Welcome to Canadian Punjabi Post
Follow us on

02

July 2025
 
ਭਾਰਤ

ਯੈਸ ਬੈਂਕ ਦੇ ਰਾਣਾ ਕਪੂਰ ਨੂੰ ਬੰਬਈ ਹਾਈ ਕੋਰਟ ਤੋਂ ਵੀ ਜ਼ਮਾਨਤ ਨਹੀਂ ਮਿਲੀ

January 26, 2021 08:54 PM

ਮੁੰਬਈ, 26 ਜਨਵਰੀ (ਪੋਸਟ ਬਿਊਰੋ)- ਬੰਬਈ ਹਾਈ ਕੋਰਟ ਨੇ ਵੀ ਮਨੀ ਲਾਂਡਰਿੰਗ ਕੇਸ ਵਿੱਚ ਦੋਸ਼ੀ ਯੈਸ ਬੈਂਕ ਦੇ ਮੋਢੀ ਰਾਣਾ ਕਪੂਰ ਨੂੰ ਜ਼ਮਾਨਤ ਦੇਣ ਤੋਂ ਕੱਲ੍ਹ ਨਾਂਹ ਕਰ ਦਿੱਤੀ। ਪਿਛਲੇ ਸਾਲ ਜੁਲਾਈ ਵਿੱਚ ਮੁੰਬਈ ਦੀ ਇੱਕ ਵਿਸੇਸ਼ ਅਦਾਲਤ ਨੇ ਕਪੂਰ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਉਸ ਪਿੱਛੋਂ ਉਸ ਨੇ ਬੰਬਈ ਹਾਈ ਕੋਰਟ ਵੱਲ ਰੁੱਖ ਕੀਤਾ ਸੀ।ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕਪੂਰ ਨੂੰ ਪਿਛਲੇ ਸਾਲ ਮਾਰਚ ਵਿੱਚ ਗ਼੍ਰਿਫ਼ਤਾਰ ਕੀਤਾ ਸੀ। ਈ ਡੀ ਵੱਲੋਂ ਡੀ ਐਚ ਐਫ ਐਲ ਨਾਲ ਸਬੰਧਤ ਇੱਕ ਕੰਪਨੀ ਕੋਲੋਂ 600 ਕਰੋੜ ਰੁਪਏ ਹੜੱਪਣ ਦੇ ਕੇਸ ਵਿੱਚ ਕਪੂਰ, ਉਨ੍ਹਾਂ ਦੀ ਪਤਨੀ ਅਤੇ ਤਿੰਨ ਬੇਟੀਆਂ ਵਿਰੁੱਧ ਜਾਂਚ ਕੀਤੀ ਜਾ ਰਹੀ ਹੈ।
ਰਾਣਾ ਕਪੂਰ ਦੇ ਵਕੀਲ ਹਰੀਸ਼ ਸਾਲਵੇ ਨੇ ਜਸਟਿਸ ਪੀ ਡੀ ਨਾਈਕ ਦੀ ਪ੍ਰਧਾਨਗੀ ਵਾਲੇ ਸਿੰਗਲ ਬੈਂਚ ਸਾਹਮਣੇਕਿਹਾ ਕਿ ਕਪੂਰ ਦੀ ਕੰਪਨੀ ਨੂੰ 600 ਕਰੋੜ ਰੁਪਏ ਕਰਜ਼ਾ ਮਿਲਿਆ ਸੀ, ਰਿਸ਼ਵਤ ਵਜੋਂ ਇਹ ਰਕਮ ਨਹੀਂ ਦਿੱਤੀ ਗਈ ਸੀ। ਈ ਡੀ ਦੇ ਵਕੀਲ ਨੇ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ ਤੇ ਅਦਾਲਤ ਨੂੰ ਦੱਸਿਆ ਕਿ ਕੰਪਨੀ ਦੇ ਮਾਲਕਾਂ ਵਿੱਚ ਕਪੂਰ ਦੀਆਂ ਧੀਆਂ ਵੀ ਸ਼ਾਮਲ ਹਨ। ਦੂਸਰੇ ਪਾਸੇ ਈ ਡੀ ਨੇ ਰੀਅਲ ਐਸਟੇਟ ਨਾਲ ਜੁੜੇ ਗਰੁੱਪ ਓਮਕਾਰ ਰੀਅਲਟਰਸ ਐਂਡ ਡਿਵੈਲਪਰਜ਼ ਦੇ ਮੁੰਬਈ ਵਿਚਲੇ ਸੱਤ ਟਿਕਾਣਿਆਂ ਅਤੇ ਯੈਸ ਬੈਂਕ ਵਿੱਚ ਮਨੀ ਲਾਂਡਰਿੰਗ ਬਾਰੇ3 ਟਿਕਾਣਿਆਂ`ਤੇ ਛਾਪੇ ਮਾਰੇ ਹਨ। ਓਮਕਾਰ ਗਰੁੱਪ ਦੇ ਮੁਖੀ ਕਮਲ ਕਿਸ਼ੋਰ ਗੁਪਤਾ ਅਤੇ ਐਮ ਡੀ ਬਾਬੂ ਲਾਲ ਵਰਮਾ ਉਕਤ ਗਰੁੱਪ ਦੇ ਪ੍ਰਮੋਟਰ ਹਨ। ਗਰੁੱਪ `ਤੇ ਦੋਸ਼ ਹੈ ਕਿ ਉਸ ਨੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਮੁੜ ਵਸੇਬੇ ਬਾਰੇ ਬਣੀ ਅਥਾਰਟੀ ਵੱਲੋਂ ਹਾਸਲ ਕੀਤੀਆਂ ਕਈ ਪ੍ਰਵਾਨਗੀਆਂ ਦੀ ਗਲਤ ਵਰਤੋਂ ਕੀਤੀ ਹੈ। ਇਸ ਗਰੁੱਪ `ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਯੈਸ ਬੈਂਕ ਕੋਲੋਂ ਕਰਜ਼ੇ ਵਜੋਂ ਲੱਗਭਗ 450 ਕਰੋੜ ਰੁਪਏ ਲੈ ਕੇ ਕਿਸੇ ਹੋਰ ਥਾਂ ਖਰਚ ਕਰ ਦਿੱਤੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