Welcome to Canadian Punjabi Post
Follow us on

25

February 2021
ਭਾਰਤ

ਕਿਸਾਨ ਅੰਦੋਲਨਕਾਰੀਆਂ ਵਿੱਚੋਂ ਕੁੱਝ ਨੇ ਲਾਲ ਕਿੱਲ੍ਹੇ ਉੱਤੇ ਜਾ ਕੇ ਝੰਡੇ ਫਹਿਰਾਏ

January 26, 2021 05:52 PM


·    ਮੁਜ਼ਾਹਰਾਕਾਰੀਆਂ ਤੇ ਪੁਲਿਸ ਦਰਮਿਆਨ ਹੋਈ ਝੜਪ
·    ਪੁਲਿਸ ਨੇ ਕੀਤਾ ਲਾਠੀਚਾਰਜ, ਅੱਥਰੂਗੈਸ ਦੇ ਗੋਲੇ ਵੀ ਦਾਗੇ

ਨਵੀਂ ਦਿੱਲੀ, 26 ਜਨਵਰੀ (ਪੋਸਟ ਬਿਊਰੋ) : ਹਜ਼ਾਰਾਂ ਦੀ ਗਿਣਤੀ ਵਿੱਚ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਭਾਰਤੀ ਕਿਸਾਨ ਅੱਜ ਬੈਰੀਕੇਡ ਤੋੜ ਕੇ ਇਤਿਹਾਸਕ ਲਾਲ ਕਿਲ੍ਹੇ ਦੇ ਅੰਦਰ ਦਾਖਲ ਹੋ ਗਏ ਤੇ ਉੱਥੇ ਝੰਡੇ ਫਹਿਰਾ ਦਿੱਤੇ। ਇਸ ਦੌਰਾਨ ਕਈ ਥਾਂਵਾਂ ਉੱਤੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਤੇ ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਵੱਲੋਂ ਕਈ ਥਾਂਵਾਂ ਉੱਤੇ ਲਾਠੀ ਚਾਰਜ ਕਰਨ ਤੇ ਅੱਥਰੂ ਗੈਸ ਦੇ ਗੋਲੇ ਦਾਗਣ ਦੀਆਂ ਖਬਰਾਂ ਵੀ ਮਿਲੀਆਂ।
ਜਿ਼ਕਰਯੋਗ ਹੈ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਉਤਪਾਦਕਾਂ ਦੇ ਸਿਰ ਉੱਤੇ ਪ੍ਰਾਈਵੇਟ ਖਰੀਦਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਤਿਆਰ ਕੀਤੇ ਗਏ ਹਨ। ਪਿਛਲੇ ਲੱਗਭਗ ਦੋ ਮਹੀਨੇ ਤੋਂ ਇਹ ਕਿਸਾਨ ਦਿੱਲੀ ਦੇ ਬਾਹਰਵਾਰ ਧਰਨਾ ਲਾਈ ਬੈਠੇ ਹਨ। ਇਸ ਨਾਲ 2014 ਵਿੱਚ ਸੱਤਾ ਵਿੱਚ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਖਤਰਾ ਖੜ੍ਹਾ ਹੋ ਗਿਆ ਹੈ।
ਇਸ ਮੌਕੇ ਝੜਪ ਦੌਰਾਨ ਟਰੈਕਟਰ ਪਲਟ ਜਾਣ ਕਾਰਨ ਇੱਕ ਅੰਦੋਲਨਕਾਰੀ ਦੀ ਮੌਤ ਹੋ ਗਈ ਤੇ ਉਸ ਦੀ ਲਾਸ਼ ਨੂੰ ਤਿਰੰਗੇ ਝੰਡੇ ਵਿੱਚ ਲਪੇਟ ਕੇ ਸੈਂਟਰਲ ਦਿੱਲੀ ਦੀ ਸੜਕ ਉੱਤੇ ਹੀ ਰੱਖਿਆ ਗਿਆ। ਇੱਕ ਚਸ਼ਮਦੀਦ ਨੇ ਆਖਿਆ ਕਿ ਪੰਜ ਪੁਲਿਸ ਵਾਲੇ ਤੇ ਤਿੰਨ ਮੁਜ਼ਾਹਰਾਕਾਰੀ ਲਾਲ ਕਿਲ੍ਹੇ ਉੱਤੇ ਜ਼ਖਮੀ ਹੋ ਗਏ। ਇਹ ਵੀ ਪਤਾ ਲੱਗਿਆ ਹੈ ਕਿ ਕੁੱਝ ਰੋਹ ਵਿੱਚ ਆਏ ਕਿਸਾਨਾਂ ਨੇ ਪੁਲਿਸ ਵੱਲੋਂ ਟਰੈਕਟਰਾਂ ਲਈ ਤੈਅ ਕੀਤੇ ਗਏ ਰੂਟ ਨੂੰ ਨਹੀਂ ਮੰਨਿਆ। ਪੁਲਿਸ ਨਾਲ ਹੋਈ ਝੜਪ ਵਿੱਚ ਅੰਦੋਲਨਕਾਰੀਆਂ ਨੇ ਬੈਰੀਕੇਡ ਵੀ ਤੋੜ ਦਿੱਤੇ।
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਬੰਧਕਾਂ ਨੇ ਆਖਿਆ ਕਿ ਜਿਸ ਧੜੇ ਨੇ ਤੈਅਸੁ਼ਦਾ ਰੂਟ ਦੀ ਪਾਲਣਾ ਨਾ ਕਰਕੇ ਵੱਖਰਾ ਰਾਹ ਚੁਣਿਆ ਉਹ ਬਹੁਗਿਣਤੀ ਕਿਸਾਨਾਂ ਦੀ ਅਗਵਾਈ ਨਹੀਂ ਕਰਦਾ।ਇਹ ਵੀ ਆਖਿਆ ਗਿਆ ਕਿ ਕੋਈ ਵੀ ਆਗੂ ਗਾਇਬ ਨਹੀਂ ਹੋਏ ਹਨ ਤੇ ਉਨ੍ਹਾਂ ਵੱਲੋਂ ਤੈਅਸੁ਼ਦਾ ਰੂਟਾਂ ਦਾ ਹੀ ਪਾਲਣ ਕੀਤਾ ਜਾ ਰਿਹਾ ਹੈ।
 

