ਕਰਦੇ ਹੋ, ਪਰ ਇਹ ਮਲਾਈ ਫੇਸਪੈਕ ਤੁਹਾਡੀ ਸਕਿਨ ਨੂੰ ਮੁਲਾਇਮ, ਨਿਖਰੀ ਤੇ ਬੇਦਾਗ ਬਣਾ ਸਕਦਾ ਹੈ। ਮਲਾਈ ਫੇਸਪੈਕ ਚਿਹਰੇ ਨੂੰ ਜਿੰਨੀ ਨਮੀ ਅਤੇ ਨਿਖਾਰ ਦੇ ਸਕਦਾ ਹੈ, ਕੋਈ ਮਹਿੰਗੀ ਕਰੀਮ ਨਹੀਂ ਦੇ ਸਕਦੀ। ਮਲਾਈ ਦਾ ਤੁਸੀਂ ਚਿਹਰੇ 'ਤੇ ਕਿਸ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ।
ਵੇਸਣ ਅਤੇ ਮਲਾਈ
ਜੇ ਧੁੱਪ ਦੇ ਕਾਰਨ ਚਿਹਰਾ ਟੈਨ ਹੋ ਗਿਆ ਹੈ ਤਾਂ ਇਸ ਨੂੰ ਦੂਰ ਕਰਨ ਦੇ ਲਈ ਮਲਾਈ ਲਾ ਸਕਦੇ ਹੋ। ਮਲਾਈ ਨੂੰ ਤੁਸੀਂ ਚਾਹੋ ਤਾਂ ਇੰਜ ਹੀ ਚਿਹਰੇ 'ਤੇ ਲਾ ਕੇ 10 ਮਿੰਟ ਲਈ ਛੱਡ ਦਿਓ ਜਾਂ ਇਸ ਵਿੱਚ ਵੇਸਣ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਚਿਹਰੇ 'ਤੇ ਲਾਓ। 15-20 ਮਿੰਟ ਬਾਅਦ ਪਾਣੀ ਨਾਲ ਚਿਹਰੇ ਧੋ ਲਓ। ਚੰਗੇ ਰਿਜ਼ਲਟ ਦੇ ਲਈ ਹਫਤੇ ਵਿੱਚ ਦੋ ਵਾਰ ਫੇਸਪੈਕ ਲਗਾਓ।
ਮਲਾਈ ਅਤੇ ਸ਼ਹਿਦ
ਮਲਾਈ ਬਿਹਤਰੀਨ ਮਾਇਸ਼ਚੁਰਾਈਜ਼ਰ ਹੈ ਇਸ ਲਈ ਡ੍ਰਾਈ ਸਕਿਨ ਵਾਲਿਆਂ ਨੂੰ ਮਲਾਈ ਜ਼ਰੂਰ ਲਗਾਉਣੀ ਚਾਹੀਦੀ ਹੈ। ਮਲਾਈ ਵਿੱਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ ਵੀਹ ਮਿੰਟ ਤੱਕ ਛੱਡ ਦਿਓ। ਫਿਰ ਠੰਢੇ ਪਾਣੀ ਨਾਲ ਚਿਹਰਾ ਧੋ ਲਓ। ਡਰਾਈ ਸਕਿਨ ਵਾਲਿਆਂ ਨੂੰ ਇਹ ਫੇਸਪੈਕ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ।
ਮਲਾਈ ਅਤੇ ਓਟਮੀਲ
ਮਲਾਈ ਨਾਲ ਤੁਸੀਂ ਸਕਿਨ ਨੂੰ ਸਕ੍ਰਬ ਕਰ ਸਕਦੇ ਹੋ। ਇਸ ਦੇ ਲਈ ਓਟਮੀਲ ਜਾਂ ਬ੍ਰੈੱਡਕ੍ਰਮਬਸ ਵਿੱਚ ਮਲਾਈ ਮਿਕਸ ਕਰ ਕੇ ਇਸ ਨਾਲ ਸਕ੍ਰਬ ਕਰੋ। ਇਸ ਨਾਲ ਤੁਸੀਂ ਕੂਹਨੀ, ਗਰਦਨ, ਗੋਡੇ, ਪੈਰ ਅਤੇ ਹੱਥਾਂ ਨੂੰ ਸਕ੍ਰਬ ਕਰ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ ਬਿਲਕੁਲ ਸਾਫਟ ਅਤੇ ਗਲੋਇੰਗ ਬਣੇਗੀ।
