Welcome to Canadian Punjabi Post
Follow us on

12

July 2025
 
ਟੋਰਾਂਟੋ/ਜੀਟੀਏ

ਬੈਂਸ ਉੱਤੇ ਗੰਭੀਰ ਦੋਸ਼ ਲਾਉਣ ਵਾਲੇ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਵਿੱਚੋਂ ਕੀਤਾ ਗਿਆ ਬਾਹਰ

January 26, 2021 07:42 AM

ਬਰੈਂਪਟਨ, 25 ਜਨਵਰੀ (ਪੋਸਟ ਬਿਊਰੋ) : ਬਰੈਂਪਟਨ ਸੈਂਟਰ ਤੋਂ ਐਮਪੀ ਰਮੇਸ਼ ਸੰਘਾ ਨੂੰ ਲਿਬਰਲ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਜਿ਼ਕਰਯੋਗ ਹੈ ਕਿ ਰਮੇਸ਼ ਸੰਘਾ, ਜੋ ਕਿ ਪੇਸ਼ੇ ਤੋਂ ਵਕੀਲ ਹੈ, ਸੱਭ ਤੋਂ ਪਹਿਲਾਂ 2015 ਵਿੱਚ ਲਿਬਰਲ ਐਮਪੀ ਚੁਣਿਆ ਗਿਆ। ਅਤੀਤ ਵਿੱਚ ਵੀ ਉਸ ਵੱਲੋਂ ਲਿਬਰਲ ਪਾਰਟੀ ਉੱਤੇ ਸਿੱਖ ਵੱਖਵਾਦੀਆਂ ਦੀ ਪੁਸ਼ਤ ਪਨਾਹੀ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ।
ਬੀਤੇ ਦਿਨੀ ਵਾਈ ਮੀਡੀਆ ਨੁੰ ਦਿੱਤੀ ਇੱਕ ਇੰਟਰਵਿਊ ਦੌਰਾਨ ਰਮੇਸ਼ ਸੰਘਾ ਨੇ ਨਵਦੀਪ ਬੈਂਸ ਉੱਤੇ ਗੰਭੀਰ ਦੋਸ਼ ਲਾਏ ਸਨ। ਜਿੱਥੇ ਨਵਦੀਪ ਬੈਂਸ ਵੱਲੋਂ ਮੰਤਰੀ ਦੇ ਅਹੁਦੇ ਅਤੇ ਸਿਆਸਤ ਛੱਡਣ ਦਾ ਕਾਰਨ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਦੱਸਿਆ ਸੀ, ਉੱਥੇ ਸੰਘਾ ਨੇ ਬੈਂਸ ਦੇ ਫੈਸਲੇ ਉੱਤੇ ਹੈਰਾਨੀ ਪ੍ਰਗਟਾਈ ਅਤੇ ਕਿਹਾ ਨਾ ਤਾਂ ਇਹ ਗੱਲ ਉਸ ਨੂੰ ਹਜ਼ਮ ਹੋ ਰਹੀ ਹੈ ਤੇ ਨਾ ਹੀ ਭਾਈਚਾਰੇ ਨੂੰ। ਇਸ ਦੇ ਨਾਲ ਹੀ ਉਨ੍ਹਾਂ ਨਵਦੀਪ ਬੈਂਸ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਕੋਈ ਇੰਤਿਹਾਪਸੰਦ ਹੋਵੇ ਅਤੇ ਖਾਲਿਸਤਾਨੀ ਹੋਵੇ ਕੀ ਉਹ ਮੰਤਰੀ ਬਣਨ ਦੇ ਕਾਬਲ ਹੈ? ਉਨ੍ਹਾਂ ਆਖਿਆ ਕਿ ਕੁੱਝ ਅਜਿਹੇ ਕਾਰਨ ਹੀ ਹਨ ਜਿਨ੍ਹਾਂ ਕਰਕੇ ਨਵਦੀਪ ਬੈਂਸ ਨੂੰ ਆਪਣਾ ਮੰਤਰੀ ਪਦ ਛੱਡਣਾ ਪਿਆ।
