Welcome to Canadian Punjabi Post
Follow us on

07

March 2021
ਬ੍ਰੈਕਿੰਗ ਖ਼ਬਰਾਂ :
ਭਾਰਤ

ਚੀਨੀ ਘੁਸਪੈਠ ਦਾ ਇੱਕ ਹੋਰ ਯਤਨ ਅਸਫ਼ਲ ਕਰ ਦਿੱਤਾ ਗਿਆ

January 26, 2021 06:55 AM

* ਭਾਰਤੀ ਫ਼ੌਜ ਮੁਤਾਬਕ 20 ਜਨਵਰੀ ਨੂੰ ਮਾਮੂਲੀ ਝੜਪ ਹੋਈ


ਨਵੀਂ ਦਿੱਲੀ, 25 ਜਨਵਰੀ, (ਪੋਸਟ ਬਿਊਰੋ)- ਪਿਛਲੇ ਹਫ਼ਤੇ ਉੱਤਰੀ ਸਿੱਕਮ ਦੇ ਨਾਕੂ ਲਾ ਖੇਤਰ ਵਿਚ ਚੀਨ ਦੇ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐਲਏਸੀ) ਵੱਲੋਂ ਭਾਰਤ ਵਿੱਚ ਚੀਨੀ ਫੌਜਾਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤੀ ਫੌਜਾਂ ਨੇ ਇੱਕ ਵਾਰ ਫਿਰ ਨਾਕਾਮ ਕਰ ਦਿਤਾ ਸੀ। ਇਸ ਵਿਚ ਦੋਵੇਂ ਦੇਸ਼ਾਂ ਦੇ ਫੌਜੀ ਜਵਾਨ ਜ਼ਖ਼ਮੀ ਹੋਏ ਸਨ, ਜਿਸ ਦੇ ਸੰਬੰਧ ਵਿੱਚ ਭਾਰਤੀ ਫ਼ੌਜ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ 20 ਜਨਵਰੀ ਨੂੰ ਦੋਵਾਂ ਫ਼ੌਜਾਂ ਵਿਚਾਲੇ ਮਾਮੂਲੀ ਝੜਪ ਹੋਈ ਸੀ, ਜਿਸ ਨੂੰ ਸਥਾਨਕ ਕਮਾਂਡਰਾਂ ਨੇ ਉਸ ਖੇਤਰ ਵਿਚਲੇ ਪ੍ਰੋਟੋਕਾਲ ਦੇ ਤਹਿਤ ਹੱਲ ਕਰ ਲਿਆ ਹੈ। ਖਬਰਾਂ ਤੋਂ ਪਤਾ ਲੱਗਾ ਹੈ ਕਿ ਇਸ ਝੜਪ ਵਿਚ 4 ਭਾਰਤੀ ਅਤੇ 20 ਚੀਨੀ ਸੈਨਿਕ ਜ਼ਖ਼ਮੀ ਹੋਏ ਸਨ।
ਵਰਨਣ ਯੋਗ ਹੈ ਕਿ ਬੀਤੇ ਐਤਵਾਰ ਨੂੰ ਦੋਵਾਂ ਦੇਸ਼ਾਂ ਵਿਚਾਲੇ 9ਵੇਂ ਗੇੜ ਦੀ ਫ਼ੌਜੀ ਗੱਲਬਾਤ ਦੇ ਖ਼ਤਮ ਹੋਣ ਪਿੱਛੋਂ ਇਹ ਮੁੱਦਾ ਸੋਮਵਾਰ ਚਰਚਾ ਵਿੱਚ ਆਇਆ ਹੈ। ਪੂਰਬੀ ਲੱਦਾਖ਼ ਦੀ ਸਰਹੱਦ ਉੱਤੇ ਦੋਵਾਂ ਦੇਸ਼ਾਂ ਦਾ ਤਣਾਅ ਘੱਟ ਕਰਨ ਲਈ ਭਾਰਤ ਤੇ ਚੀਨ ਵਿਚਐਤਵਾਰ ਫੌਜੀਗੱਲਬਾਤ ਹੋਈ ਸੀ। ਇਸ ਖੇਤਰ ਦੇ ਚੁਸ਼ੂਲ ਇਲਾਕੇ ਦੇ ਦੂਸਰੇ ਪਾਸੇ ਮੋਲਦੋ ਵਿਖੇ ਹੋਈ ਇਹ ਗੱਲਬਾਤ ਐਤਵਾਰ ਸਵੇਰੇ 11 ਵਜੇ ਸ਼ੁਰੂ ਹੋ ਕੇ ਸੋਮਵਾਰ ਸਵੇਰੇ 2:30 ਵਜੇ ਤਕ 15 ਘੰਟੇ ਤੋਂ ਵੱਧ ਚੱਲੀ ਸੀ।ਭਾਰਤ-ਚੀਨ ਸਰਹੱਦ ਉੱਤੇ ਤਣਾਅ ਦੇ ਹੱਲ ਲਈ ਕਈ ਗੇੜ ਦੀਗੱਲਬਾਤ ਹੋ ਚੁੱਕੀ ਹੈ, ਪਰ ਅਜੇ ਤਕ ਇਸ ਦਾ ਕੋਈ ਹੱਲ ਨਹੀਂ ਮਿਲ ਸਕਿਆ। ਇਸ ਤੋਂ ਪਹਿਲਾਂ ਸੈਨਿਕ ਗੱਲਬਾਤ 6 ਨਵੰਬਰ 2020 ਨੂੰ ਹੋਈ ਸੀ।
ਤਾਜ਼ਾ ਘਟਨਾ ਬਾਰੇ ਪਤਾ ਲੱਗਾ ਹੈ ਕਿ ਚੀਨੀ ਫ਼ੌਜ ਭਾਰਤੀ ਸਰਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਨੂੰ ਰੋਕਣ ਲਈ ਭਾਰਤੀ ਸੈਨਿਕਾਂ ਨੇ ਜਵਾਬੀ ਹਮਲਾ ਕੀਤਾ ਸੀ। ਇਸਦੌਰਾਨ 20 ਚੀਨੀ ਤੇ ਚਾਰ ਭਾਰਤੀ ਸੈਨਿਕ ਜ਼ਖ਼ਮੀ ਹੋਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 15 ਜੂਨ ਨੂੰ ਪੂਰਬੀ ਲੱਦਾਖ਼ ਦੀ ਗਲਵਾਨ ਘਾਟੀ ਦੇ ਪੁਆਇੰਟ 14 ਵਿਖੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚ ਹੋਈ ਹਿੰਸਕ ਝੜਪ ਵਿਚ ਇਕ ਕਰਨਲ ਸਣੇ 20 ਭਾਰਤੀ ਸੈਨਿਕ ਮਾਰੇ ਗਏ ਸਨ ਅਤੇ ਲੱਦਾਖ਼ ਦਾ ਨਾਕੂ ਲਾ ਖੇਤਰ ਵੀ ਪਿਛਲੇ ਸਾਲ ਦੋਵਾਂ ਦੇਸ਼ਾਂ ਵਿਚਾਲੇ ਵਿਵਾਦਾਂ ਵਿਚ ਆ ਗਿਆ ਸੀ। ਪਿਛਲੇ ਸਾਲ ਅਪ੍ਰੈਲ-ਮਈ ਤੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਏਥੇ ਐੱਲ ਏ ਸੀ ਉੱਤੇ ਤਾਇਨਾਤ ਹਨ। ਪਹਿਲਾਂਸਾਲ 2017 ਵਿਚ ਡੋਕਲਾਮ ਵਿਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਇਕ-ਦੂਸਰੇ ਦੇ ਸਾਹਮਣੇ ਹੋਈਆਂ ਸਨ।