ਮਲਾਈ ਅਤੇ ਨਿੰਬੂ
ਮਲਾਈ ਕਲੀਂਜਰ ਦਾ ਵੀ ਕੰਮ ਕਰਦਾ ਹੈ। ਇਸ ਦੇ ਲਈ ਇੱਕ ਚਮਚ ਮਲਾਈ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ਦਾ ਚਾਰ-ਪੰਜ ਮਿੰਟ ਤੱਕ ਮਸਾਜ ਕਰੋ। ਕੁਝ ਦੇਰ ਇੰਝ ਹੀ ਰਹਿਣ ਦਿਓ, ਫਿਰ ਗਿੱਲੇ ਰੂੰ ਨਾਲ ਚਿਹਰਾ ਪੂੰਝ ਲਓ।
ਮਲਾਈ ਅਤੇ ਕੇਸਰ
ਇੱਕ ਕੱਪ ਮਲਾਈ ਵਿੱਚ ਥੋੜ੍ਹਾ ਜਿਹਾ ਕੇਸਰ ਪਾ ਕੇ ਉਸ ਦਾ ਪੇਸਟ ਬਣਾ ਲਓ ਤੇ ਇਸ ਨੂੰ ਪੂਰੇ ਸਰੀਰ 'ਤੇ ਲਾਓ। ਅੱਧੇ ਘੰਟੇ ਦੇ ਬਾਅਦ ਨਹਾ ਲਓ। ਸਕਿਨ ਮੱਖਣ ਵਾਂਗ ਮੁਲਾਇਮ ਹੋ ਜਾਏਗੀ।
ਮਲਾਈ ਅਤੇ ਹਲਦੀ ਪੈਕ
ਜਦੇ ਤੁਹਾਡੀ ਸਕਿਨ ਦੀ ਰੰਗਤ ਫਿੱਕੀ ਪੈ ਗਈ ਹੈ ਅਤੇ ਨਿਖਾਰ ਵੀ ਚਲਾ ਗਿਆ ਹੈ ਤਾਂ ਮਲਾਈ ਵਿੱਚ ਹਲਦੀ ਅਤੇ ਵੇਸਣ ਮਿਲਾ ਕੇ ਪੇਸਟ ਬਣਾਓ ਅਤੇ ਇਸ ਨੂੰ ਚਿਹਰੇ 'ਤੇ ਲਾ ਕੇ 15 ਮਿੰਟ ਤੱਕ ਛੱਡ ਦਿਓ। ਉਸ ਦੇ ਬਾਅਦ ਪਾਣੀ ਨਾਲ ਧੋ ਲਓ।
ਮਲਾਈ ਅਤੇ ਆਲਿਵ ਆਇਲ
ਇੱਕ ਚਮਚ ਮਲਾਈ ਵਿੱਚ 10 ਬੂੰਦਾਂ ਆਲਿਵ ਆਇਲ ਪਾ ਕੇ ਮਿਕਸ ਕਰੋ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ 10 ਮਿੰਟ ਦੇ ਲਈ ਛੱਡ ਦਿਓ। ਫਿਰ ਪਾਣੀ ਨਾਲ ਚਿਹਰਾ ਧੋ ਲਓ। ਸਕਿਨ ਬਿਲਕੁਲ ਸਾਫਟ ਹੋ ਜਾਏਗੀ।
ਮਲਾਈ ਅਤੇ ਚੌਲਾਂ ਦਾ ਆਟਾ
ਇੱਕ ਚਮਚ ਮਲਾਈ ਵਿੱਚ ਇੱਕ ਚਮਚ ਚੌਲਾਂ ਦਾ ਆਟਾ ਪਾ ਕੇ 10 ਬੂੰਦ ਬਾਦਾਮ ਤੇਲ ਪਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਚਿਹਰੇ 'ਤੇ ਲਾ ਕੇ ਸੁੱਕਣ ਦਿਓ। ਫਿਰ ਹਲਕਾ ਪਾਣੀ ਲਗਾ ਕੇ ਸਕ੍ਰਬ ਦੀ ਤਰ੍ਹਾਂ ਪੈਕ ਨੂੰ ਉਤਾਰੋ। ਇਸ ਨਾਲ ਡੈਡ ਸਕਿਨ ਨਿਕਲ ਜਾਏਗੀ ਅਤੇ ਸਕਿਨ 'ਤੇ ਨਿਖਾਰ ਵੀ ਆਏਗਾ। ਹਫਤੇ ਵਿੱਚ ਦੋ ਵਾਰ ਲਗਾਉਣ 'ਤੇ ਚੰਗੇ ਨਤੀਜੇ ਮਿਲਣਗੇ।

Have something to say? Post your comment