ਇੱਥੇ ਵਰਨਣਯੋਗ ਹੈ ਕਿ ਨਵਦੀਪ ਬੈਂਸ ਦੇ ਕਿਤੇ ਵੀ ਇੰਤਿਹਾਪਸੰਦ ਵਿਚਾਰ ਸੁਣਨ ਪੜ੍ਹਨ ਨੂੰ ਨਹੀਂ ਮਿਲਦੇ ਅਤੇ ਉਨ੍ਹਾਂ ਦੀ ਵਿਚਾਰਧਾਰਾ ਹਮੇਸ਼ਾਂ ਹੀ ਬਹੁਤ ਲਿਬਰਲ ਰਹੀ ਹੈ। ਇਸੇ ਤਰ੍ਹਾਂ ਹੀ ਰਮੇਸ਼ ਸੰਘਾ ਨੇ ਇਸ ਇੰਟਰਵਿਊ ਵਿੱਚ ਕਿਹਾ ਸੀ ਕਿ ਹੁਣ ਉਹ ਕਿਸੇ ਬੰਦਸ਼ ਵਿੱਚ ਨਹੀਂ ਰਹੇ ਸਗੋਂ ਇੱਕ ਆਜ਼ਾਦ ਉਮੀਦਵਾਰ ਵਜੋਂ ਵਿਚਰਨਗੇ। ਉਨ੍ਹਾਂ ਆਖਿਆ “ਜਦੋਂ ਮੈਨੂੰ ਕਾਕਸ ਵਿੱਚੋਂ ਕੱਢੇ ਜਾਣ ਦੀ ਗੱਲ ਸੁਣੀ ਤਾਂ ਪਹਿਲਾਂ ਤਾ ਮੈਨੂੰ ਝਟਕਾ ਜਿਹਾ ਲੱਗਿਆ ਫਿਰ ਮਹਿਸੂਸ ਕੀਤਾ ਕਿ ਮੈਂ ਹੁਣ ਆਜ਼ਾਦ ਹੋ ਗਿਆ ਹਾਂ।” ਸਨ 2019 ਵਿੱਚ ਵੀ ਰਮੇਸ਼ ਸੰਘਾ ਵੱਲੋਂ ਆਪਣੀ ਪਾਰਟੀ ਉੱਤੇ ਦੋਸ਼ ਲਾਏ ਗਏ ਸਨ ਕਿ ਇਹ ਪਾਰਟੀ ਖਾਲਿਸਤਾਨੀਆਂ ਦੀ ਪਿੱਠ ਥਾਪੜਦੀ ਹੈ ਜੋ ਚੰਗੀ ਗੱਲ ਨਹੀਂ ਹੈ।
ਸੋਮਵਾਰ ਨੂੰ ਸਰਕਾਰੀ ਵ੍ਹਿਪ ਮਾਰਕ ਹੌਲੈਂਡ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਨ੍ਹਾਂ ਨੂੰ ਪਿਛਲੇ ਹਫਤੇ ਇਸ ਸਬੰਧ ਵਿੱਚ ਜਾਣਕਾਰੀ ਮਿਲੀ ਸੀ ਕਿ ਸੰਘਾ ਨੇ ਆਪਣੇ ਕਾਕਸ ਦੇ ਕੁੱਝ ਕੁਲੀਗਜ਼ ਦੇ ਸਬੰਧ ਵਿੱਚ ਬੇਸਿਰ ਪੈਰ ਦੇ ਤੇ ਖਤਰਨਾਕ ਦੋਸ਼ ਲਾਏ ਹਨ। ਪਰ ਹੌਲੈਂਡ ਨੇ ਇਨ੍ਹਾਂ ਦੋਸ਼ਾਂ ਬਾਰੇ ਤਫਸੀਲ ਨਾਲ ਕੋਈ ਜਾਣਕਾਰੀ ਨਹੀਂ ਦਿੱਤੀ। ਪਰ ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਊਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਸੰਘਾ ਨੂੰ ਪਾਰਟੀ ਕਾਕਸ ਤੋਂ ਬਾਹਰ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਅਸੀਂ ਬਹੁਤ ਵਾਰੀ ਇਹ ਸਪਸ਼ਟ ਕਰ ਚੁੱਕੇ ਹਾਂ ਕਿ ਪਾਰਲੀਮਾਨੀ ਮੈਂਬਰਾਂ ਜਾਂ ਹੋਰਨਾਂ ਕੈਨੇਡੀਅਨਾਂ ਖਿਲਾਫ ਇਸ ਤਰ੍ਹਾਂ ਦੀਆਂ ਕਾਂਸਪੀਰੇਸੀ ਥਿਊਰੀਜ਼ ਤੇ ਖਤਰਨਾਕ ਇਲਜ਼ਾਮਾਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲਿਬਰਲ ਕਾਕਸ ਨਸਲਵਾਦ ਤੇ ਅਸਹਿਣਸ਼ੀਲਤਾ ਦੇ ਖਿਲਾਫ ਹਮੇਸ਼ਾਂ ਸਟੈਂਡ ਲੈਣਾ ਜਾਰੀ ਰੱਖੇਗਾ।

 
   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