Welcome to Canadian Punjabi Post
Follow us on

02

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਲਾਈਫ ਸਟਾਈਲ

ਰਸੋਈ : ਗੁੜ, ਦਿਲ ਦਾ ਪੌਸ਼ਟਿਕ ਹਲਵਾ

January 26, 2021 09:09 PM

ਸਮੱਗਰੀ-ਕਣਕ ਦਾ ਆਟਾ ਇੱਕ ਕੌਲੀ, ਅੱਧੀ ਕੌਲੀ ਤਿਲ, ਖਸਖਸਸ ਦੋ ਛੋਟੇ ਚਮਚ, ਬਾਦਾਮ ਅਤੇ ਕਾਜੂ ਚਾਰ-ਪੰਜ, ਦੁੱਧ ਚਾਰ ਕੱਪ (ਜ਼ਰੂਰਤ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਹੋ ਸਕਦਾ ਹੈ), ਸੁੱਕੇ ਮੇਵੇ (ਬਾਦਾਮ, ਕਾਜੂ, ਅਖਰੋ, ਪਿਸਤਾ) ਇੱਕ ਕੌਲੀ ਮਿਲੇ ਜੁਲੇ ਅਤੇ ਕੱਟੇ ਹੋਏ, ਨਾਰੀਅਲ ਬੂਰਾ ਦੋ ਵੱਡੇ ਚਮਚ, ਡੇਢ ਕੌਲੀ ਘਿਓ, ਗੁੜ ਦੋ ਕੌਲੀਆਂ (ਸਵਾਦ ਅਨੁਸਾਰ ਘੱਟ ਜ਼ਿਆਦਾ ਕਰ ਸਕਦੇ ਹੋ), ਸੌਂਫ ਇੱਕ ਵੱਡਾ ਚਮਚ, ਹਲਦੀ ਪਾਊਡਰ ਚੁਟਕ ਕੁ, ਗੂੰਦ ਇੱਕ ਵੱਡਾ ਚਮਚ, ਦਾਲਚੀਨੀ ਪਾਊਡਰ ਇੱਕ ਛੋਟਾ ਚਮਚ, ਇਲਾਇਚੀ ਦੋ, ਜੈਫਲ ਪਾਊਡਰ 1/4 ਛੋਟਾ ਚਮਚ।

ਵਿਧੀ- ਇੱਕ ਕੌਲੀ ਦੁੱਧ ਵਿੱਚ ਤਿਲ, ਖਸਖਸ, ਨਾਰੀਅਲ ਬੂਰਾ, ਬਾਦਾਮ ਅਤੇ ਕਾਜੂ ਨੂੰ ਛੇ-ਸੱਤ ਘੰਟੇ ਲਈ ਭਿਉਂ ਕੇ ਰੱਖੋ। ਫਿਰ ਇਨ੍ਹਾਂ ਨੂੰ ਪੀਸ ਕੇ ਪੇਸਟ ਬਣਾਓ। ਗੁੜ ਨੂੰ ਬਚੇ ਹੋਏ ਦੁੱਧ ਵਿੱਚ ਘੋਲੋ ਅਤੇ ਛਾਣ ਲਓ। ਘਿਓ ਗਰਮ ਕਰ ਕੇ ਗੋਂਦ ਨੂੰ ਤਲੋ ਅਤੇ ਬਰੀਕ ਕਰ ਲਓ। ਫਿਰ ਮੇਵੇ ਤਲ ਲਓ। ਬਚੇ ਘਿਓ ਵਿੱਚ ਤਿਲ ਦਾ ਪੇਸਟ ਪਾਓ ਅਤੇ ਹਲਕਾ ਗੁਲਾਬੀ ਭੁੰਨੋ। ਇਸ ਵਿੱਚ ਆਟਾ ਮਿਲਾਓ ਤੇ ਹਲਕੇ ਸੇਕ 'ਤੇ ਸੁਨਹਿਰੀ ਭੁੰਨੋ। ਗੁੜ ਤੇ ਮੇਵਿਆਂ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਮਿਲਾਓ, ਥੋੜ੍ਹਾ ਜਿਹਾ ਭੁੰਨੋ। ਗੁੜ ਮਿਲਾਓ ਅਤੇ ਚਮਚ ਨਾਲ ਲਗਾਤਾਰ ਹਿਲਾਉਂਦੇ ਰਹੋ ਤਾਂ ਕਿ ਗੁਠਲੀਆਂ ਨਾ ਬਣਨ। ਮਿਸ਼ਰਣ ਨੂੰ ਹਲਕੇ ਸੇਕ 'ਤੇ ਕੜਾਹੀ ਛੱਡਣ ਤੱਕ ਭੁੰਨੋ। ਜਦ ਇਹ ਖਿਲਾ-ਖਿਲਾ ਹੋ ਜਾਏ, ਤਾਂ ਸਮਝ ਲਓ ਹਲਵਾ ਬਣ ਕੇ ਤਿਆਰ ਹੈ। ਉਪਰੋਂ ਮੇਵੇ ਪਾਓ ਅਤੇ ਗਰਮਾ ਗਰਮ ਪਰੋਸੋ।

 
Have something to say? Post your comment