Have something to say? Post your comment
ਹੋਰ ਭਾਰਤ ਖ਼ਬਰਾਂ
ਕੋਰੋਨਾ ਦਾ ਪ੍ਰਛਾਵਾਂ ਭਾਰਤ ਉੱਤੇ ਮੁੜ ਕੇ ਛਾਇਆ
ਖੇਤੀ ਮੰਤਰੀ ਤੋਮਰ ਨੇ ਕਿਹਾ: ਜੇ ਕਿਸਾਨ ਸਰਕਾਰ ਦੀ ਪੇਸ਼ਕਸ਼ ਉੱਤੇ ਵਿਚਾਰ ਕਰਨ ਤਾਂ ਗੱਲਬਾਤ ਲਈ ਤਿਆਰ ਹਾਂ
ਧਰਮਿੰਦਰ ਨੇ ਇੱਕ ਵਾਰੀ ਫਿਰ ਕਿਸਾਨਾਂ ਲਈ ਹੇਜ ਵਿਖਾਇਆ
ਸੰਸਾਰ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਅਹਿਮਦਾਬਾਦ ਵਿੱਚ ਉਦਘਾਟਨ
ਪਾਮੇਲਾ ਗੋਸਵਾਮੀ ਡਰੱਗ ਕੇਸ: ਭਾਜਪਾ ਨੇਤਾ ਰਾਕੇਸ਼ ਸਿੰਘ ਗ੍ਰਿਫਤਾਰ, ਦੋ ਪੁੱਤਰ ਵੀ ਬੰਗਾਲ ਪੁਲਸ ਦੀ ਹਿਰਾਸਤ ਵਿੱਚ
ਟਿਕੈਤ ਦਾ ਨਵਾਂ ਲਲਕਾਰਾ: ਅਗਲੀ ਵਾਰ ਕਿਸਾਨ ਇੰਡੀਆ ਗੇਟ ਦੇ ਨੇੜੇ ਪਾਰਕਾਂ ਨੂੰ ਵਾਹ ਕੇ ਫਸਲ ਬੀਜਣਗੇ
ਦਿਸ਼ਾ ਰਵੀ ਲਈ ਅਦਾਲਤ ਵੱਲੋਂ ਜ਼ਮਾਨਤ ਮਨਜ਼ੂਰ, ਜੇਲ੍ਹ ਤੋਂ ਰਿਹਾਈ ਮਿਲੀ
ਗੁਜਰਾਤ ਵਿੱਚ ਲੋਕਲ ਬਾਡੀਜ਼ ਚੋਣਾਂ ਦੇ ਨਤੀਜੇ ਵਿੱਚ ਭਾਜਪਾ ਨੇ ਹੂੰਝਾ ਫੇਰਿਆ
ਲਾਲ ਕਿਲ੍ਹਾ ਹਿੰਸਾ ਕਾਂਡ ਵਿੱਚ ਇੱਕ ਹੋਰ ਨੌਜਵਾਨ ਦਿੱਲੀ ਪੁਲਸ ਵੱਲੋਂ ਗ੍ਰਿਫਤਾਰ
ਪੁੱਡੂਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ ਵੱਲੋਂ ਬਹੁ-ਗਿਣਤੀ ਨਾ ਹੋਣ ਕਾਰਨ ਅਸਤੀਫ਼ਾ