Have something to say? Post your comment
ਹੋਰ ਭਾਰਤ ਖ਼ਬਰਾਂ
ਐਨ ਸੀ ਬੀ ਵੱਲੋਂ ਸੁਸ਼ਾਂਤ ਖ਼ੁਦਕੁਸ਼ੀ ਨਾਲ ਸਬੰਧਤ ਡਰੱਗ ਕੇਸ ਵਿੱਚ ਦੋਸ਼ ਪੱਤਰ ਦਾਖ਼ਲ
ਕਿਸਾਨ ਧਰਨੇ ਵਾਲੀਆਂ ਬੀਬੀਆਂ ਨੇ ਕਿਹਾ: ਨਾ ਸਾਨੂੰ ਡਰਾਇਆ ਤੇ ਨਾ ਖ਼ਰੀਦਿਆ ਜਾ ਸਕਦੈ
ਸੁਬਰਾਮਨੀਅਮ ਸਵਾਮੀ ਨੇ ਕਿਹਾ: ਮੁਰਲੀਧਰਨ 89 ਸਾਲ ਦੀ ਉਮਰ ਵਿੱਚਮੁੱਖ ਮੰਤਰੀ ਦਾ ਚਿਹਰਾ ਹੈ ਤਾਂ ਅਡਵਾਨੀ ਵੀ ਚੋਣ ਲੜਨ
ਸੁਪਰੀਮ ਕੋਰਟ ਨੇ ਕਿਹਾ: ਕੇਂਦਰੀ ਨਿਯਮਾਂ ਵਿੱਚ ਡਿਜੀਟਲ ਪਲੇਟਫਾਰਮਾਂ ਖ਼ਿਲਾਫ਼ ਕਾਰਵਾਈ ਦਾ ਕੋਈ ਪ੍ਰਬੰਧ ਹੀ ਨਹੀਂ
ਖੱਟਰ ਸਰਕਾਰ ਦੇ ਵਿਰੁੱਧ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਵੱਲੋਂ ਬੇਭਰੋਸਗੀ ਦਾ ਮਤਾ ਪੇਸ਼
ਕਿਸਾਨਾਂ ਦੇ ਸੰਘਰਸ਼ ਦੀ ਸੁਰ ਕੋਲਕਾਤਾ ਦੀ ਕਿਸਾਨ ਰੈਲੀ ਵਿੱਚ ਵੀ ਜਾ ਗੂੰਜੀ
ਜਿਸ ਦੇ ਕਤਲ ਲਈ 4 ਜਣਿਆਂ ਨੇ ਸਜ਼ਾ ਕੱਟੀ, ਉਹ ਜਿੰਦਾ ਮਿਲਿਆ
ਕੋਰੋਨਾ ਦਾ ਅਸਰ : 15 ਲੱਖ ਸਕੂਲਾਂ ਦੇ ਬੰਦ ਰਹਿਣ ਨਾਲ ਭਾਰਤ ਵਿੱਚ 24.7 ਕਰੋੜ ਬੱਚੇ ਪ੍ਰਭਾਵਤ
ਹੋਸਟਲ ਦੀਆਂ ਲੜਕੀਆਂ ਤੋਂ ਜਬਰੀ ‘ਨਿਊਡ ਡਾਂਸ’ ਕਰਵਾਉਂਦੇ ਹਨ ਪੁਲਸ ਦੇ ਮੁਲਾਜ਼ਮ
ਅਕਾਲੀ ਦਲ ਨੂੰ ਝਟਕਾ : ਕੋਰਟ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣ ਸਮੇਂ ਸਿਰ ਕਰਾਉਣ ਦਾ ਰਾਹ ਪੱਧਰਾ ਕਰ ਦਿੱਤਾ